5 Dariya News

ਜ਼ਿਲ੍ਹੇ ਵਿੱਚ 178.66 ਲੱਖ ਰੁਪਏ ਨਾਲ ਪਸ਼ੂ ਸੰਸਥਾਵਾਂ ਦੀ ਉਸਾਰੀ/ਮੁਰੰਮਤ; 4 ਦਾ ਕੰਮ ਮੁਕੰਮਲ, 6 ਪ੍ਰਗਤੀ ਅਧੀਨ : ਹਰਪ੍ਰੀਤ ਸਿੰਘ

17 ਆਮ ਆਦਮੀ ਕਲੀਨਿਕਾਂ/ਆਯੂਸ਼ਮਾਨ ਕੇਂਦਰਾਂ ਵਿੱਚ 7 ਲੱਖ ਤੋਂ ਵੱਧ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਸਵਾ 5 ਲੱਖ ਦੇ ਮੁਫ਼ਤ ਲੈਬ ਟੈਸਟ

5 Dariya News

ਬਰਨਾਲਾ 09-Jun-2026

ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਵਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਵਿਭਾਗਾਂ ਦੀ ਮਹੀਨਾਵਾਰ ਮੀਟਿੰਗ ਕਰਕੇ ਸਕੀਮਾਂ ਅਤੇ ਸੇਵਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਪਸ਼ੂ ਪਾਲਣ ਵਿਭਾਗ ਨਾਲ ਮੀਟਿੰਗ ਕਰਕੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਬਰਨਾਲਾ ਦੀਆਂ ਪਸ਼ੂ ਸੰਸਥਾਵਾਂ ਦੀ ਉਸਾਰੀ/ਰਿਪੇਅਰ ਲਈ ਜਾਰੀ 178.66 ਲੱਖ ਰੁਪਏ ਦੀ ਰਾਸ਼ੀ ਨਾਲ ਹੋਏ ਕੰਮਾਂ ਦਾ ਜਾਇਜ਼ਾ ਲਿਆ।

 ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਸਿਵਲ ਪਸ਼ੂ ਹਸਪਤਾਲ ਧਨੌਲਾ ਦੀ ਮੁੜ ਉਸਾਰੀ ਲਈ 69.84 ਲੱਖ, ਭਦੌੜ ਦੀ ਮੁਰੰਮਤ ਲਈ 13.00 ਲੱਖ, ਬਡਬਰ ਦੀ ਮੁਰੰਮਤ ਲਈ 10.00 ਲੱਖ ਅਤੇ ਸਿਵਲ ਪਸ਼ੂ ਡਿਸਪੈਂਸਰੀ ਕੁੱਬੇ ਦੀ ਮੁਰੰਮਤ ਲਈ 13.09 ਲੱਖ, ਨੰਗਲ ਦੀ ਮੁਰੰਮਤ ਲਈ 10.00 ਲੱਖ, ਕਰਮਗੜ੍ਹ ਦੀ ਮੁਰੰਮਤ ਲਈ 10.00 ਲੱਖ, ਝਲੂਰ ਦੀ ਮੁਰੰਮਤ ਲਈ 10.00 ਲੱਖ, ਹਰੀਗੜ੍ਹ ਦੀ ਮੁਰੰਮਤ ਲਈ 10.00 ਲੱਖ, ਪੰਡੋਰੀ ਦੀ ਮੁਰੰਮਤ ਲਈ 16.56 ਲੱਖ, ਮਨਾਲ ਦੀ ਮੁਰੰਮਤ ਲਈ 16.17 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। 

ਇਨ੍ਹਾਂ ਵਿੱਚੋਂ ਭਦੌੜ, ਬਡਬਰ, ਹਰੀਗੜ੍ਹ ਅਤੇ ਨੰਗਲ ਵਿਚ ਪਸ਼ੂ ਸੰਸਥਾਵਾਂ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਸੰਸਥਾਵਾਂ ਦਾ ਕੰਮ ਪ੍ਰਗਤੀ ਅਧੀਨ ਹੈ। ਓਹਨਾਂ ਦੱਸਿਆ ਕਿ ਵੱਖ ਵੱਖ ਬਿਮਾਰੀਆਂ ਤੋਂ ਬਚਾਅ ਲਈ ਪਸ਼ੂਆਂ ਦਾ ਟੀਕਾਕਰਨ ਸਮੇਂ ਸਮੇਂ ਉੱਤੇ ਕੀਤਾ ਜਾ ਰਿਹਾ ਹੈ ਅਤੇ ਪਸ਼ੂ ਹਸਪਤਾਲਾਂ/ ਡਿਸਪੈਂਸਰੀਆਂ ਵਿਚ ਲੋੜੀਂਦੀਆਂ ਦਵਾਈਆਂ ਵੀ ਉਪਲਬਧ ਹਨ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੀ ਮੀਟਿੰਗ ਕਰਕੇ ਸਿਹਤ ਸਕੀਮਾਂ ਦਾ ਵੀ ਜਾਇਜ਼ਾ ਲਿਆ। ਸਿਵਲ ਸਰਜਨ ਡਾ. ਹਰੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ 17 ਆਮ ਆਦਮੀ ਕਲੀਨਿਕ/ ਆਯੂਸ਼ਮਾਨ ਅਰੋਗਿਆ ਕੇਂਦਰ ਚੱਲ ਰਹੇ ਹਨ ਅਤੇ 4 ਹੋਰ ਕਲੀਨਿਕਾਂ ਦੀ ਤਜਵੀਜ਼ ਹੈ। 

ਓਹਨਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਓ ਪੀ ਡੀ ਅਤੇ ਲੈਬ ਟੈਸਟ ਦੀ ਮੁਫ਼ਤ ਸਹੂਲਤ ਹੈ। ਇਨ੍ਹਾਂ ਸਹੂਲਤਾਂ ਵਿੱਚ ਵਾਧਾ ਕਰਦੇ ਹੋਏ ਮੁਫ਼ਤ ਅਲਟਰਾਸਾਊਂਡ, ਹਲਕਾਅ ਤੋਂ ਬਚਾਅ ਲਈ ਟੀਕਾਕਰਨ ਤੋਂ ਇਲਾਵਾ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਲੈਬ ਟੈਸਟ ਮੁਫ਼ਤ ਕੀਤੇ ਜਾਂਦੇ ਹਨ। 

ਓਹਨਾਂ ਦੱਸਿਆ ਕਿ 31 ਮਈ ਤਕ ਇਨ੍ਹਾਂ ਕਲੀਨਿਕਾਂ ਵਿੱਚ 7,33,741 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ 5,23,491 ਦੇ ਮੁਫ਼ਤ ਟੈਸਟ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਸਾਲ 2025- 26 ਦੌਰਾਨ 136 ਪੇਂਡੂ ਖੇਤਰ ਦੀਆਂ ਦਿਵਿਆਂਗ ਵਿਦਿਆਰਥਣਾਂ (ਦਸਵੀਂ ਤਕ) ਲਈ ਕੁੱਲ 348500 ਰੁਪਏ ਅਤੇ 545 ਦਿਵਿਆਂਗ ਲੜਕੇ/ ਲੜਕੀਆਂ ਲਈ ਕੁੱਲ 1471800 ਰੁਪਏ ਦੀ ਵਜ਼ੀਫਾ ਰਾਸ਼ੀ ਬੈਂਕ ਖਾਤਿਆਂ ਵਿਚ ਪਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ, ਪਰਾਲੀ ਪ੍ਰਬੰਧਨ ਮਸ਼ੀਨਰੀ, ਐਗਰੀ ਸਟਾਕ ਸਕੀਮ, ਫ਼ਸਲੀ ਵਿਭਿੰਨਤਾ ਉਪਰਾਲਿਆਂ ਦਾ ਜਾਇਜ਼ਾ ਲਿਆ ਅਤੇ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਨੂੰ ਆਪਸੀ ਤਾਲਮੇਲ ਨਾਲ ਕਿਸਾਨਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਿਵੇਕ ਕੁਮਾਰ ਮੋਦੀ ਵੀ ਮੌਜੂਦ ਸਨ।