ਰਾਜ ਸਭਾ ਲਈ ਮੱਧ ਪ੍ਰਦੇਸ਼ ਤੋ ਨਿਰਵਿਰੋਧ ਚੁਣੇ ਜਾਣ ਤੇ ਤਰੁਣ ਚੁੱਘ ਮੈਬਰ ਪਾਰਲੀਮੈਂਟ ਦਾ ਸਿੱਧੂ ਦੀ ਅਗਵਾਈ ਹੇਠ ਕੀਤਾ ਸਨਮਾਨ
5 Dariya News
ਬਰਨਾਲਾ 12-Jun-2026
ਪੰਜਾਬ ਦਾ ਮਾਣ ਅਤੇ ਸਾਡੇ ਬਹੁਤ ਹੀ ਪੁਰਾਣੇ ਮਿੱਤਰ ਸ੍ਰੀ ਤਰੁਣ ਚੁੱਘ ਜਿਹੜੇ ਕੇ ਭਾਜਪਾ ਦੀ ਨੈਸ਼ਨਲ ਰਾਜਨੀਤੀ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕਰ ਰਹੇ ਸਨ ਉਹਨਾਂ ਨੂੰ ਭਾਜਪਾ ਵੱਲੋ ਮੱਧ ਪ੍ਰਦੇਸ਼ ਤੋ ਰਾਜ ਸਭਾ ਲਈ ਉਮੀਦਵਾਰ ਬਣਾਇਆ ਸੀ ਜਿਹੜੇ ਕੱਲ ਰਾਜ ਸਭਾ ਅਪਰ ਹਾਊਸ ਲਈ ਨਿਰਵਿਰੋਧ ਚੁਣੇ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਸਾਥੀਆਂ ਵੱਲੋ ਉਹਨਾਂ ਦੇ ਗ੍ਰਹਿ ਵਿੱਖੇ ਵਿਸੇਸ ਤੌਰ ਤੇ ਪਹੁੰਚ ਕੇ ਉਹਨਾਂ ਨੂੰ ਨਿੱਘੀ ਵਧਾਈ ਦਿੱਤੀ ਅਤੇ ਉਹਨਾਂ ਦਾ ਸਨਮਾਨ ਕੀਤਾ।
ਇਸ ਮੌਕੇ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਚੁਣੇ ਜਾਣ ਨਾਲ ਪੰਜਾਬ ਦੀਆ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਪੰਜਾਬ ਦੀ ਬਿਹਤਰੀ ਹੋਵੇਗੀ ਅਤੇ ਉਹਨਾਂ ਦੀ ਨਿਯੁਕਤੀ ਆਉਣ ਵਾਲੀ 2027 ਵਿੱਚ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ। ਕਿਉਕਿ ਹੋ ਸਕਦਾ ਭਾਜਪਾ ਦੀ ਹਾਈਕਮਾਂਡ ਉਹਨਾਂ ਨੂੰ ਹੋਰ ਭੀ ਉੱਚੇ ਅਹੁਦਿਆਂ ਨਾਲ ਨਿਵਾਜੇ ਸ੍ਰੀ ਤਰੁਣ ਜੀ ਪੰਜਾਬ ਨਾਲ ਅਤੇ ਪੰਜਾਬ ਦੇ ਲੋਕਾ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰਾਊਂਡ ਲੈਵਲ ਤੱਕ ਜੁੜੇ ਹੋਏ ਨੇਤਾ ਹਨ।
ਉਹਨਾਂ ਨੂੰ ਪਤਾ ਹੈ ਕਿ ਪੰਜਾਬ ਕਿਹੜਿਆ ਕਿਹੜਿਆ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਸ੍ਰੀ ਤਰੁਣ ਚੁੱਘ ਬੜੇ ਸੁਲਝੇ ਹੋਏ ਅਤੇ ਪੁਰਾਣੇ ਸਿਆਸਤਦਾਨ ਹਨ। ਉਹ ਹਮੇਸ਼ਾ ਦੇਸ ਲਈ ਤਾਂ ਹੈ ਹੀ ਵਿਸੇਸ ਤੌਰ ਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਮੌਕੇ ਉਹਨਾਂ ਨਾਲ ਜਗਜੀਤ ਸਿੰਘ ਪਨੇਸਰ ਜਥੇਦਾਰ ਬੰਧਨ ਤੋੜ ਸਿੰਘ ਗੁਰਮੇਲ ਸਿੰਘ ਅਤੇ ਪਰਮਿੰਦਰ ਸਿੰਘ ਵਿੱਕੀ ਹਾਜਰ ਸਨ।