ਯੂਥ ਕਾਂਗਰਸ, ਕਾਂਗਰਸ ਪਾਰਟੀ ਦਾ ਅਟੁੱਟ ਅੰਗ: ਲਾਲ ਸਿੰਘ
ਸਮਾਜ ਸੇਵਾ ਵਿੱਚ ਮੋਹਰੀ ਹਨ ਰਾਹੁਲ ਗਾਂਧੀ ਦੇ ਸਿਪਾਹੀ: ਬੀਬੀ ਕਾਂਗੜਾ, ਉਠਸਰ
5 ਦਰਿਆ ਨਿਊਜ਼ (ਸਰਬਜੀਤ ਹੈਪੀ)
ਪਟਿਆਲਾ 25-Sep-2012
ਜਿਸ ਦਿਨ ਤੋਂ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀ ਵਾਂਗ ਡੋਰ ਸੰਭਾਲੀ ਹੈ ਉਸੇ ਦਿਨ ਤੋਂ ਯੂਥ ਕਾਂਗਰਸ ਵਿੱਚ ਇੱਕ ਨਵਾਂ ਜੋਸ਼ ਭਰ ਗਿਆ ਹੈ। ਜਿਸ ਸਦਕਾ ਅੱਜ ਯੂਥ ਕਾਂਗਰਸ, ਕਾਂਗਰਸ ਪਾਰਟੀ ਦੇ ਅਟੁੱਟ ਅੰਗ ਵਜੋਂ ਕੰਮ ਕਰ ਰਹੀ ਹੈ ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਵਿਧਾਇਕ ਲਾਲ ਸਿੰਘ ਸਨੌਰ ਨੇ ਲੋਕ ਸਭਾ ਪਟਿਆਲਾ ਦੀ ਇੰਚਾਰਜ ਬੀਬੀ ਪੂਨਮ ਕਾਂਗੜਾ ਤੇ ਲੋਕ ਸਭਾ ਪ੍ਰਧਾਨ ਗੁਰਦੀਪ ਸਿੰਘ ਉਠਸਰ ਸਮੇਤ ਪੂਰੀ ਟੀਮ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਤੇ ਰਾਜਨੀਤਿਕ ਕੰਮਾਂ ਤੋਂ ਖੁਸ਼ ਹੋਕੇ ਵਿਸ਼ੇਸ ਤੌਰ 'ਤੇ ਸਨਮਾਨਿਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਨੌਜਵਾਨ ਅੱਜ ਆਮ ਆਦਮੀ ਦੀ ਆਵਾਜ਼ ਬਣ ਕੇ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਪਿਛਲੀ ਦਿਨੀਂ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਧਾਏ ਗਏ ਬਿਜਲੀ ਰੇਟਾਂ ਦਾ ਜਿਕਰ ਕਰਦਿਆਂ ਕਿਹਾ ਕਿ ਯੂਥ ਕਾਂਗਰਸ ਵੱਲੋਂ ਸਰਕਾਰ ਦੇ ਇਸ ਫੈਸਲੇ ਵਿਰੁੱਧ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਗਿਆ। ਜੋ ਅਤਿ ਸਲਾਘਾਯੋਗ ਕਦਮ ਹੈ ਜਿਸ ਨੇ ਬਾਦਲ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਹਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਦੇਸ਼ ਦੀ ਤਰੱਕੀ ਅਤੇ ਮਜਬੂਤੀ ਲਈ ਨੌਜਵਾਨਾਂ ਦਾ ਰਾਜਨੀਤੀ ਵਿੱਚ ਆਉਣ ਸਮੇ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵੱਲੋਂ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਮਾਨ ਸਨਮਾਨ ਤੋਂ ਪ੍ਰੇਰਿਤ ਹੋਕੇ ਅੱਜ ਦੇਸ਼ ਦੇ ਕਰੋੜਾ ਨੌਜਵਾਨ ਯੂਥ ਕਾਂਗਰਸ ਵਿੱਚ ਭਰਤੀ ਹੋਕੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਜਿਸ ਨਾਲ ਕਾਂਗਰਸ ਪਾਰਟੀ ਹੋਰ ਵੀ ਚਟਾਨ ਦੀ ਤਰ੍ਹਾਂ ਮਜਬੂਤ ਹੋ ਰਹੀ ਹੈ ਜਿਸ ਨੇ ਵਿਰੋਧੀ ਪਾਰਟੀਆਂ ਨੂੰ ਭਾਜੜਾ ਪਾ ਰੱਖੀਆਂ ਹਨ।
