5 Dariya News

ਕੇ'ਦਰ ਸਰਕਾਰ ਵਲੋ' ਸਾਬਕਾ ਸੈਨਿਕਾਂ ਨਾਲ ਭੱਦਾ ਮਜ਼ਾਕ - ਪ੍ਰੋ ਵਿਰਸਾ ਸਿੰਘ ਵਲਟੋਹਾ

5 ਦਰਿਆ ਨਿਊਜ਼

ਚੰਡੀਗੜ 26-Sep-2012

ਕੇ'ਦਰ ਦੀ ਯੂ.ਪੀ.ਏ.ਸਰਕਾਰ ਵਲੋ' ਸਾਬਕਾ ਫੌਜੀਆਂ ਲਈ ਐਲਾਨ 'ਇੱਕ ਰੈ'ਕ ਇੱਕ ਪੈਨਸਨ' ਦਾ ਫੈਸਲਾ ਸਾਬਕਾ ਸੈਨਿਕਾਂ ਲਈ ਇੱਕ ਕੌਝਾ ਮਜਾਕ ਹੈ। ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸੈਨਿਕ ਭਲਾਈ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਸਾਬਕਾ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਪ੍ਰਧਾਨ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਿਲੇ ਇੱਕ ਵਫਦ ਨਾਲ ਮੁਲਾਕਾਤ ਦੌਰਾਨ ਕੀਤਾ । ਪ੍ਰੋ. ਵਲਟੋਹਾ ਨੇ ਆਖਿਆ ਕਿ ਕੇ'ਦਰ ਦੀ ਯੂ.ਪੀ.ਏ.ਸਰਕਾਰ ਨੇ ਹਿੰਦੋਸਤਾਨ ਦੀ ਰੱਖਿਆ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਵਰਗਲਾਉਣ ਲਈ ਇਹ ਐਲਾਨ ਕੀਤਾ ਹੈ ਕਿ ਉਨਾਂ ਦੀ ਮੰਗ ' ਇੱਕ ਰੈਕ ਇੱਕ ਪੈਨਸਨ' ਲਾਗੂ ਕਰ ਦਿੱਤੀ ਗਈ ਹੈ ਜਦਕਿ ਅਸਲੀਅਤ ਇਹ ਹੈ ਕਿ ਇਹ ਕੇਵਲ ਤੇ ਕੇਵਲ ਛੇਵੇ ਪੇਅ ਕਮਿਸ਼ਨ ਵਲੋ' ਸੈਨਿਕਾਂ ਦੀ ਤਨਖਾਹ ਅਤੇ ਪੈਨਸ਼ਨ ਸਬੰਧੀ ਸਿਫਾਰਸ਼ਾਂ ਨੂੰ ਹੀ ਲਾਗੂ ਕੀਤਾ ਗਿਆ ਹੈ।ਪ੍ਰੋ. ਵਲਟੋਹਾ ਨੇ ਕਿਹਾ ਕਿ ਜਿਸ ਸਰਕਾਰ ਨੇ ਆਪਣੇ ਪਿਛਲੇ ਅੱਠ ਸਾਲਾਂ ਵਿੱਚ ਇੱਕ ਵੀ ਚੰਗਾ ਕੰਮ ਨਾ ਕੀਤਾ ਹੋਵੇ ਤਾਂ ਉਸ ਤੋ' ਸੈਨਿਕਾਂ ਦੀ ਭਲਾਈ ਦੀ ਉਮੀਦ ਕਿਵੇ' ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈ'ਬਰ ਪ੍ਰਤਾਪ ਸਿੰਘ ਬਾਜਵਾ ਨੇ ਜੋ ਮੀਡੀਆ ਵਿੱਚ ਪ੍ਰਧਾਨ ਮੰਤਰੀ ਅਤੇ ਸ੍ਰੀਮਤੀ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਹੈ ਨੂੰ ਹੁਣ ਅਸਲੀਅਤ ਜਾਨਣ ਤੋ' ਬਾਅਦ ਯੂ.ਪੀ.ਏ ਸਰਕਾਰ ਦੀ ਨਿੰਦਾ ਕਰਨੀ ਚਾਹੀਦੀ ਹੈ। 

ਵਲਟੋਹਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਗਤੀਸ਼ੀਲ ਅਗਵਾਈ ਹੇਠ ਸ਼ਰੋਮਣੀ ਅਕਾਲੀ ਦਲ - ਭਾਜਪਾ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਲਈ ਹਮੇਸ਼ਾਂ ਹੀ ਵਚਨਬੱਧ ਹੈ । ਪੰਜਾਬ ਸਰਕਾਰ ਵਲੋ ਪਹਿਲਾਂ ਹੀ ਇਕ ਰੈਕ ਇਕ ਪੈਨਸ਼ਨ ਦੇ ਹੱਕ ਵਿਚ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਪਾਰਟੀ ਵਲੋ ਪਾਰਲੀਮੈਟ ਵਿਚ ਵੀ ਸੰਸਦੀ ਮੈਬਰਾਂ ਵਲੋ ਇਸ ਦੇ ਹੱਕ ਵਿਚ ਅਵਾਜ਼  ਉਠਾਈ ਗਈ। ਸ ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਸੈਨਿਕਾਂ ਦੇ ਮਸਲਿਆਂ ਤੋਂ ਚਿੰਤਤ ਹੈ ਅਤੇ ਪੂਰੇ ਨੀਤੀ ਬੱਧ ਢੰਗ ਨਾਲ ਇਹਨਾ ਸੈਨਿਕਾਂ ਨਾਲ ਹਰ ਵਕਤ ਮੋਢੇ ਨਾਲ ਮੋਢਾ ਜੋੜ ਕੇ ਚਲੇਗੀ  ਅਤੇ  ਕੇਂਦਰ ਤੋਂ ਫੋਜੀਆਂ ਦੀ ਇਕ ਰੈਂਕ ਇਕ ਪੈਨਸ਼ਨ ਲਾਗੂ ਕਰਾਉਣ ਲਈ ਪੰਜਾਬ ਸਰਕਾਰ ਵਲੋਂ ਸਾਰਥਕ ਯਤਨ ਕੀਤੇ ਜਾਣਗੇ।। ਸਾਬਕਾ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਵਫਦ ਵਿੱਚ ਇੰਜੀਨੀਅਰ ਸਿੱਧੂ ਤੋ' ਇਲਾਵਾ ਕੈਪਟਨ ਗੁਰਮੀਤ ਸਿੰਘ ਰੋਪੜ, ਕੈਪਟਨ ਜਰਨੈਲ ਸਿੰਘ ਜਲੱਜਣ (ਦੋਵੇ ਸੀਨੀਅਰ ਵਾਈਸ ਪ੍ਰਧਾਨ), ਕੈਪਟਨ ਬੂਟਾ ਸਿੰਘ ਸਹੋਤਾ ਜਨਰਲ ਸਕੱਤਰ, ਸੂਬੇਦਾਰ ਮੇਜਰ ਹਰਦੀਪ ਸਿੰਘ, ਸੂਬੇਦਾਰ ਅਵਤਾਰ ਸਿੰਘ ਅਤੇ ਹੋਲਦਾਰ ਕੁਲਵੰਤ ਮਹਿਲ ਕਲਾਂ ਸ਼ਾਮਲ ਸਨ।