ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਮਾਂ ਚਮੁੰਡਾ ਮੰਦਰ ਦੇ ਲੈਂਟਰ ਦਾ ਕੰਮ ਸ਼ੁਰੂ ਕਰਵਾਇਆ
ਖੇਤਰਪਾਲ ਮੰਦਰ ਦਾ ਨੀਹ ਪੱਥਰ ਰੱਖਿਆ
5 Dariya News
ਕੋਟਕਪੂਰਾ 26-Jul-2026
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਮਾਂ ਚਮੁੰਡਾ ਮੰਦਰ ਮੋਗਾ ਰੋਡ ਕੋਟਕਪੁਰਾ ਆਸ਼ਰਮ ਦਾ ਲੈਟਰ ਦਾ ਕੰਮ ਸ਼ੁਰੂ ਕਰਵਾਇਆ ਅਤੇ ਕਿਹਾ ਕਿ ਇਸ ਚੰਗੇ ਕੰਮ ਲਈ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕੋਟਕਪੂਰਾ ਵਿਖੇ ਖੇਤਰਪਾਲ ਮੰਦਰ ਦਾ ਵੀ ਨੀਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਅਪਾਰ ਕਿਰਪਾ ਨਾਲ ਲੈਟਰ ਦਾ ਕੰਮ ਸ਼ੁਰੂ ਹੋਇਆ ਹੈ ਜਲਦੀ ਹੀ ਇਸ ਉੱਤੇ ਆਸ਼ਰਮ ਦੀ ਉਸਾਰੀ ਕੀਤੀ ਜਾਵੇਗੀ ਅਤੇ ਖੇਤਰਪਾਲ ਮੰਦਰ ਦਾ ਕੰਮ ਵੀ ਜਲਦ ਮੁਕੰਮਲ ਕੀਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਸ. ਕੁਲਦੀਪ ਸਿੰਘ ਡੀਐਸਪੀ ,ਪ੍ਰਧਾਨ ਰਕੇਸ਼ ਕੁਮਾਰ ਡਿੰਪੀ, ਵਾਇਸ ਪ੍ਰਧਾਨ ਕ੍ਰਿਸ਼ਨ ਕੁਮਾਰ ਲੱਕੀ, ਅਜੈ ਕੁਮਾਰ ਸ਼ਕਤੀ ਮੈਂਬਰ, ਏਐਸਆਈ ਸੁਭਾਸ਼ ਕੁਮਾਰ ਪ੍ਰਧਾਨ ਲੰਗਰ ਕਮੇਟੀ ,ਰਕੇਸ਼ ਕੁਮਾਰ ਗੱਗੀ ਸਕੱਤਰ ਕਮੇਟੀ, ਬਸੰਤ ਕੁਮਾਰ ਜੀ ਮੈਂਬਰ, ਕੈਂਸੀਅਰ ਮਨਪ੍ਰੀਤ ਸ਼ਰਮਾ, ਗੁਰਵਿੰਦਰ ਸਿੰਘ ਸੰਧੂ ਜੀ ਸੰਦੀਪ ਕੁਮਾਰ ਪੁਜਾਰੀ ਮੰਦਰ, ਅਭੀ ਦਿਓੜਾ ਮੰਡਲੀ ਮੈਂਬਰ, ਰਾਹੁਲ ਦਿਹੜਾ ਭਜਨ ਮੰਡਲੀ ਮੈਂਬਰ, ਲੱਵਿਸ਼ ਅਰੋੜਾ ਭਜਨ ਮੰਡਲੀ ਮੈਂਬਰ ,ਜਸ਼ਨ ਸ਼ਰਮਾ ਭਜਨ ਮੰਡਲੀ ਮੈਂਬਰ,ਅਸ਼ੋਕ ਦਿਓੜਾ ਪ੍ਰਧਾਨ ਦੁਰਗਾ ਮੰਦਰ, ਰਾਜਿੰਦਰ ਦੁਰਗਾ ਮੰਦਰ ਹਾਜ਼ਰ ਸਨ।