ਐੱਸ.ਆਈ.ਆਰ.: ਗਣਨਾ ਫਾਰਮਾਂ ਦੀ 100 ਫੀਸਦੀ ਡਿਜ਼ੀਟਲਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ 100 ਬੀ.ਐਲ.ਓਜ਼. ਸਨਮਾਨਤ
5 Dariya News
ਸੰਗਰੂਰ 24-Jul-2026
ਭਾਰਤ ਚੋਣ ਕਮਿਸ਼ਨ ਦੇ ਜਾਰੀ ਕੀਤੇ ਸ਼ਡਿਊਲ ਅਨੁਸਾਰ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.) -2026 ਦੀਆਂ ਚੱਲ ਰਹੀਆਂ ਗਤੀਵਿਧੀਆਂ ਤਹਿਤ ਮਿਤੀ 25.06.2026 ਤੋਂ ਬੀ.ਐਲ.ਓਜ਼. ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਾਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਪਾਸੋਂ ਭਰੇ ਹੋਏ ਫਾਰਮ ਇਕੱਤਰ ਕਰ ਕੇ ਬੀ.ਐਲ.ਓ., ਐਪ ਵਿੱਚ ਡਿਜ਼ੀਟਾਈਜ਼ ਕੀਤੇ ਜਾ ਰਹੇ ਹਨ।
ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿੱਤ ਗਣਨਾ ਫਾਰਮਾਂ ਦੀ 100 ਫੀਸਦੀ ਡਿਜ਼ੀਟਲਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਕੁੱਲ 100 ਬੀ.ਐਲ.ਓਜ਼.ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਸੰਗਰੂਰ, ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ 099-ਲਹਿਰਾ ਦੇ ਕੁੱਲ 8, ਵਿਧਾਨ ਸਭਾ ਚੋਣ ਹਲਕਾ 100-ਦਿੜ੍ਹਬਾ ਦੇ ਕੁੱਲ 34, ਵਿਧਾਨ ਸਭਾ ਚੋਣ ਹਲਕਾ 101-ਸੁਨਾਮ ਦੇ ਕੁੱਲ 10, ਵਿਧਾਨ ਸਭਾ ਚੋਣ ਹਲਕਾ 107-ਧੂਰੀ ਦੇ 33 ਅਤੇ ਵਿਧਾਨ ਸਭਾ ਚੋਣ ਹਲਕਾ 108-ਸੰਗਰੂਰ ਦੇ 15 ਬੀ.ਐਲ.ਓਜ਼. ਨੂੰ ਪ੍ਰਸ਼ੰਸਾ ਪੱਤਰ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਸੰਗਰੂਰ ਸ਼੍ਰੀਮਤੀ ਪੂਨਮਦੀਪ ਕੌਰ ਦੁਆਰਾ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਨ੍ਹਾਂ ਸਨਮਾਨਿਤ ਕੀਤੇ ਗਏ ਬੀ.ਐਲ.ਓ. ਨੂੰ ਸਪੈਸ਼ਲ ਇੰਟੈਸਿਵ ਰਿਵੀਜ਼ਨ-2026 ਦੇ ਅਗਲੇਰੇ ਟੀਚਿਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਰਟੀਫਿਕੇਟ ਵੰਡ ਸਨਮਾਨ ਸਮਾਰੋਹ ਵਿੱਚ ਸ਼੍ਰੀ ਅੰਕੁਰ ਮਹਿੰਦਰੂ ਵਧੀਕ ਡਿਪਟੀ ਕਮਿਸ਼ਨਰ (ਜ), ਸੰਗਰੂਰ, ਸ਼੍ਰੀਮਤੀ ਪਰਮਜੀਤ ਕੌਰ ਚੋਣ ਤਹਿਸੀਲਦਾਰ, ਸਮੂਹ ਸਨਮਾਨਿਤ ਬੀ.ਐਲ.ਓਜ਼. ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਚੋਣ ਸਟਾਫ ਹਾਜ਼ਰ ਰਿਹਾ।