5 Dariya News

ਆਦੇਸ ਇੰਜਨੀਅਰਿੰਗ ਕਾਲਜ ਦਾ ਨਤੀਜਾ 78 ਪ੍ਰਤੀਸਤ ਰਿਹਾ

5 ਦਰਿਆ ਨਿਊਜ਼

ਖਰੜ 09-May-2014

ਅਜ ਆਦੇਸ ਕਾਲਜ ਦੇ ਸੰਸਥਾ ਦੇ ਪ੍ਰਿੰਸੀਪਲ ਡਾਪਵਨ ਕੁਮਾਰ ਸਪਰਾ ਨੇ ਸਟਾਫ ਨੂੰ ਮੀਟਿੰਗ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਪੀਟੀਯੂ ਦੇ ਫਾਈਨਲ ਪ੍ਰੀਖਿਆ ਵਿੱਚ ਹਿਸਾਬ ਦਾ ਨਤੀਜਾ 78 ਰਿਹਾ। ਜੋ ਬੜੇ ਮਾਣ ਵਾਲੀ ਗੱਲ ਹੈ । ਹਿਸਾਬ ਦੇ ਪ੍ਰੋਫੈਸਰ ਇੰਜ: ਸਾਹਿਲ ਅਰੌੜਾ ਨੂੰ  ਡਾਇਰੈਕਟਰ ਟੈਕਨੀਕਲ ਇੰਜ: ਗੁਰਫਤਿਹ ਸਿੰਘ ਗਿੱਲ ਵਲੋਂ ਵਧਾਈ ਦਿਤੀ ਗਈ ਅਤੇ ਵਧੀਆ ਨਤੀਜਾ ਲਿਆਉਣ ਵਿਚ ਵਿਦਿਆਰਥੀਆਂ ਨੂੰ ਚੰਗੀ ਵਿਦਿਆ ਪ੍ਰਦਾਨ ਕਰਨ ਲਈ ਵੀ ਸਾਬਾਸ ਦਿਤੀ ਗਈ। ਪ੍ਰੋਫੈਸਰ ਸਾਹਿਲ ਅਰੌੜਾ ਵਲੋਂ ਵਿਦਿਆਰਥੀਆਂ ਦੀ ਕੁਲ ਗਿਣਤੀ 132 ਦਸੀ ਗਈ ਤੇ 120 ਵਿਦਿਆਰਥੀ ਪਾਸ ਹੋਏ। ਪ੍ਰਿੰਸੀਪਲ ਡਾਪਵਨ ਕੁਮਾਰ ਸਪਰਾ ਵਲੋਂ ਸਮੂਹ ਸਟਾਫ ਨੂੰ ਵੀ ਇਕ ਚੰਗੇ ਰਿਜਲਟ  ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ, ਪੀ ਆਰ ਓ ਰਸਪਾਲ ਸਿੰਘ ਪਾਲੀ ਅਤੇ ਡੀਨ ਦਾਖਲੇ ਹਿਮਾਸੂ ਸੂਰਮਾਂ  ਮੌਜੂਦ ਸਨ।