ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ
5 Dariya News
ਚੰਡੀਗੜ੍ਹ, ਪੰਜਾਬ 23-Jul-2026
ਟ੍ਰਾਈਡੈਂਟ ਲਿਮਿਟਡ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ 2026) ਦੇ ਵਿੱਤੀ ਨਤੀਜੇ ਜਾਰੀ ਕੀਤੇ ਹਨ। ਕੰਪਨੀ ਨੇ ਇਸ ਦੌਰਾਨ ਆਮਦਨ, ਮੁਨਾਫ਼ੇ ਅਤੇ ਸੰਚਾਲਕੀ ਕਾਰਗੁਜ਼ਾਰੀ ਵਿੱਚ ਮਜ਼ਬੂਤ ਵਾਧਾ ਦਰਜ ਕਰਦੇ ਹੋਏ ਆਪਣੀ ਕਾਰੋਬਾਰੀ ਮਜ਼ਬੂਤੀ ਨੂੰ ਹੋਰ ਮਜ਼ਬੂਤ ਕੀਤਾ ਹੈ।ਕੰਪਨੀ ਦੀ ਕੁੱਲ ਆਮਦਨ ਵਧ ਕੇ ₹1,803 ਕਰੋੜ ਹੋ ਗਈ, ਜੋ ਕਿ ਪਿਛਲੀ ਤਿਮਾਹੀ ਨਾਲੋਂ 9% ਅਤੇ ਸਾਲ-ਦਰ-ਸਾਲ 4% ਵੱਧ ਹੈ। ਈਬਿਟਡਾ ਪਿਛਲੀ ਤਿਮਾਹੀ ਨਾਲੋਂ 27% ਵੱਧ ਕੇ ₹316 ਕਰੋੜ ਹੋ ਗਿਆ। ਸ਼ੁੱਧ ਲਾਭ ਵੀ ਸਾਲ-ਦਰ-ਸਾਲ 13% ਵਧ ਕੇ ₹158 ਕਰੋੜ ਹੋ ਗਿਆ, ਜੋ ਕਿ ਤਿਮਾਹੀ-ਦਰ- ਤਿਮਾਹੀ 55% ਦਾ ਮਜ਼ਬੂਤ ਵਾਧਾ ਦਰਸਾਉਂਦਾ ਹੈ।
ਕੰਪਨੀ ਦਾ ਟੈਕਸ ਤੋਂ ਪਹਿਲਾਂ ਮੁਨਾਫਾ (ਪੀਬੀਟੀ) ਤਿਮਾਹੀ ਦੌਰਾਨ ਵਧ ਕੇ ₹216 ਕਰੋੜ ਹੋ ਗਿਆ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 15.2% ਵੱਧ ਹੈ। ਪੀਬੀਟੀ ਮਾਰਜਿਨ ਲਗਭਗ 11.99% ਤੱਕ ਸੁਧਰ ਗਿਆ, ਜੋ ਕਿ ਕੰਪਨੀ ਦੇ ਬਿਹਤਰ ਲਾਗਤ ਨਿਯੰਤਰਣ, ਸੰਚਾਲਨ ਕੁਸ਼ਲਤਾ ਅਤੇ ਮਜ਼ਬੂਤ ਵਪਾਰਕ ਰਣਨੀਤੀ ਨੂੰ ਦਰਸਾਉਂਦਾ ਹੈ।ਕੰਪਨੀ ਦੀ ਵਿੱਤੀ ਸਥਿਤੀ ਵੀ ਮਜ਼ਬੂਤ ਰਹੀ। ਨੈੱਟ ਕਰਜ਼ਾ/ਈਬਿਟਡਾ ਅਨੁਪਾਤ 0.83 ਗੁਣਾ, ਨੈੱਟ ਕਰਜ਼ਾ/ਇਕਵਿਟੀ ਅਨੁਪਾਤ 0.22 ਗੁਣਾ ਰਿਹਾ, ਜਦਕਿ ਕੁੱਲ ਨੈੱਟ ਕਰਜ਼ਾ 1,025 ਕਰੋੜ ਰੁਪਏ ਦਰਜ ਕੀਤਾ ਗਿਆ।
ਟ੍ਰਾਈਡੈਂਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਦੀਪਕ ਨੰਦਾ ਨੇ ਕਿਹਾ ਕਿ ਪਹਿਲੀ ਤਿਮਾਹੀ ਦੇ ਨਤੀਜੇ ਕੰਪਨੀ ਦੀ ਮਜ਼ਬੂਤ ਕਾਰਗੁਜ਼ਾਰੀ ਅਤੇ ਅਨੁਸ਼ਾਸਿਤ ਪ੍ਰਬੰਧਨ ਦਾ ਪ੍ਰਤੀਕ ਹਨ। ਬਿਹਤਰ ਧਾਗੇ ਦੀਆਂ ਕੀਮਤਾਂ, ਲਾਗਤਾਂ 'ਤੇ ਪ੍ਰਭਾਵਸ਼ਾਲੀ ਕੰਟਰੋਲ ਅਤੇ ਉਤਪਾਦਨ ਸੰਸਾਧਨਾਂ ਦੀ ਬਿਹਤਰ ਵਰਤੋਂ ਕਾਰਨ ਕੰਪਨੀ ਦੀ ਲਾਭਕਾਰੀ ਵਿੱਚ ਮਹੱਤਵਪੂਰਨ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਸਪਲਾਈ ਚੇਨਾਂ ਵਿੱਚ ਹੋ ਰਹੇ ਬਦਲਾਅ ਕਾਰਨ ਭਾਰਤ ਲਈ ਨਿਰਯਾਤ ਦੇ ਨਵੇਂ ਮੌਕੇ ਬਣ ਰਹੇ ਹਨ ਅਤੇ ਟ੍ਰਾਈਡੈਂਟ ਆਪਣੀ ਇਕੱਠੀ ਉਤਪਾਦਨ ਸਮਰੱਥਾ, ਵਿਭਿੰਨ ਉਤਪਾਦ ਪੋਰਟਫੋਲੀਓ ਅਤੇ ਮਜ਼ਬੂਤ ਅੰਤਰਰਾਸ਼ਟਰੀ ਮੌਜੂਦਗੀ ਦੇ ਆਧਾਰ 'ਤੇ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਲੈਣ ਲਈ ਤਿਆਰ ਹੈ।
ਕਾਰੋਬਾਰੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ, ਤਿਮਾਹੀ ਦੌਰਾਨ, ਯਾਰਨ ਕਾਰੋਬਾਰ ਤੋਂ 954 ਕਰੋੜ ਰੁਪਏ, ਹੋਮ ਟੈਕਸਟਾਈਲ ਕਾਰੋਬਾਰ ਤੋਂ 941 ਕਰੋੜ ਰੁਪਏ ਅਤੇ ਪੇਪਰ ਅਤੇ ਕੈਮੀਕਲ ਕਾਰੋਬਾਰ ਤੋਂ 297 ਕਰੋੜ ਰੁਪਏ ਦਾ ਏਕੀਕ੍ਰਿਤ ਮਾਲੀਆ ਦਰਜ ਕੀਤਾ ਗਿਆ, ਜੋ ਕਿ ਟ੍ਰਾਈਡੈਂਟ ਦੇ ਵਿਭਿੰਨ ਵਪਾਰਕ ਪੋਰਟਫੋਲੀਓ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।ਕੰਪਨੀ ਨੇ ਕਿਹਾ ਕਿ ਉਤਪਾਦਕਤਾ ਵਿੱਚ ਵਾਧਾ, ਲਾਗਤਾਂ ਵਿੱਚ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਸੰਚਾਲਨ ਦੇ ਕਾਰਨ ਅਗਲੇ ਸਮੇਂ ਵਿੱਚ ਵੀ ਵਿਕਾਸ ਦੀ ਰਫ਼ਤਾਰ ਜਾਰੀ ਰਹਿਣ ਦੀ ਉਮੀਦ ਹੈ। ਵਿਸ਼ਵ ਬਾਜ਼ਾਰਾਂ ਵਿੱਚ ਭਾਰਤ ਦੀ ਵਧ ਰਹੀ ਭਰੋਸੇਯੋਗਤਾ ਕੰਪਨੀ ਲਈ ਲੰਬੇ ਸਮੇਂ ਦੇ ਵਿਕਾਸ ਦੇ ਨਵੇਂ ਮੌਕੇ ਪੈਦਾ ਕਰੇਗੀ।