ਟਾਟਾ ਬਿਜ਼ਨਸ ਸਪੋਰਟਸ ਸਰਵਿਸਜ਼ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾ ਨੂੰ ਰੋਜਗਾਰ ਤੇ ਲਗਾਉਣਾ ਸਲਾਘਾ ਯੋਗ ਕਦਮ : ਕਰਨਲ ਬਾਜਵਾ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਨੇ ਪੋਸਟ ਗੈਰਜੂਏਟ ਕੋਰਸਾਂ ਵਿੱਚ ਸਾਬਕਾ ਸੈਨਿਕਾਂ ਦੇ ਆਸ਼ਰਿਤਾ ਲਈ 5ਫੀਸਦੀ ਸੀਟਾਂ ਰੱÎਖੀਆ ਰਾਖਵੀਂਆਂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 28-May-2014
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਸੇਵਾਮੁਕਤ) ਪਰਮਿੰਦਰ ਸਿੰਘ ਬਾਜਵਾ ਨੇ ਵਿਸ਼ੇਸ ਜਾਣਕਾਰੀ ਦਿੰਦਿਆ ਦੱਸਿਆ ਕਿ ਟਾਟਾ ਬਿਜ਼ਨਸ ਸਪੋਰਟਸ ਲਿਮਟਿਡ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾ ਲਈ ਵਿਦਿਅਕ ਯੋਗਤਾ ਅਨੁਸਾਰ ਰੋਜਗਾਰ ਦੇ ਮੌਕੇ ਪ੍ਰਦਾਨ ਕਰਨਾ ਸਲਾਘਾ ਯੋਗ ਕਦਮ ਹੈ। ਬਾਜਵਾ ਨੇ ਦੱਸਿਆ ਕਿ ਸਾਬਕਾ ਸੈਨਿਕ ਜਿਸ ਦੀ ਉਮਰ 50 ਤੋਂ 55 ਸਾਲ ਤੱਕ ਦੀ ਅਤੇ ਸਾਬਕਾ ਸੈਨਿਕਾਂ ਦੇ ਆਸ਼ਰਿਤ ਜ਼ਿਨ੍ਹਾਂ ਦੀ ਵਿਦਿਅਕ ਯੋਗਤਾ ਘੱਟ ਤੋਂ ਘੱਟ 12ਵੀਂ ਪਾਸ ਹੈ ਜਾਂ ਇਸ ਤੋਂ ਵੱਧ ਹੈ ਨੂੰ ਟਾਟਾ ਬਿਜਨਸ ਸਪੋਰਟਸ਼ ਸਰਵਿਸਜ਼ ਲਿਮਟਿਡ ਵੱਲੋਂ ਇਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ । ਚਾਹਵਾਨ ਵਿਅਕਤੀਆਂ ਦਾ ਜ਼ਿਲ੍ਹਾ ਰੱÎਖਿਆ ਸੇਵਾਵਾਂ ਭਲਾਈ ਦਫ਼ਤਰ ਸਿਲਵੀ ਪਾਰਕ ਰੋਡ ਨੇੜੇ ਗ੍ਰੈਡ ਹਸਪਤਾਲ ਐਸ.ਏ.ਐਸ.ਨਗਰ ਵਿਖੇ 3 ਜੂਨ ਨੂੰ ਸਵੇਰੇ 11.00 ਵਜੇ ਤੋਂ 4.00 ਵਜੇ ਤੱਕ ਸਕਰੀਨਿੰਗ ਟੈਸਟ ਲਿਆ ਜਾਵੇਗਾ ਅਤੇ 4 ਜੂਨ ਨੂੰ ਟਾਇਪ ਟੈਸਟ/ਲਿਖਤੀ ਟੈਸਟ ਹੋਵੇਗਾ। ਉਨ੍ਹਾਂ ਦੱਸਿਆ ਕਿ ਨੌਕਰੀ ਪ੍ਰਾਪਤ ਕਰਨ ਦੇ ਚਾਹਵਾਨ ਸਾਬਕਾ ਸੈਨਿਕਾਂ ਨੂੰ ਅਪਣੀ ਡਿਸਚਾਰਚ ਬੁੱਕ, ਸਨਾਖਤੀ ਕਾਰਡ ਅਤੇ ਵਿਦਿਅਕ ਯੋਗਤਾ ਨਾਲ ਸਬੰਧਤ ਸਰਟੀਫਿਕੇਟ, 2 ਪਾਸਪੋਰਟ ਸਾਈਜ ਦੀਆਂ ਫੋਟੋਆਂ, ਤਜਰਬੇ ਦੇ ਸਰਟੀਫਿਕੇਟ ਜੇ ਹੈ ਤਾਂ ਅਸਲ ਅਤੇ ਫੋਟੋ ਕਾਪੀਆਂ ਲੈ ਕੇ ਪੁੱਜਣ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਹੋਰ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵੱਲੋਂ ਪੋਸਟ ਗਰੈਜੂਏਟ ਕੋਰਸ ਕਰਨ ਦੇ ਚਾਹਵਾਨ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਲਈ 5ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਸਾਬਕਾ ਸੈਨਿਕਾ ਦੇ ਆਸ਼ਰਿਤਾ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਆਖਿਆ।