5 Dariya News

ਨਰੇਂਦਰ ਮੋਦੀ ਦੀ ਸਲੋਵਾਕੀਆ ਦੇ ਵਪਾਰ ਜਗਤ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ

5 Dariya News

ਬ੍ਰਾਤੀਸਲਾਵਾ 15-Jun-2026

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਰੌਬਰਟ ਫਿਕੋ ਨਾਲ ਸਲੋਵਾਕੀਆ ਦੇ ਵਪਾਰ ਅਤੇ ਉਦਯੋਗ ਜਗਤ ਦੀਆਂ ਪ੍ਰਮੁੱਖ ਹਸਤੀਆਂ ਨਾਲ ਗੱਲਬਾਤ ਕੀਤੀ। ਇਹ ਹਸਤੀਆਂ ਰੇਲਵੇ, ਰੱਖਿਆ, ਆਟੋਮੋਟਿਵ, ਊਰਜਾ, ਆਈਟੀ ਅਤੇ ਸਿਹਤ ਸਹੂਲਤਾਂ ਵਰਗੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹੋਈਆਂ ਸਨ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸਲੋਵਾਕੀਆ ਵਿਚਕਾਰ ਵਧ ਰਹੇ ‘ਬਿਜ਼ਨਸ-ਟੂ-ਬਿਜ਼ਨਸ’ ਸਬੰਧਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਭਾਰਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਵਪਾਰ ਕਰਨ ਨੂੰ ਆਸਾਨ ਬਣਾਉਣ ਨੂੰ ਹੁਲਾਰਾ ਦੇਣ ਅਤੇ ਪਾਰਦਰਸ਼ੀ, ਸਥਿਰ ਅਤੇ ਨਿਵੇਸ਼ਕ-ਪੱਖੀ ਆਰਥਿਕ ਮਾਹੌਲ ਸਿਰਜਣ ਲਈ ਕੀਤੇ ਗਏ ਵੱਡੇ ਸੁਧਾਰਾਂ ਅਤੇ ਨੀਤੀਗਤ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਲੋਵਾਕੀਆ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਖ਼ਾਸ ਕਰਕੇ ਬੁਨਿਆਦੀ ਢਾਂਚੇ, ਡਿਫੈਂਸ, ਨਵਿਆਉਣਯੋਗ ਊਰਜਾ, ਡਿਜੀਟਲ ਇਨੋਵੇਸ਼ਨ, ਸੈਮੀਕੰਡਕਟਰ, ਏਆਈ ਅਤੇ ਸਿਹਤ ਸਹੂਲਤਾਂ ਦੇ ਖੇਤਰਾਂ ਵਿੱਚ ਵਧ ਰਹੇ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।

ਵਪਾਰ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ‘ਵਿਕਸਿਤ ਭਾਰਤ’ ਵੱਲ ਵਧਦਿਆਂ ਭਾਰਤ ਦੇ ਸੁਧਾਰਾਂ ਦਾ ਸਵਾਗਤ ਕੀਤਾ ਅਤੇ ਭਾਰਤ ਦੀ ਆਰਥਿਕ ਤਰੱਕੀ ਵਿੱਚ ਵਿਸ਼ਵਾਸ ਪ੍ਰਗਟਾਇਆ। ਉਨ੍ਹਾਂ ਨੇ ਹੋਰ ਜ਼ਿਆਦਾ ਨਿਵੇਸ਼, ਤਕਨੀਕੀ ਭਾਈਵਾਲੀ ਅਤੇ ਭਾਰਤੀ ਕੰਪਨੀਆਂ ਨਾਲ ਸਾਂਝੇ ਉੱਦਮਾਂ ਰਾਹੀਂ ਭਾਰਤ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਵਿੱਚ ਦਿਲਚਸਪੀ ਦਿਖਾਈ। ਉਨ੍ਹਾਂ ਨੇ ਭਾਰਤ-ਈਯੂ ਐੱਫਟੀਏ ਦੇ ਪੂਰਾ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਉਨ੍ਹਾਂ ਲਈ ਵਪਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਹੇਠ ਲਿਖੇ ਸੀਈਓ/ਵਪਾਰ ਜਗਤ ਦੀਆਂ ਪ੍ਰਮੁੱਖ ਹਸਤੀਆਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ:

