5 Dariya News

ਸਵਦੇਸ਼ੀ ਤਕਨੀਕ ਅਤੇ ਡਿਜ਼ਾਈਨ ਦੀ ਅਨੋਖੀ ਉਦਾਹਰਣ ਹੈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨਸੈਟ - ਨਾਇਬ ਸਿੰਘ ਸੈਣੀ

ਪੀਐਮ ਮੋਦੀ ਦੇਣਗੇ ਗ੍ਰੀਨ ਇੰਡੀਆ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਾਲੇ ਪ੍ਰੋਜੈਕਟ ਦੀ ਸੌਗਾਤ

5 Dariya News

ਚੰਡੀਗੜ੍ਹ 14-Jul-2026

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਇੱਕ ਵਾਰ ਫਿਰ ਦੇਸ਼ ਦੀ ਤਕਨੀਕੀ ਤਰੱਕੀ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਜੁੜੀ ਇੱਕ ਮਹੱਤਵਪੂਰਨ ਪਹਿਲਕਦਮੀ ਦਾ ਗਵਾਹ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 17 ਜੁਲਾਈ ਨੂੰ ਜੀਂਦ-ਸੋਨੀਪਤ ਰੇਲਖੰਡ 'ਤੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨਸੈੱਟ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। 

ਇਹ ਪ੍ਰੋਜੈਕਟ ਭਾਰਤੀ ਰੇਲ ਨੂੰ ਸਵੱਛ ਊਰਜਾ ਅਧਾਰਤ ਆਵਾਜਾਈ ਪ੍ਰਣਾਲੀ ਦੀ ਦਿਸ਼ਾ ਵਿੱਚ ਅੱਗੇ ਲਿਜਾਣ ਦੇ ਨਾਲ-ਨਾਲ ਵਿਕਸਿਤ ਭਾਰਤ, ਗ੍ਰੀਨ ਇੰਡੀਆ ਅਤੇ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਵੀ ਨਵੀਂ ਮਜ਼ਬੂਤੀ ਪ੍ਰਦਾਨ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੀਂਦ-ਸੋਨੀਪਤ ਹਾਈਡ੍ਰੋਜਨ ਟ੍ਰੇਨਸੈਟ ਪ੍ਰੋਜੈਕਟ ਭਾਰਤੀ ਰੇਲ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। 

ਇਸ ਰਾਹੀਂ ਭਾਰਤ ਹਾਈਡ੍ਰੋਜਨ ਫਿਯੂਲ ਅਧਾਰਤ ਰੇਲ ਆਵਾਜਾਈ ਦੇ ਖੇਤਰ ਵਿੱਚ ਨਿਰਣਾਇਕ ਕਦਮ ਰੱਖ ਰਿਹਾ ਹੈ। ਇਹ ਪਹਿਲਕਦਮੀ ਵਾਤਾਵਰਣ ਸਰੰਖਣ, ਊਰਜਾ ਕੁਸ਼ਲਤਾ ਅਤੇ ਆਧੁਨਿਕ ਜਨਤਕ ਆਵਾਜਾਈ ਵਿਵਸਥਾ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਦੂਰਗਾਮੀ ਨਤੀਜੇ ਦੇਣ ਵਾਲੀ ਸਾਬਤ ਹੋਵੇਗੀ।

