5 Dariya News

"ਮੇਰਾ ਘਰ ਮੇਰੇ ਨਾਮ ਸਕੀਮ" ਤਹਿਤ ਲਾਲ ਲਕੀਰ ਦੇ ਅੰਦਰ 103 ਘਰਾਂ ਦੇ ਮਾਲਕਾਂ ਨੂੰ ਦਿੱਤਾ ਮਾਲਕੀ ਦਾ ਹੱਕ : ਪ੍ਰਿੰਸੀਪਲ ਬੁੱਧ ਰਾਮ

5 Dariya News

ਬੁਢਲਾਡਾ 11-Jul-2026

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਵਿਖੇ ਲਾਲ ਲਕੀਰ ਦੇ ਅੰਦਰ ਘਰਾਂ ਦੇ ਮਾਲਕਾਂ ਨੂੰ ਉਹਨਾਂ ਦੇ ਘਰਾਂ ਦੇ ਮਾਲਕੀ ਹੱਕ ਦੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਬੋਲਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁਰੱਬੇਬੰਦੀ ਤੋਂ ਬਾਅਦ ਲਾਲ ਲਕੀਰ ਦੇ ਅੰਦਰ ਰਹਿ ਰਹੇ ਘਰਾਂ ਦੇ ਮਾਲਕ ਨੂੰ ਆਪਣੇ ਘਰਾਂ ਦੇ ਖਰੀਦ ਵੇਚ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਸੀ ਅਤੇ ਕੋਈ ਵੀ ਸਰਕਾਰੀ ਬੈਂਕ ਲੋੜ ਪੈਣ ਉੱਤੇ ਇਹਨਾਂ ਘਰਾਂ ਦੇ ਮਾਲਕਾਂ ਨੂੰ ਕੋਈ ਵੀ ਲੋਨ ਨਹੀਂ ਦਿੰਦਾ ਸੀ।  

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਫੈਸਲਾ ਕਰਕੇ ਲਾਲ ਲਕੀਰ ਦੇ ਅੰਦਰ ਘਰਾਂ ਦੀ ਮਾਲਕੀ ਦੇ ਸਰਟੀਫਿਕੇਟ ਦੇ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ। ਇਸ ਮੌਕੇ ਸੋਹਨਾ ਸਿੰਘ ਕਲੀਪੁਰ ਚੇਅਰਮੈਨ ਜ਼ਿਲ੍ਹਾ ਕੋਆਪਰੇਟਿਵ ਬੈਂਕ ਮਾਨਸਾ, ਨਿਰਮਲ ਸਿੰਘ ਇਕਾਈ ਪ੍ਰਧਾਨ, ਗੁਰਮੀਤ ਸਿੰਘ ਭਾਦੜਾ ਪ੍ਰਧਾਨ ਟਰੱਕ ਯੂਨੀਅਨ ਬੁਢਲਾਡਾ, ਸਤਨਾਮ ਸਿੰਘ ਯੂਥ ਪ੍ਰਧਾਨ, ਜਗਸੀਰ ਸਿੰਘ ਬੀਰੋਕੇ ਕਲਾਂ ਬਲਾਕ ਪ੍ਰਧਾਨ, ਸਤਨਾਮ ਸਿੰਘ ਭਾਦੜਾ ਤੋਂ ਇਲਾਵਾ ਇਲਾਵਾ ਤਹਿਸੀਲਦਾਰ  ਬੁਢਲਾਡਾ ਅਤੇ ਕੁਲਵੀਰ ਸਿੰਘ ਪਟਵਾਰੀ ਹਾਜ਼ਰ ਸਨ ।