ਜ਼ਿਲ੍ਹੇ ਵਿੱਚ ਲੰਘਦੀ ਨੈਸ਼ਨਲ ਹਾਈਵੇ ਸੜਕ ਤੇ ਫਲਾਂ ਦੀਆਂ ਰੇਹੜੀਆਂ ਅਤੇ ਆਰਜ਼ੀ ਦੁਕਾਨਾਂ ਲਗਾਉਣ 'ਤੇ ਪਾਬੰਦੀ ਦੇ ਹੁਕਮ
5 ਦਰਿਆ ਨਿਊਜ਼
ਐਸ .ਏ.ਐਸ.ਨਗਰ 05-Jun-2014
ਤੇਜਿੰਦਰਪਾਲ ਸਿੰਘ ਸਿੱਧੂ ਆਈ .ਏ.ਐਸ. ਡਿਪਟੀ ਕਮਿਸ਼ਨਰ –ਕਮ –ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਲੰਘਦੀ ਨੈਸ਼ਨਲ ਹਾਈਵੇ ਸੜਕ ਤੇ ਫ਼ਲਾਂ ਦੀਆ ਰੇਹੜੀਆਂ ਅਤੇ ਆਰਜ਼ੀ ਦੁਕਾਨਾਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਕਿਉਂਕਿ ਇਹਨਾਂ ਕਾਰਨ ਸੜਕਾਂ ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਹ ਹੁਕਮ 26 ਜੁਲਾਈ 2014 ਤੱਕ ਲਾਗੂ ਰਹਿਣਗੇ।