5 Dariya News

᾿ਯੁੱਧ ਨਸ਼ਿਆ ਵਿਰੁੱਧ᾿ ਤਹਿਤ ਨਸ਼ਿਆਂ ਦੇ ਖਾਤਮੇ ਲਈ ਅਮੋਲਕ ਸਿੰਘ ਨੇ ਈ-ਰਿਕਸ਼ਿਆਂ ਨੂੰ ਦਿੱਤੀ ਹਰੀ ਝੰਡੀ

5 Dariya News

ਜੈਤੋ 12-Jun-2026

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ᾿ਯੁੱਧ ਨਸ਼ਿਆਂ ਵਿਰੁੱਧ᾿ ਤਹਿਤ ਸੂਬੇ ਵਿੱਚ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰਨ ਲਈ ਪਿੰਡਾਂ ਅਤੇ ਵਾਰਡਾਂ ਵਿੱਚ ਜ਼ਮੀਨੀ ਪੱਧਰ ਤੇ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ । ਜਿਸ ਤਹਿਤ ਵਿਧਾਇਕ  ਜੈਤੋ ਸ. ਅਮੋਲਕ ਸਿੰਘ ਨੇ ਨਸ਼ਿਆਂ ਦੇ ਖਾਤਮੇ  ਲਈ ਈ-ਰਿਕਸ਼ਿਆਂ ਨੂੰ ਦਿੱਤੀ ਹਰੀ ਝੰਡੀ ਦਿੱਤੀ।

ਵਿਧਾਇਕ ਸ. ਅਮੋਲਕ ਸਿੰਘ ਨੇ ਕਿਹਾ ਕਿ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ ਘਰ ਢਾਹੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਮੱਖਣ ਸਿੰਘ ਝੱਖੜਵਾਲਾ (ਕੋਆਰਡੀਨੇਟਰ ਹਲਕਾ ਜੈਤੋਂ) ਨਸ਼ਾ ਮੁਕਤੀ ਮੋਰਚਾ, ਬਲਾਕ ਕੋਆਰਡੀਨੇਟਰ ਇੰਦਰਜੀਤ ਸਿੰਘ ਝੱਖੜਵਾਲਾ, ਬੇਅੰਤ ਸਿੰਘ ਰਾਜੂ,ਸਰਪੰਚ ਧਰਮਪਾਲ ਸਿੰਘ ਗੁਰੂਸਰ, ਨਰਿੰਦਰਜੀਤ ਸਿੰਘ ਰਾਮੇਆਣਾ, ਸਰਪੰਚ ਜਸਪਾਲ ਸਿੰਘ ਗੋਰਾ ਕਰੀਰਵਾਲੀ, ਚਰਨਜੀਤ ਸਿੰਘ ਟੋਨੀ, ਦਵਿੰਦਰ ਸਿੰਘ ਮੜ੍ਹਾਕ, ਗੁਰਧੀਰ ਸਿੰਘ ਘਣੀਆਂ, ਗੁਰਵਿੰਦਰ ਸਿੰਘ ਬੁਰਜ਼ ਹਰੀ ਕਾ, ਸਰਪੰਚ ਹਰਦੀਪਕ ਸਿੰਘ, ਹਰਜੀਤ ਸਿੰਘ ਬਾਜਾਖਾਨਾ, ਸਰਪੰਚ ਹਰਜੀਤ ਸਿੰਘ ਸਿਵੀਆ, ਨਿਰਮਲ ਸਿੰਘ ਰਾਮੂਵਾਲਾ, ਸਰਪੰਚ ਸਾਧੂ ਸਿੰਘ, ਫੀਲਡ ਐਗਜ਼ੀਕਿਊਟਿਵ ਵਿਜੇ ਕੁਮਾਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।