5 Dariya News

ਐਸ.ਏ.ਐਸ.ਨਗਰ ਸ਼ਹਿਰ ਦੇ ਵੱਖ ਵੱਖ ਵਿਕਾਸ ਕੰਮਾਂ ਤੇ 1301.18 ਲੱਖ ਰੁਪਏ ਖਰਚ ਕੀਤੇ ਜਾਣਗੇ :ਹਰਭਜਨ ਮਾਨ

267.19 ਲੱਖ ਰੁਪਏ ਦੇ ਕੰਮ ਪ੍ਰਗਤੀ ਅਧੀਨ

5 ਦਰਿਆ ਨਿਊਜ਼ (ਸੀ.ਪੀ.ਸਿੰਘ)

ਐਸ.ਏ.ਐਸ.ਨਗਰ (ਮੁਹਾਲੀ) 17-Aug-2012

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਕਾਰਜਾਂ ਲਈ ਧਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਨੂੰ ਵਿਕਾਸ ਅਤੇ ਸੁੰਦਰਤਾ ਪੱਖੋ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ  ਹਰਭਜਨ ਮਾਨ ਨੇ ਦੱਸਿਆ ਕਿ ਸ਼ਹਿਰ ਵਿੱਚ ਨਗਰ ਨਿਗਮ ਵੱਲੋਂ 1301.18 ਲੱਖ ਰੁਪਏ ਦੇ ਵੱਖ ਵੱਖ ਕੰਮਾਂ ਦੇ ਵਰਕ ਆਰਡਰ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿੱਚੋ 267.19 ਲੱਖ ਰੁਪਏ ਦੇ ਕੰਮ ਪ੍ਰਗਤੀ ਅਧੀਨ ਹਨ।  ਮਾਨ ਨੇ ਦੱਸਿਆ ਕਿ ਫੇਜ਼ 9 ਵਿਖੇ ਫੁੱਟਪਾਥ ਅਤੇ ਹੋਰ ਛੋਟੇ -ਛੋਟੇ ਵਿਕਾਸ ਕੰਮਾਂ ਤੇ 9.77 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ 95 ਫੀ ਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਇਸੇ ਤਰ੍ਹਾਂ ਐਚ.ਈ ਕੁਆਟਰ ਫੇਜ਼ 5 ਵਿਖੇ ਫੁੱਟਪਾਥ ਬਣਾਉਣ ਤੇ 9 ਲੱਖ 99 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ ਕੰਮ ਵੀ 95 ਫੀ ਸਦੀ ਮੁਕੰਮਲ ਹੋ ਚੁੱਕਾ ਹੈ। ਫੇਜ਼ 10 ਵਿਖੇ ਫੁੱਟਪਾਥ ਇੰਨ ਕਨਾਲ ਪਾਕੇਟ ਤੇ 9 ਲੱਖ 98 ਹਜ਼ਾਰ ਖਰਚ ਕੀਤੇ ਜਾ ਰਹੇ ਹਨ ਅਤੇ 70ਫੀ ਸਦੀ ਕੰਮ ਮਕੰਮਲ ਹੋ ਚੁੱਕਾ ਹੈ। ਫੇਜ਼ 9 ਵਿਖੇ ਫੁੱਟਪਾਥ ਅਤੇ ਪਾਰਕਾਂ ਦੇ ਦੁਆਲੇ ਵਿਕਾਸ ਕਾਰਜਾਂ  ਤੇ 9 ਲੱਖ 98 ਹਜ਼ਾਰ ਖਰਚ ਕੀਤੇ ਜਾ ਰਹੇ ਅਤੇ 95 ਫੀ ਸਦੀ ਕੰਮ ਮਕੰਮਲ ਹੋ ਚੁੱਕਾ ਹੈ ਇਸੇ ਤਰ੍ਹਾਂ ਫੇਜ਼ 10 ਵਿਖੇ ਫੁੱਟਪਾਥ ਆਦਿ ਬਣਾਉਣ ਤੇ 9 ਲੱਖ 85 ਹਜਾਰ ਖਰਚ ਕੀਤੇ ਜਾ ਰਹੇ ਜਿਸ ਦਾ 90 ਫੀ ਸਦੀ ਕੰਮ ਮੁਕੰਮਲ ਹੋ ਚੁਕਾ ਹੈ। ਇਸੇ ਤਰ੍ਹਾਂ ਮਿਉਂਸਪਲ ਪਾਰਕ ਵਿਖੇ ਸਿਮੇਂਟ, ਕਕਰਿਟ ਗਾਰਡਨ ਵਿਖੇ ਬੈਂਚ ਆਦਿ ਲਗਾਉਣ ਤੇ 9ਲੱਖ 69 ਹਜਾਰ ਖਰਚ ਕੇਤੇ ਜਾ ਰਹੇ ਅਤੇ 95 ਫੀ ਸਦੀ ਕੰਮ ਮੁਕੰਮਲ ਹੋ ਚੁਕਾ ਹੈ। 

