5 Dariya News

ਕੇ.ਐਮ.ਪੀ. ਐਕਸਪ੍ਰੈਸਵੇਅ ਵਿਕਸਿਤ ਭਾਰਤ-2047 ਦੀ ਬਣੇਗਾ ਸ਼ਾਨ : ਰਾਓ ਨਰਬੀਰ ਸਿੰਘ

ਪੰਚਗ੍ਰਾਮ ਵਿਕਾਸ ਅਥਾਰਟੀ ਦਾ ਹੋਵੇਗਾ ਗਠਨ, ਕੇ.ਐਮ.ਪੀ. ਦੇ ਦੋਵੇਂ ਪਾਸੇ ਵਸਣਗੇ 5 ਨਵੇਂ ਸ਼ਹਿਰ

5 Dariya News

ਚੰਡੀਗੜ੍ਹ 16-Jun-2026

ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਹਾ ਕਿ ਲਗਭਗ 135 ਕਿਲੋਮੀਟਰ ਲੰਬਾ ਕੁੰਡਲੀ-ਮਾਨੇਸਰ-ਪਲਵਲ (ਕੇ.ਐਮ.ਪੀ.) ਐਕਸਪ੍ਰੈਸ-ਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਵਿਕਸਿਤ ਭਾਰਤ-2047' ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਰਾਸ਼ਟਰੀ ਰਾਜਧਾਨੀ ਖੇਤਰ ਦੀ ਪਛਾਣ ਅਤੇ ਗੌਰਵ ਦਾ ਪ੍ਰਤੀਕ ਬਣੇਗਾ।

ਉਨ੍ਹਾਂ ਕਿਹਾ ਕਿ ਸਾਲ 2041 ਦੀ ਸੰਭਾਵਿਤ ਆਬਾਦੀ ਅਤੇ ਭਵਿੱਖ ਦੀਆਂ ਵਿਕਾਸ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰਿਆਣਾ ਸਰਕਾਰ ਕੇ.ਐਮ.ਪੀ. ਐਕਸਪ੍ਰੈਸ-ਵੇ ਦੇ ਦੋਵੇਂ ਪਾਸੇ ਪੰਜ ਨਵੇਂ ਸ਼ਹਿਰ ਵਿਕਸਿਤ ਕਰਨ ਦੇ ਉਦੇਸ਼ ਨਾਲ 'ਪੰਚਗ੍ਰਾਮ ਵਿਕਾਸ ਅਥਾਰਟੀ' ਦਾ ਗਠਨ ਕਰ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਰਾਸ਼ਟਰੀ ਰਾਜਧਾਨੀ ਖੇਤਰ ਯੋਜਨਾ ਬੋਰਡ ਦੀ ਮੀਟਿੰਗ ਵਿੱਚ ਇਸ ਮਹੱਤਵਪੂਰਣ ਪ੍ਰੋਜੈਕਟ ਦਾ ਮੁੱਦਾ ਚੁੱਕਿਆ  ਹੈ।

ਰਾਓ ਨਰਬੀਰ ਸਿੰਘ ਨੇ ਕਿਹਾ ਕਿ ਕੇ.ਐਮ.ਪ. ਐਕਸਪ੍ਰੈਸ-ਵੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗ ਦੀ ਇੱਕ ਅਨਮੋਲ ਸੰਪਤੀ ਹੈ। ਰਾਜ ਸਰਕਾਰ ਨੇ ਨਿਵੇਸ਼, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਗਤੀ ਦੇਣ ਲਈ ਉਦਯੋਗਿਕ ਨੀਤੀ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਲ 2030 ਤੱਕ 10 ਨਵੀਆਂ ਆਈ.ਐਮ.ਟੀ.  ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਪੰਜ ਆਈ.ਐਮ.ਟੀ. ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਦੇ ਵਿਕਾਸ ਦੀ ਪ੍ਰਕਿਰਿਆ ਜਾਰੀ ਹੈ। ਪ੍ਰਸਤਾਵਿਤ 10 ਆਈ.ਐਮ.ਟੀ. ਵਿੱਚੋਂ ਤਿੰਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਕੇ.ਐਮ.ਪੀ. ਐਕਸਪ੍ਰੈਸ-ਵੇ ਦੇ ਨਾਲ ਵਿਕਸਿਤ ਕੀਤੀਆਂ ਜਾਣਗੀਆਂ।

ਉਦਯੋਗ ਮੰਤਰੀ ਨੇ ਦੱਸਿਆ ਕਿ ਸਾਲ 2026-27 ਦੇ ਲਈ ਉਦਯੋਗ ਵਿਭਾਗ ਦਾ ਬਜਟ 1327.76 ਕਰੋੜ ਰੁਪਏ ਤੋਂ ਵਧਾ ਕੇ 1950.92 ਕਰੋੜ ਰੁਪਏ ਕੀਤਾ ਗਿਆ ਹੈ, ਜੋ ਰਾਜ ਸਰਕਾਰ ਦੀ ਉਦਯੋਗਿਕ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇ.ਐਮ.ਪੀ. ਐਕਸਪ੍ਰੈਸ-ਵੇ ਦੇ ਨਾਲ ਵਿਕਸਿਤ ਹੋਣ ਵਾਲੇ ਪੰਜ ਨਵੇਂ ਸ਼ਹਿਰ 'ਵਿਕਸਿਤ ਭਾਰਤ' ਦੇ ਖਿੱਚ ਦਾ ਕੇਂਦਰ ਬਣਨਗੇ ਅਤੇ ਦਿੱਲੀ 'ਤੇ ਵਧ ਰਹੇ ਆਬਾਦੀ ਤੇ ਟ੍ਰੈਫਿਕ ਦੇ ਦਬਾਅ ਨੂੰ ਘੱਟ ਕਰਨ ਵਿੱਚ ਵੀ ਸਹਾਈ ਸਾਬਤ ਹੋਣਗੇ।

ਉਦਯੋਗ ਮੰਤਰੀ ਨੇ ਕਿਹਾ ਕਿ ਹਰਿਤ ਕ੍ਰਾਂਤੀ ਦਾ ਮੋਹਰੀ ਰਿਹਾ ਖੇਤੀ ਪ੍ਰਧਾਨ ਹਰਿਆਣਾ ਦੇ ਗੁਰੂਗ੍ਰਾਮ ਨੇ ਆਈ.ਟੀ. ਹੱਬ ਵਜੋਂ ਸਥਾਪਿਤ ਬੈਂਗਲੁਰੂ ਅਤੇ ਹੈਦਰਾਬਾਦ ਨੂੰ ਪਿੱਛੇ ਛੱਡ ਕੇ ਆਪਣੀ ਗਲੋਬਲ ਪਛਾਣ ਬਣਾਈ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ 10 ਨਵੀਆਂ ਆਈ.ਐਮ.ਟੀ. ਵਿਕਸਿਤ ਹੋਣਗੀਆਂ, ਤਾਂ ਹਰਿਆਣਾ ਯਕੀਨੀ ਹੀ ਦੇਸ਼ ਦੀ ਉਦਯੋਗਿਕ ਕ੍ਰਾਂਤੀ ਦਾ ਸਿਰਮੌਰ ਬਣ ਕੇ ਉਭਰੇਗਾ।