5 Dariya News

ਸਾਫ ਸੁਥਰਾ ਤੇ ਇਮਾਨਦਾਰ ਸਿਆਸਤਦਾਨ ਹੈ ਰਾਮੂਵਾਲੀਆ -ਹਰਭਜਨ ਮਾਨ

5 ਦਰਿਆ ਨਿਊਜ਼

ਐਸ.ਏ.ਐਸ.ਨਗਰ (ਮੁਹਾਲੀ) 12-Jan-2012

ਪੰਜਾਬੀ ਦੇ ਸਟਾਰ ਗਾਇਕ ਹਰਭਜਨ ਮਾਨ ਨੇ ਅੱਜ  ਬਲਵੰਤ ਸਿੰਘ ਰਾਮੂਵਾਲੀਆ ਨੂੰ ਜਿਤਾਉਣ  ਲਈ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਮੇਰੀ ਸਾਫ ਸੁਥਰੀ ਗਾਇਕੀ ਨੂੰ ਪਸੰਦ ਕਰਦੇ ਹਨ ਉਹ ਰਾਮੂਵਾਲੀਆ ਦੀ ਸਾਫ ਸੁਥਰੀ ਸਿਆਸਤ ਨੂੰ ਵੋਟ ਪਾਉਣ ਤਾਂ ਕਿ ਗੰਧਲ ਰਹੀ ਸਿਆਸਤ ਨੂੰ ਸ਼ੁਧ ਕੀਤਾ ਜਾ ਸਕੇ। ਉਨਾਂ ਕਿਹਾਕਿ ਵੋਟ ਪਾਉਣ ਵੇਲੇ ਹਰ ਵੋਟਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਵੋਟ ਦੇ ਕੇ ਉਮੀਦਵਾਰ ਤੋਂ ਕੀ ਆਸ ਰਖਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜਗਾਰ, ਉਨ੍ਹਾਂ ਦਾ ਹੋ ਰਿਹਾ ਸ਼ੋਸ਼ਣ , ਕੁੜੀਆਂ ਦੀ ਹੋ ਰਹੀ ਬੇਹੁਰਮਤੀ ਨੂੰ ਬਚਾਉਣ ਤੇ ਵਿਕਾਸ ਦੀ ਲੜੀ ਜਾਰੀ ਰਖਣ ਵਾਲਾ ਉਮੀਦਵਾਰ ਹੀ ਉਹਨਾ ਦੀ ਵੋਟ ਦਾ ਹਕਦਾਰ ਹੈ ਜੋ ਸਿਰਫ ਤੇ ਸਿਰਫ ਬਲਵੰਤ ਸਿੰਘ ਰਾਮੂਵਾਲੀਆ ਹੈ।