ਗੁੱਗਾ ਨੌਵੀਂ ਦੇ ਮੇਲੇ ਮੌਕੇ ਬਡਾਲਾ ਵਿਖੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ
ਝੰਡੀ ਦੀ ਕੁਸ਼ਤੀ ਗਿੰਨੀ ਮਲੇਰਕੋਟਲਾ ਅਤੇ ਵਰਨ ਦਿੱਲੀ ਵਿਚਕਾਰ ਰਹੀ ਬਰਾਬਰ
5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)
ਖਰੜ 12-Aug-2012
ਇਥੋਂ ਨਜਦੀਕ ਪੈਂਦੇ ਪਿੰਡ ਬਡਾਲਾ ਵਿਖੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦੇ ਆਸ਼ੀਰਵਾਦ ਸਦਕਾ ਪਿੰਡ ਦੀ ਮੇਲਾ ਕਮੇਟੀ ਵੱਲੋਂ ਹਰ ਸਾਲ ਦੀ ਤਰਾਂ ਗੁੱਗਾ ਨੌਵੀਂ ਦੇ ਮੇਲੇ ਦੇ ਮੌਕੇ ਕਰਵਾਏ ਜਾਂਦੇ ਕੁਸ਼ਤੀ ਦੰਗਲ ਦੇ ਦੌਰਾਨ ਝੰਡੀ ਦੀ ਕੁਸ਼ਤੀ ਲਈ ਗਿੰਨੀ ਮਲੇਰਕੋਟਲਾ ਅਤੇ ਵਰਨ ਦਿੱਲੀ ਵਿਚਕਾਰ ਮੁਕਾਬਲਾ ਬਰਾਬਰ ਰਿਹਾ ਜਦ ਕਿ ਇਸ ਮੌਕੇ ਤੇ ਹੀ ਝੰਡੀ ਦੀ ਦੂਜੇ ਦਰਜੇ ਦੀ ਕੁਸ਼ਤੀ ਸੋਨੂੰ ਸਿਅੋੜਾ ਅਤੇ ਜਗਰੂਪ ਅਮ੍ਰਿਤਸਰ ਦੇ ਵਿਚਕਾਰ ਵੀ ਬਰਾਬਰ ਹੀ ਰਹੀ। ਇਸ ਮੌਕੇ ਤੇ ਖਰੜ ਹਲਕੇ ਦੇ ਇੰਚਾਰਜ ਅਤੇ ਅਕਾਲੀ ਦਲ ਬਾਦਲ ਦੇ ਜਿਲਾ ਮੋਹਾਲੀ ਦੇ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਹਾਜਰੀ ਲਗਵਾਈ ਗਈ ਅਤੇ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਤੇ ਬੋਲਦੇ ਹੋਏ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵੀ ਇਸ ਤਰਾਂ ਦੇ ਖੇਡ ਮੇਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ ਅਤੇ ਸਮੇਂ ਸਮੇਂ ਖੇਡ ਮੇਲੇ ਕਰਵਾਏ ਜਾਂਦੇ ਰਹੇ ਹਨ। ਉਨਾਂ ਕਿਹਾ ਸਰੀਰਕ ਅਰੋਗਤਾ ਨੂੰ ਮੁੱਖ ਰਖਦਿਆਂ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਸ ਤਰਾਂ ਦੇ ਮੇਲੇ ਆਯੋਜਿਤ ਕੀਤੇ ਜਾਂਦੇ ਰਹਿਣੇ ਚਾਹੀਦੇ ਹਨ। ਉਨਾਂ ਮੇਲਾ ਕਮੇਟੀ ਦੇ ਆਗੂ ਕਰਨੈਲ ਸਿੰਘ ਬਡਾਲਾ ਅਤੇ ਹੋਰ ਮੈਂਬਰਾਂ ਦੀ ਸਲਾਘਾ ਕੀਤੀ ਅਤੇ ਮੇਲਾ ਕਮੇਟੀ ਨੂੰ ਇੱਕ ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਪਿੰਡ ਦੀ ਮੇਲਾ ਕਮੇਟੀ ਵੱਲੋਂ ਕਰਨੈਲ ਸਿੰਘ ਬਡਾਲਾ, ਬਲਜੀਤ ਸਿੰਘ ਬਾਵਾ, ਸੋਨੂੰ ਸ਼ੇਰਗਿੱਲ ਬਡਾਲਾ, ਬੇਅੰਤ ਸਿੰਘ, ਜਸਵਿੰਦਰ ਸਿੰਘ, ਮੇਵਾ ਸਿੰਘ ਮਾਵੀ, ਭਾਗ ਸਿੰਘ ਸੈਣੀ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ ਲੱਕੀ, ਚੌਧਰੀ ਜਸਵੰਤ ਸਿੰਘ, ਜਗਤਾਰ ਸਿੰਘ, ਦਲਜੀਤ ਸਿੰਘ ਸੈਣੀ ਆਦਿ ਦੀ ਅਗਵਾਈ ਵਿੱਚ ਜਥੇਦਾਰ ਬਡਾਲੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੇਹਰ ਸਿੰਘ ਥੇੜੀ, ਅਜਮੇਰ ਸਿੰਘ ਖੇੜਾ ਮੈਂਬਰ ਐਸ ਜੀ ਪੀ ਸੀ, ਸਮਾਜਸੇਵੀ ਜੀਤ ਖਾਨਪੁਰ, ਦਰਸ਼ਨ ਸਿੰਘ ਸ਼ਿਵਜੋਤ, ਇਕਬਾਲ ਸਿੰਘ ਗੁੰਨੋਮਾਜਰਾ, ਸਰਬਜੀਤ ਸਿੰਘ ਗੋਲਾ ਘੜੂੰਆਂ, ਕਿਰਪਾਲ ਸਿੰਘ ਨਾਗਰਾ, ਸਰਬਜੀਤ ਸਿੰਘ ਢੀਂਡਸਾ ਸਿੰਬਲਮਾਜਰਾ,ਯੂਥ ਆਗੂ ਸ਼ਵਿੰਦਰ ਸਿੰਘ ਸ਼ਿੰਦੀ, ਦਲਜੀਤ ਸਿੰਘ ਰੰਧਾਵਾ, ਯੂਥ ਆਗੂ ਹਰਸਿਮਰਨ ਸਿੰਘ ਬਿੰਨੀ, ਕਾਲਾ ਮਾਮੂਪੁਰ, ਸੰਦੀਪ ਸਿੰਘ, ਹਰਕਮਲਜੀਤ ਸਿੰਘ ਖਾਨਪੁਰ, ਹਰਦੇਵ ਸਿੰਘ ਲੌਂਗੀਆ, ਚਰਨਜੀਤ ਸਿੰਘ ਕਾਲੇਵਾਲ, ਬਲਜੀਤ ਸਿੰਘ ਜੇ ਈ ਆਦਿ ਵੱਲੋਂ ਵੀ ਹਾਜਰੀ ਲਗਵਾਈ ਗਈ ਅਤੇ ਕੁਸ਼ਤੀਆਂ ਦਾ ਅਨੰਦ ਮਾਣਿਆ ਗਿਆ। ਸਮਾਰੋਹ ਦੇ ਦੌਰਾਨ ਪੰਜਾਬੀ ਵਿਰਸੇ ਅਤੇ ਸਭਿਆਚਾਰ ਦੀ ਸੰਭਾਲ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਅਤੇ ਪ੍ਰਸਿੱਧ ਕੁਮੈਂਟਰੇਟਰ ਇਕਬਾਲ ਗੁੰਨੋਮਾਜਰੀਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਉਨਾਂ ਦੀਆਂ ਸੇਵਾਵਾਂ ਦੀ ਸਲਾਘਾ ਵੀ ਕੀਤੀ ਗਈ।