ਸ੍ਰ: ਲਾਲ ਸਿੰਘ ਨੇ ਕਿਹਾ ਕਿ ਜਿਥੇ ਯੂਥ ਕਾਂਗਰਸ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਭੂਮਿਕਾ ਨਿਭਾ ਰਹੀ ਹੈ। ਉਸ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹੈ। ਹੋਰ ਪਾਰਟੀਆਂ ਨੂੰ ਵੀ ਯੂਥ ਕਾਂਗਰਸ ਤੋਂ ਪ੍ਰੇਰਨਾ ਲੇ ਕੇ ਇਸ ਤਰ੍ਹਾਂ ਹੀ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ ਜੋ ਕਿ ਹਰ ਪਾਰਟੀ ਦੀ ਮੁਢਲੀ ਜਿੰਮੇਵਾਰੀ ਬਣਦੀ ਹੈ। ਲਾਲ ਸਿੰਘ ਨੇ ਬੀਬੀ ਕਾਂਗੜਾ ਅਤੇ ਉਠਸਰ ਨੂੰ ਯੂਥ ਕਾਂਗਰਸ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਤੋਂ ਪ੍ਰੇਰਿਤ ਹੋਕੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਬੀਬੀ ਪੂਨਮ ਕਾਂਗੜਾ ਤੇ ਗੁਰਦੀਪ ਉਠਸਰ ਨੇ ਬੋਲਦਿਆਂ ਕਿਹਾ ਕਿ ਰਾਜਨੀਤੀ ਅਤੇ ਸਮਾਜ ਸੇਵਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਸਮਾਜ ਸੇਵਾ ਦਾ ਜਜਬਾ ਰੱਖਣ ਵਾਲੇ ਨੌਜਵਾਨਾ ਨੂੰ ਹੀ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਪੂਰੀ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਹੈ, ਰਾਹੁਲ ਗਾਂਧੀ ਦੇ ਸਿਪਾਹੀ ਸਮਾਜ ਸੇਵਾ ਲਈ ਮੋਹਰੀ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਲੋਕ ਸਭਾ ਮੀਤ ਪ੍ਰਧਾਨ ਨਿਰਭੈ ਸਿੰਘ ਮਿਲਟੀ, ਲੋਕ ਸਭਾ ਜਨਰਲ ਸਕੱਤਰ ਮਨਿੰਦਰਜੀਤ ਫਰਾਂਸ ਵਾਲਾ, ਅਨਿਲ ਮੋਦਗਿਲ, ਨਿਖਿਲ ਕਾਕਾ, ਦੀਪਜੋਤ ਸਿੱਧੂ ਨਾਰੀਕੇ, ਜਸਵਿੰਦਰ ਜੱਸੀ, ਮੀਡੀਆ ਇੰਚਾਰਜ ਜਸਵਿੰਦਰ ਜੁਲਕਾ, ਸੀਨੀਅਰ ਆਗੂ ਬਲਿਹਾਰ ਸਿੰਘ ਸਨੌਰ , ਦਲਵੀਰ ਸਿੰਘ , ਵਿਧਾਨ ਸਭਾ ਪ੍ਰਧਾਨਾਂ ਵਿੱਚ ਕਰਨ ਗੋੜ ਪਟਿਆਲਾ ਸ਼ਹਿਰੀ, ਅਮਰੀਕ ਸਿੰਘ ਘਨੌਰ, ਬੰਨੀ ਖਹਿਰਾ ਨਾਭਾ, ਰਣਜੀਤ ਅਰੋੜਾ ਸਤਰਾਣਾ, ਸ਼ੰਕਰ ਜਿੰਦਲ ਸਮਾਣਾ, ਬਲਿਹਾਰ ਬੱਲੀ ਡੇਰਾ ਬੱਸੀ, ਨਾਇਬ ਸਿੰਘ ਰਾਜਪੁਰਾ, ਵਿਨੋਦ ਅਰੋੜਾ ਪਟਿਆਲੀ ਦਿਹਾਤੀ, ਹਰਿੰਦਰ ਸਿੰਘ ਪੂਨੀਆ ਸਨੌਰ ਤੋਂ ਇਲਾਵਾ, ਨੇਹਾ ਹੰਸ, ਸੁਖਵਿੰਦਰ ਸੁਖੀ ਸਮਾਣਾ, ਦਰਸ਼ਨ ਸਿੰਘ ਕਾਂਗੜਾ, ਅਮਿਤ ਬਾਵਾ ਡੇਰਾ ਬੱਸੀ ਆਦਿ ਹਾਜਰ ਸਨ।