5 Dariya News

ਫਾਜ਼ਿਲਕਾ ਦੇ ਸਪੋਰਟਸ ਵੈਲਫੇਅਰ ਬੋਰਡ, ਅਰੋੜਾ ਖੱਤਰੀ ਵੈਲਫੇਅਰ ਬੋਰਡ ਅਤੇ ਸੈਣੀ ਵੈੱਲਫੇਅਰ ਬੋਰਡ ਦੇ ਨਵ ਨਿਯੁਕਤ ਚੇਅਰਮੈਨਜ਼ ਨੂੰ ਦਿੱਤੀ ਵਧਾਈ

5 Dariya News

ਫਾਜ਼ਿਲਕਾ 18-Jul-2026

ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕਾ ਫਾਜ਼ਿਲਕਾ ਤੋਂ ਡਾ. ਸੰਦੀਪ ਕੰਬੋਜ ਨੂੰ ਸਪੋਰਟਸ ਵੈਲਫੇਅਰ ਬੋਰਡ, ਗੁਰਮੀਤ ਸਿੰਘ ਸਿਡਾਨਾ ਨੂੰ ਅਰੋੜਾ ਖੱਤਰੀ ਵੈਲਫੇਅਰ ਬੋਰਡ ਅਤੇ ਪਿੰਡ ਛੋਟੀ ਉਡੀਆਂ ਤੋਂ ਗੁਰਸੇਵਕ ਸਿੰਘ  ਨੂੰ ਸੈਣੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਬਣਨ ਤੇ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਪਾਰਟੀ ਹਾਈਕਮਾਂਡ ਦਾ ਵੀ ਧੰਨਵਾਦ ਕੀਤਾ ਤੇ ਸਮੂਹ ਚੇਅਰਮੈਨਾਂ ਨੂੰ ਕਿਹਾ ਕਿ ਪਾਰਟੀ ਵੱਲੋਂ ਜੋ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਹ ਬਾਖੂਬੀ ਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਹਲਕੇ ਦੇ ਲੋਕ ਜੋ ਵੀ ਆਸ ਤੇ ਵਿਕਾਸ ਦੇ ਕੰਮਾਂ ਲਈ ਉਨ੍ਹਾਂ ਕੋਲ ਆਉਂਦੇ ਹਨ ਉਹ ਸਾਰੇ ਵਿਕਾਸ ਦੇ ਕੰਮ ਪਾਰਟੀਬਾਜ਼ੀ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਕਾਸ ਦੇ ਕੰਮ ਵਿੱਚ ਉਨ੍ਹਾਂ ਦੀ ਲੋੜ ਹੈ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਉਹ ਆਪਣੇ ਹਲਕੇ ਦੇ ਲੋਕਾਂ ਅਤੇ ਪਾਰਟੀ ਦੇ ਵਰਕਰਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਗਈ ਹੈ ਤੇ ਪਿੰਡਾਂ ਵਿੱਚ ਸਾਰੇ ਵਿਕਾਸ ਕਾਰਜ ਨਿਰਵਿਘਨ ਚੱਲ ਰਹੇ  ਹਨ ਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। 

ਜਿਸ ਲਈ ਉਹ ਮਾਣਯੋਗ ਮੁੱਖ ਮੰਤਰੀ ਪੰਜਾਬ ਸ.. ਭਗਵੰਤ ਸਿੰਘ ਮਾਨ ਦੇ ਤਹਿ ਦਿਲੋਂ ਧੰਨਵਾਦੀ ਹਨ। ਇਸ ਮੌਕੇ ਸਾਬਕਾ ਵਾਈਸ ਚੇਅਰਮੈਨ ਬਲਾਕ ਸੰਮਤੀ ਬਲਦੇਵ ਸਿੰਘ ਸੁੱਖਾ, ਸੋਨੂ ਕੁਮਾਰ ਆਦਿ ਹਾਜ਼ਰ ਸਨ