5 Dariya News

ਹਰਿਆਣਾ ਵਿੱਚ ਇੱਕ ਆਈਏਐਸ, ਇੱਕ ਐਚਸੀਐਸ ਅਧਿਕਾਰੀ ਦਾ ਤਬਾਦਲਾ

5 Dariya News

ਚੰਡੀਗੜ੍ਹ 07-Jul-2026

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇੱਕ ਆਈਏਐਸ ਅਤੇ ਇੱਕ ਐਚਸੀਅਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਇਸ ਸਬੰਧ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਸ੍ਰੀ ਜੈਦੀਪ ਕੁਮਾਰ, ਵਧੀਕ ਸਕੱਤਰ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ ਫੌਜੀ ਅਤੇ ਨੀਮ-ਫੌਜੀ ਭਲਾਈ ਵਿਭਾਗ ਦਾ ਨਿਦੇਸ਼ਕ ਅਤੇ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। 

ਇਸ ਤੋਂ ਇਲਾਵਾ, ਉਨ੍ਹਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਨਿਦੇਸ਼ਕ ਵੀ ਲਗਾਇਆ ਗਿਆ ਹੈ। ਸ੍ਰੀ ਵਿਰਾਟ ਨੂੰ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸਰੋਤ ਸੂਚਨਾ ਅਧਿਕਾਰੀ, ਅੰਬਾਲਾ ਅਤੇ ਏਪੀਜੇਡ, ਅੰਬਾਲਾ ਦੇ ਵਿਸ਼ੇਸ਼ ਅਧਿਕਾਰੀ ਦੀ ਜਿਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਹੁਣ ਸਿਰਫ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਦੇ ਓਐਸਡੀ ਵਜੋ ਕੰਮ ਕਰਦੇ ਰਹਿਣਗੇ।