ਵਿਕਾਸ ਲਈ ਖਰੜ ਦੀ ਸਿਆਸਤ ਨੂੰ ਬਿਲਡਰ ਮਾਫ਼ੀਆ ਤੋਂ ਮੁਕਤ ਕਰਵਾਉਣਾ ਜ਼ਰੂਰੀ : ਰਵਿੰਦਰ ਸਿੰਘ ਖੇੜਾ
ਲੋਕ ਮਿਲਣੀ ਰਾਹੀਂ ਪਿੰਡ ਵਾਸੀਆਂ ਨਾਲ ਕੀਤੀ ਮੁਲਾਕਾਤ
5 Dariya News
ਖਰੜ 22-Jul-2026
ਸ਼੍ਰੋਮਣੀ ਅਕਾਲੀ ਦਲ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ "ਬੋਲੇਗਾ ਖਰੜ, ਬਦਲੇਗਾ ਖਰੜ" ਪੈਦਲ ਮਾਰਚ ਬੁੱਧਵਾਰ ਨੂੰ ਆਪਣੇ ਦਸਵੇਂ ਦਿਨ ਵਿੱਚ ਦਾਖਲ ਹੋਇਆ, ਜਿਸ ਦੌਰਾਨ ਵਾਰਡ ਨੰ. 14 ਅਤੇ 15 ਨੂੰ ਕਵਰ ਕਰਦਿਆਂ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਦਿਨ ਦਾ ਮਾਰਚ ਪਿੱਲਰ ਨੰ. 11, ਮੁੰਡੀ ਖਰੜ ਤੋਂ ਸ਼ੁਰੂ ਹੋਇਆ ਅਤੇ LIC ਕਾਲੋਨੀ, ਖੁਰਾਣਾ ਚੌਂਕ ਅਤੇ ਮਾਡਲ ਟਾਊਨ ਵਿੱਚੋਂ ਹੁੰਦਾ ਹੋਇਆ ਬੁੱਧਵਾਰ ਦੇਰ ਸ਼ਾਮ ਛੱਜੂ ਮਾਜਰਾ ਕਲੋਨੀ ਵਿਖੇ ਸਮਾਪਤ ਹੋਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਖਰੜ ਨੂੰ ਸੁੰਦਰ ਅਤੇ ਵਿਕਸਿਤ ਬਣਾਉਣਾ ਤਾਂ ਹੀ ਸੰਭਵ ਹੈ ਜਦੋਂ ਸ਼ਹਿਰ ਦੀ ਸਿਆਸਤ ਨੂੰ ਬਿਲਡਰ ਮਾਫੀਆ ਦੇ ਸ਼ਿਕੰਜੇ ਤੋਂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਬਿਲਡਰ ਮਾਫੀਆ ਨਗਰ ਕੌਂਸਲ ਨਾਲ ਮਿਲੀਭੁਗਤ ਕਰਕੇ ਵੱਡੇ ਪੱਧਰ 'ਤੇ ਬੇਨਿਜਮੀਆ ਕਰਦਾ ਹੈ ਅਤੇ ਐਮਸੀ ਖਜ਼ਾਨੇ ਦੇ ਨਾਲ-ਨਾਲ ਟੈਕਸ ਭਰਨ ਵਾਲਿਆਂ ਦੀ ਮਿਹਨਤ ਦੀ ਕਮਾਈ ਨੂੰ ਲੁੱਟਦਾ ਹੈ, ਜਿਸ ਕਾਰਨ ਸ਼ਹਿਰ ਵੱਲੋਂ ਪੈਦਾ ਕੀਤੀ ਭਾਰੀ ਆਮਦਨ ਦੇ ਬਾਵਜੂਦ ਖਰੜ ਵਿੱਚ ਵਿਕਾਸ ਕਿਤੇ ਵੀ ਨਜ਼ਰ ਨਹੀਂ ਆਉਂਦਾ।
ਖੇੜਾ ਨੇ ਜ਼ੋਰ ਦੇ ਕੇ ਕਿਹਾ ਕਿ ਖਰੜ ਨੂੰ ਮੁੜ ਵਿਕਾਸ ਦੇ ਰਾਹ 'ਤੇ ਲਿਆਉਣ ਲਈ ਇੱਕ ਇਮਾਨਦਾਰ ਅਤੇ ਸਾਫ਼ ਪ੍ਰਸ਼ਾਸਨ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭ੍ਰਿਸ਼ਟ ਅਧਿਕਾਰੀ ਅਤੇ ਕੁੱਝ ਚੁਣੀਦਾ ਬਿਲਡਰ ਮਾਫੀਆ ਦਾ ਗੱਠਜੋੜ ਨਾਗਰਿਕ ਮਾਮਲਿਆਂ 'ਤੇ ਕਾਬਜ਼ ਰਹੇਗਾ, ਓਦੋਂ ਤੱਕ ਆਮ ਲੋਕ ਮਾੜੇ ਬੁਨਿਆਦੀ ਢਾਂਚੇ, ਬੇਯੋਜਨਾਬੱਧ ਕਲੋਨੀਆਂ ਅਤੇ ਬੇਰੋਕ ਨਾਜਾਇਜ਼ ਉਸਾਰੀ ਕਾਰਨ ਪਰੇਸ਼ਾਨ ਹੁੰਦੇ ਰਹਿਣਗੇ।ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਦਾ ਮਾਰਚ ਖਰੜ ਦੇ ਬਾਕੀ ਬਚਦੇ ਵਾਰਡਾਂ ਨੂੰ ਕਵਰ ਕਰੇਗਾ ਅਤੇ ਆਪ ਸਰਕਾਰ ਦੀ ਨਾਗਰਿਕ ਅਣਦੇਖੀ ਅਤੇ ਪ੍ਰਸ਼ਾਸਨਿਕ ਨਾਕਾਮੀ ਖ਼ਿਲਾਫ਼ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ।
ਖੇੜਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਹਰ ਵਾਰਡ ਵਿੱਚ ਨਾਗਰਿਕ ਮੁੱਦੇ ਉਭਾਰਦਾ ਰਹੇਗਾ, ਜਦੋਂ ਤੱਕ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਸ਼ਹਿਰ ਦੀ ਵਿਗੜਦੀ ਹਾਲਤ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ। ਇਸ ਮੌਕੇ ਜਸਬੀਰ ਸਿੰਘ , ਮਾਸਟਰ ਜਸਮੇਰ ਸਿੰਘ, ਨਿਰਮਲ ਸਿੰਘ, ਰਾਜਬੀਰ ਸਿੰਘ ਸੀਜੀਆਰ, ਸੋਨੀ ਸਿੱਧੂ, ਜੇਈ ਸਵਰਨ ਸਿੰਘ, ਪਿਆਰਾ ਸਿੰਘ, ਜਰਨੈਲ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਹਰਸਿਮਰਨ ਸਿੰਘ ਬਿੰਨੀ, ਅਮਨ ਸ਼ਰਮਾ, ਕਰਨੈਲ ਸਿੰਘ ਲੰਬੜਦਾਰ ਨਾਲ ਸਨ।