• ਸ਼੍ਰੀ ਐਲੇਕਸੇਜ ਬਾਲਜਾਜੇਵ, ਚੇਅਰਮੈਨ, ਟਟਰਾਵਗੋਂਕਾ

• ਸ਼੍ਰੀ ਪੀਟਰ ਮਾਲੇਕ, ਵਾਈਸ-ਚੇਅਰਮੈਨ, ਟਟਰਾਵਗੋਂਕਾ

• ਸ਼੍ਰੀ ਰੌਬਰਟ ਸਪਿਸਾਕ, ਚੇਅਰਮੈਨ, ਏਜ਼ੈੱਡਸੀ ਸਮੂਹ

• ਸ਼੍ਰੀ ਰਿਚਰਡ ਮਾਰਕੋ, ਸੀਈਓ, ਈਐੱਸਈਟੀ

• ਸ਼੍ਰੀ ਪਰਵਿੰਦਰ ਵਾਲੀਆ, ਪ੍ਰੈਜ਼ੀਡੈਂਟ (ਏਸ਼ੀਆ-ਪ੍ਰਸ਼ਾਂਤ ਖੇਤਰ), ਈਐੱਸਈਟੀ

• ਸ਼੍ਰੀ ਜਾਰੋਸਲਾਵ ਕੁਰਾਸਿਨਾ, ਸੀਈਓ, ਗ੍ਰੈਂਡ ਪਾਵਰ ਲਿਮਟਿਡ

• ਸ਼੍ਰੀ ਪੀਟਰ ਲੈਡਨਿਕੀ, ਸੀਈਓ, ਪੈਂਟਾ ਹੌਸਪੀਟਲਜ਼ ਇੰਟਰਨੈਸ਼ਨਲ

• ਸ਼੍ਰੀ ਸਟੀਫਨ ਰੋਸਿਨਾ, ਸੀਈਓ, ਮੈਟਾਡੋਰ

• ਸ਼੍ਰੀ ਰਾਜੇਸ਼ ਸਬਨੇ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਮੈਟਾਡੋਰ ਟੈਕਨਾਲੋਜੀਜ਼ ਇੰਡੀਆ ਪ੍ਰਾਈਵੇਟ ਲਿਮਟਿਡ

• ਸ਼੍ਰੀ ਮਾਤੇਜ ਕੋਰੇਕ, ਜਨਰਲ ਡਾਇਰੈਕਟਰ, ਵੁਜੇ ਏਐੱਸ

• ਸ਼੍ਰੀ ਪੀਟਰ ਡੁਚੋਵਿਕ, ਸੀਈਓ, ਵੀਆਈਪੀਓ

• ਸ਼੍ਰੀ ਆਂਦਰੇਜ ਬੇਨਸੇਲ, ਹੈੱਡ ਆਫ ਡਿਜੀਟਲ ਕੌਂਪੀਟੈਂਸ, ਵੀਆਈਪੀਓ

• ਸ਼੍ਰੀ ਜੋਜ਼ਫ ਓਮੇਲਕਾ, ਐੱਮਡੀ, ਮਾਈਕ੍ਰੋਸਟੈੱਪ-ਐੱਮਆਈਐੱਸ

• ਸ਼੍ਰੀ ਰਿਚਰਡ ਵਰਗਾ, ਚੇਅਰਮੈਨ ਅਤੇ ਸੀਈਓ, ਵੀਆਰਐੱਮ

• ਸ਼੍ਰੀ ਐਡੁਆਰਡ ਕ੍ਰਿਸਟੀਆ, ਮਾਰਕੀਟਿੰਗ ਮੈਨੇਜਰ, ਵੀਆਰਐੱਮ

• ਸ਼੍ਰੀ ਮਿਲੋਸਲਾਵ ਕਿਊਰਿਲਾ, ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ, ਈਕੋ ਇਨਵੈਸਟਮੈਂਟਸ

• ਸ਼੍ਰੀ ਟਿਬੋਰ ਗ੍ਰੇਗੋਰ, ਐਗਜ਼ੀਕਿਊਟਿਵ ਡਾਇਰੈਕਟਰ, ਕਲੱਬ 500