ਹਾਉਸ ਫੈੱਡ ਫਲੈਟਸ ਫੇਜ਼ 10 ਵਿਖੇ ਫੁੱਟਪਾਥ ਆਦਿ ਬਣਾਉਣ ਤੇ 9 ਲੱਖ 55 ਹਜਾਰ ਖਰਚ ਕੀਤੇ ਜਾ ਰਹੇ ਹਨ । ਫੇਜ 9 ਵਿਖੇ ਫੁੱਟਪਾਥ ਅਤੇ ਹੋਰ ਕੰਮਾਂ ਤੇ 9.98 ਲੱਖ, ਫੇਜ਼ 10 ਵਿਖੇ ਫੁੱਟਪਾਥ ਬਣਾਉਣ ਤੇ 9 .85 ਲੱਖ  ਖਰਚ ਕੀਤੇ ਜਾ ਰਹੇ ਹਨ ਜਿਸ ਦਾ 90 ਫੀ ਸਦੀ ਕੰਮ ਮੁਕੰਮਲ ਹੋ ਚੁੱਕਾ ਹੈ।  ਮਾਨ ਨੇ ਦੱਸਿਆ ਕਿ ਰੈਨੋਵੇਸ਼ਨ ਰਿਪੇਅਰ ਪੇਟਿੰਗ ਆਦਿ ਡਿਫਰੈਟ ਪਾਰਕਸ ਐਸ.ਏ.ਐਸ.ਨਗਰ ਦੇ ਵਿਕਾਸ ਕਾਰਜਾਂ ਤੇ  5 ਲੱਖ, ਫੇਜ਼ 3 ਵਿਖੇ ਵਾਉਂਡਰੀ ਵਾਲ ਅਤੇ ਫੁੱਟਪਾਥ ਬਣਾਉਣ ਤੇ 8 ਲੱਖ 85 ਹਜਾਰ , ਫੇਜ਼ 3 ਬੀ 2 ਵਿਖੇ ਵਾਉਂਡਰੀ ਬਾਲ ਬਣਾਉਣ ਤੇ 9 ਲੱਖ 53 ਹਜਾਰ, ਫੇਜ਼ 1 ਵਿਖੇ ਪੇਵਰ ਬਲਾਕ ਲਗਾਉਣ ਤੇ 32 ਲੱਖ 78 ਹਜ਼ਾਰ ਅਤੇ ਫੇਜ਼ 1 ਵਿਖੇ ਹੀ ਗੁਰੂਦੁਆਰੇ ਨੇੜੇ ਪੇਵਰ ਬਲਾਕ ਬਣਾਉਣ ਤੇ 38 ਲੱਖ 85 ਹਜ਼ਾਰ , ਫੇਜ 3 ਏ ਵਿਖੇ ਫੱਟਪਾਥ ਬਣਾਉਣ ਤੇ 23 ਲੱਖ 97 ਹਜਾਰ, ਫੇਜ 6 ਵਿਖੇ ਵਿਕਾਸ ਕਾਰਜਾ ਤੇ 22 ਲੱਖ 2 ਹਜ਼ਾਰ ਅਤੇ 3 ਬੀ 1 ਦੇ 7.5 ਮਰਲਾ ਹਾਉਸਿਜ਼ ਨੇੜੇ ਫੁੱਟਪਾਖ ਬਣਾਉਣ ਤੇ 16 ਲੱਖ 33 ਹਜ਼ਾਰ ਅਤੇ ਫੇਜ 3 ਬੀ 1 ਦੇ ਐਚ.ਐਮ ਕੁਆਟਰਾਂ ਨੇੜੇ ਫੁੱਟਪਾਥ ਬਣਾਉਣ ਤੇ 21 ਲੱਖ 22 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਗੁਲਜਾਰ ਇੰਦਰ ਸਿੰਘ ਚਾਹਿਲ ਸਲਾਹਾਕਾਰ  ਹਰਭਜਨ ਮਾਨ, ਗੁਰਵਿੰਦਰ ਸਿੰਘ  ਪੀ.ਐਸ. ਵੀ ਮੌਜੂਦ ਸਨ।