ਸਮਾਜ, ਸ਼ਾਸਨ ਅਤੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦ ਸ਼ਕਤੀ ਦਾ ਬਿਹਤਰ ਸਰੋਤ - ਹਰਿਵੰਸ਼
ਦੇਸ਼ ਨੂੰ ਆਰਥਿਕ ਤੌਰ 'ਤੇ ਸਸ਼ਕਤ, ਸਮਾਜਿਕ ਤੌਰ 'ਤੇ ਖੁਸ਼ਹਾਲ ਅਤੇ ਤਕਨੀਕੀ ਤੌਰ 'ਤੇ ਬਣਾਉਣਾ ਹੈ ਮਜ਼ਬੂਤ
5 Dariya News
ਚੰਡੀਗੜ੍ਹ 09-Jun-2026
ਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ ਨੇ ਕਿਹਾ ਕਿ ਸਮਾਜ, ਸ਼ਾਸਨ ਅਤੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦ ਸ਼ਕਤੀ ਦਾ ਬਿਹਤਰ ਸਰੋਤ ਹੁੰਦਾ ਹੈ। ਜਿਸ ਦੇ ਸਲਾਹ-ਮਸ਼ਵਰੇ ਨਾਲ ਲੋਕ-ਭਲਾਈ ਦੇ ਕਾਰਜਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਦੇ ਦੌਰ ਵਿੱਚ ਪਰਾਮਰਸ਼ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੀ ਤਾਕਤ ਨਾਲ ਹੀ ਦੇਸ਼ ਦਾ ਨਵਾਂ ਇਤਿਹਾਸ ਲਿਖਿਆ ਜਾ ਸਕਦਾ ਹੈ।
ਉਪ ਸਭਾਪਤੀ ਹਰਿਆਣਾ ਵਿਧਾਨ ਸਭਾ ਵੱਲੋਂ ਆਯੋਜਿਤ ਸੀਪੀਏ (CPA) ਇੰਡੀਆ ਰੀਜ਼ਨ ਨੌਰਥ ਜ਼ੋਨ - II ਕਾਨਫਰੰਸ ਦੇ ਦੂਜੇ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੋ ਰੋਜ਼ਾ ਕਾਨਫਰੰਸ ਵਿੱਚ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਸਮੇਤ ਕਈ ਰਾਜਾਂ ਦੇ ਸਪੀਕਰਾਂ, ਡਿਪਟੀ ਸਪੀਕਰਾਂ ਅਤੇ ਵਿਧਾਇਕਾਂ ਨੇ ਹਿੱਸਾ ਲਿਆ।
ਉਪ ਸਭਾਪਤੀ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਸੂਚਨਾ ਦੀ ਤਾਕਤ ਸਮਾਜ ਅਤੇ ਦੇਸ਼ ਨੂੰ ਵਿਕਸਿਤ ਬਣਾਉਣ ਦੀ ਅਹਿਮ ਕੜੀ ਹੈ। ਦੁਨੀਆ ਦੇ ਬਹੁਤੇ ਦੇਸ਼ ਅਤੇ ਲੇਬਰ ਯੂਨੀਅਨਾਂ ਜੋ ਤਕਨੀਕੀ ਤੌਰ 'ਤੇ ਅੱਗੇ ਹਨ, ਉਹ ਦੁਨੀਆ ਨੂੰ ਰਸਤਾ ਦਿਖਾ ਰਹੇ ਹਨ। ਨਵਾਚਾਰ ਦੇ ਨਵੇਂ ਅਧਿਆਏ ਅੱਗੇ ਆ ਰਹੇ ਹਨ, ਪਰ ਚੁਣੌਤੀਆਂ ਵੀ ਬਹੁਤ ਆ ਰਹੀਆਂ ਹਨ। ਸਾਨੂੰ ਉਨ੍ਹਾਂ ਦਾ ਹੱਲ ਕੱਢਦੇ ਹੋਏ ਅੱਗੇ ਵਧਣਾ ਹੈ।