ਉਨ੍ਹਾਂ ਕਿਹਾ ਕਿ ਬ੍ਰੌਡ ਗੇਜ 'ਤੇ ਸੰਚਾਲਿਤ ਹੋਣ ਵਾਲਾ ਇਹ ਟ੍ਰੇਨਸੈਟ ਦੁਨੀਆ ਦੀਆਂ ਸਭ ਤੋਂ ਲੰਬੀਆਂ ਹਾਈਡ੍ਰੋਜਨ ਸੰਚਾਲਿਤ ਰੇਲਾਂ ਵਿੱਚੋਂ ਇੱਕ ਹੋਵੇਗਾ। ਇਸ ਵਿੱਚ ਦੋ ਡਰਾਈਵਿੰਗ ਪਾਵਰ ਕਾਰਾਂ ਅਤੇ ਅੱਠ ਯਾਤਰੀ ਕੋਚਾਂ ਸਮੇਤ ਕੁੱਲ ਦਸ ਕੋਚ ਹੋਣਗੇ। ਲਗਭਗ 2,400 ਕਿਲੋਵਾਟ ਦੀ ਸੰਯੁਕਤ ਸ਼ਕਤੀ ਸਮਰੱਥਾ ਨਾਲ ਲੈਸ ਇਹ ਟ੍ਰੇਨ ਭਾਰਤੀ ਰੇਲਵੇ ਦੀ ਤਕਨੀਕੀ ਸਮਰੱਥਾ ਅਤੇ ਆਧੁਨਿਕ ਇੰਜੀਨੀਅਰਿੰਗ ਦੀ ਉੱਤਮ ਉਦਾਹਰਣ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਟ੍ਰੇਨ ਦਾ ਡਿਜ਼ਾਈਨ, ਨਿਰਮਾਣ ਅਤੇ ਰੂਪਾਂਤਰਨ ਪੂਰੀ ਤਰ੍ਹਾਂ ਸਵਦੇਸ਼ੀ ਹੈ। ਇਹ ਉਪਲਬਧੀ 'ਮੇਕ ਇਨ ਇੰਡੀਆ' ਅਤੇ 'ਆਤਮ-ਨਿਰਭਰ ਭਾਰਤ' ਦੇ ਸੰਕਲਪ ਨੂੰ ਮਜ਼ਬੂਤ ਕਰਨ ਦੇ ਨਾਲ ਭਾਰਤੀ ਇੰਜੀਨੀਅਰਾਂ ਅਤੇ ਵਿਗਿਆਨੀਆਂ ਦੀ ਸਮਰੱਥਾ ਨੂੰ ਵੀ ਉਜਾਗਰ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਹਰਿਆਣਾ, ਖਾਸ ਤੌਰ 'ਤੇ ਰਾਸ਼ਟਰੀ ਰਾਜਧਾਨੀ ਖੇਤਰ ਨਾਲ ਜੁੜੇ ਇਲਾਕਿਆਂ ਦੀ ਰੇਲ ਕਨੈਕਟੀਵਿਟੀ ਨੂੰ ਮਜ਼ਬੂਤੀ ਮਿਲੇਗੀ। 

ਯਾਤਰੀਆਂ ਨੂੰ ਆਧੁਨਿਕ, ਸੁਰੱਖਿਅਤ, ਸਵੱਛ ਅਤੇ ਵਾਤਾਵਰਣ-ਅਨੁਕੂਲ ਜਨਤਕ ਆਵਾਜਾਈ ਉਪਲਬਧ ਹੋਵੇਗੀ। ਬਿਹਤਰ ਸੰਪਰਕ ਨਾਲ ਉਦਯੋਗ, ਵਪਾਰ, ਨਿਵੇਸ਼, ਸੈਰ-ਸਪਾਟਾ ਅਤੇ ਲੌਜਿਸਟਿਕਸ ਗਤੀਵਿਧੀਆਂ ਨੂੰ ਵੀ ਪੋਰਤਸਾਹਨ ਮਿਲੇਗਾ, ਜਿਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਨਵੀਂ ਊਰਜਾ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਸਵੱਛ ਊਰਜਾ ਅਧਾਰਤ ਆਵਾਜਾਈ ਵਿਵਸਥਾ ਵੱਲ ਵਧ ਰਹੀ ਹੈ। ਭਾਰਤ ਵੀ ਇਸੇ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਹਾਈਡ੍ਰੋਜਨ ਟ੍ਰੇਨਸੈੱਟ ਪ੍ਰੋਜੈਕਟ ਇਸ ਤਬਦੀਲੀ ਦੀ ਮਜ਼ਬੂਤ ਉਦਾਹਰਣ ਹੈ। ਇਹ ਪ੍ਰੋਜੈਕਟ ਕਾਰਬਨ ਨਿਕਾਸ ਵਿੱਚ ਕਮੀ ਲਿਆਉਣ, ਸਵੱਛ ਊਰਜਾ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਵਾਤਾਵਰਣ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। 

ਇਹ ਪਹਿਲਕਦਮੀ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਦੇ ਨਾਲ-ਨਾਲ ਹਰੀ ਆਵਾਜਾਈ ਵਿਵਸਥਾ ਨੂੰ ਨਵੀਂ ਪਛਾਣ ਦੇਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਲਈ ਪ੍ਰੇਰਨਾ ਸਰੋਤ ਬਣੇਗੀ।