ਸ੍ਰੀ ਹਰਿਵੰਸ਼ ਨੇ ਕਿਹਾ ਕਿ ਦੇਸ਼ ਨੂੰ ਆਰਥਿਕ ਤੌਰ 'ਤੇ ਮਜਬੂਤ ਬਣਾਉਣ ਲਈ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਾਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵਿਜ਼ਨ 2047 ਕੋਈ ਸੰਕਲਪ ਨਹੀਂ, ਸਗੋ 140 ਕਰੋੜ ਦੀ ਆਬਾਦੀ ਦਾ ਸੁਪਨਾ ਹੈ। ਇਸ ਵਿੱਚ ਦੇਸ਼ ਨੂੰ ਆਰਥਿਕ ਤੌਰ 'ਤੇ ਸਸ਼ਕਤ, ਸਮਾਜਿਕ ਤੌਰ 'ਤੇ ਖੁਸ਼ਹਾਲ ਅਤੇ ਤਕਨੀਕੀ ਤੌਰ 'ਤੇ ਮਜ਼ਬੂਤ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਕਥਨ ਅਨੁਸਾਰ ਭਾਵੇਂ ਆਪਸੀ ਮਤਭੇਦ ਹੋਣ, ਪਰ ਪਾਰਟੀ ਰਾਜਨੀਤੀ ਅਤੇ ਭਾਵਨਾਵਾਂ ਤੋਂ ਉੱਪਰ ਉੱਠ ਕੇ ਸਿਰਫ ਦੇਸ਼ ਹਿੱਤ ਵਿੱਚ ਹੀ ਸੋਚਣਾ ਚਾਹੀਦਾ ਹੈ। ਸਾਨੂੰ ਆਜ਼ਾਦੀ ਦੇ ਦੌਰ 'ਤੇ ਮਾਣ ਕਰਨਾ ਚਾਹੀਦਾ ਹੈ। ਦੇਸ਼ ਅੱਜ ਆਰਥਿਕ ਤੌਰ 'ਤੇ ਸਸ਼ਕਤ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਸ ਦੇ ਲਈ ਸਮਾਜ ਨੂੰ ਜਾਗਰੂਕ, ਚੌਕਸ ਅਤੇ ਮੁਖਰ ਬਣਾਉਣਾ ਹੈ।
ਨਸ਼ਾ ਇੱਕ ਚੁਣੌਤੀਪੂਰਨ ਸਮੱਸਿਆ ਹੈ। ਅਜਿਹੀਆਂ ਸਮਾਜਿਕ ਸਮੱਸਿਆਵਾਂ ਤੋਂ ਸੁਚੇਤ ਰਹਿਣਾ ਹੈ ਅਤੇ ਇਹਨਾਂ ਨੂੰ ਖ਼ਤਮ ਕਰਨਾ ਹੈ। ਇਸ ਤੋਂ ਇਲਾਵਾ ਸਿੱਖਿਆ 'ਤੇ ਮਿਲ ਕੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਸਦ, ਵਿਧਾਨਸਭਾ ਵਿੱਚ ਮਹਿਲਾਵਾਂ ਅੱਗੇ ਆਉਣਗੀਆਂ। ਇਨ੍ਹਾਂ ਨਾਲ ਘਰ, ਸਮਾਜ ਅਤੇ ਰਾਸ਼ਟਰ ਤਰੱਕੀ ਦੇ ਰਾਹ 'ਤੇ ਅੱਗੇ ਵਧਣਗੇ। ਵਾਤਾਵਰਣ ਦੇ ਖੇਤਰ ਵਿੱਚ ਬਿਹਤਰ ਹੋਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਲੋਕਤੰਤਰ ਦੀਆਂ ਸੰਸਥਾਵਾਂ ਵੀ ਮਜ਼ਬੂਤ ਹੋਣਗੀਆਂ।
ਸੰਮੇਲਨ ਨੂੰ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਦਿੱਲੀ ਦੇ ਸਪੀਕਰ ਵਿਜੇਂਦਰ ਗੁਪਤਾ, ਹਿਮਾਚਲ ਦੇ ਸਪੀਕਰ ਕੁਲਦੀਪ ਪਠਾਨੀਆ, ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਚੇਅਰਮੈਨ ਰਾਮ ਸਿੰਘ ਸ਼ਿੰਦੇ, ਪੱਛਮੀ ਬੰਗਾਲ ਦੇ ਸਪੀਕਰ ਰਥੀਨਦਰਨਾਥ ਘੋਸ਼, ਕਾਲਕਾ ਤੋਂ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਸਮੇਤ ਕਈ ਬੁਲਾਰਿਆਂ ਨੇ ਵਿਕਸਿਤ ਭਾਰਤ 2047 ਵਿਜ਼ਨ 'ਤੇ ਆਪਣੇ ਵਿਚਾਰ ਰੱਖੇ।