5 Dariya News

ਖਮਾਣੋਂ ਦੇ ਵਾਰਡ ਨੰਬਰ 5 ਤੋਂ ਜੇਤੂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਭੁੱਲਰ ਨੇ ਕੀਤੀ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ

ਵਿਧਾਇਕ ਹੈਪੀ ਨੇ ਸਮੂਹ ਕੌਂਸਲਰਾਂ ਨੂੰ ਸ਼ਹਿਰ ਦੀ ਭਲਾਈ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਦਿੱਤਾ ਸੱਦਾ

5 Dariya News

ਖਮਾਣੋ 07-Jun-2026

ਖਮਾਣੋ ਦੀ ਵਾਰਡ ਨੰਬਰ 5 ਤੋਂ ਜੇਤੂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਭੁੱਲਰ ਪਤਨੀ ਜਸਤੇਜਪਾਲ ਸਿੰਘ ਭੁੱਲਰ ਨੇ ਸ਼ਹਿਰ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਮੌਕੇ ਕੌਂਸਲਰ ਜਸਪ੍ਰੀਤ ਕੌਰ ਭੁੱਲਰ ਨੇ ਕਿਹਾ ਕਿ ਵਾਰਡ ਅਤੇ ਸ਼ਹਿਰ ਦੇ ਹਿੱਤਾਂ ਸਾਹਮਣੇ ਕੋਈ ਵੀ ਪਾਰਟੀ ਕੋਈ ਮਾਇਨੇ ਨਹੀਂ ਰੱਖਦੀ। 

ਮੈਨੂੰ ਮੇਰੇ ਵਾਰਡ ਵਾਸੀਆਂ ਨੇ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਮੇਰੇ ਹੱਕ 'ਚ ਫਤਵਾ ਦਿੱਤਾ ਇਸ ਉਪਰੰਤ ਹੁਣ ਮੇਰੀ ਇਹ ਮੁੱਢਲੀ ਜਿੰਮੇਵਾਰੀ ਹੈ ਕਿ ਮੈਂ ਆਪਣੇ ਵਾਰਡ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਦੀ ਸੇਵਾ ਕਰਾਂ ਜਿਸ ਦੇ ਚੱਲਦਿਆਂ ਮੈਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਹਾਜ਼ਰੀ 'ਚ ਪਰਿਵਾਰ ਸਮੇਤ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ। 

ਇਸ ਮੌਕੇ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕੌਂਸਲਰ ਜਸਪ੍ਰੀਤ ਕੌਰ ਭੁੱਲਰ ਨੂੰ ਪਾਰਟੀ ਚ ਸ਼ਾਮਿਲ ਹੋਣ ਤੇ ਵਧਾਈ ਦਿੱਤੀ। ਉਪਰੰਤ ਵਿਧਾਇਕ ਹੈਪੀ ਨੇ ਸ਼ਹਿਰ ਦੀ ਭਲਾਈ ਲਈ ਸਾਰੇ ਕੌਂਸਲਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਸ਼ਹਿਰ ਵਾਸੀਆਂ ਨਾਲ ਕੀਤਾ ਇੱਕ-ਇੱਕ ਵਾਅਦਾ ਸਮੂਹ ਕੌਂਸਲਰ ਨਿਭਾ ਸਕਣ। 

ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿੱਕਰ ਸਿੰਘ ਬਰਵਾਲੀ,ਖਾਨ ਸੁਹਾਵੀ,ਮੋਨੂ ਸੋਨੀ,ਭਰਭੂਰ ਸਿੰਘ,ਗੁਰਵੀਰ ਗੁਰੀ ਬਰਵਾਲੀ,ਸਰਪੰਚ ਦਲਜਿੰਦਰ ਸਿੰਘ ਫਰੌਰ,ਸਰਪੰਚ ਪ੍ਰਭਦੀਪ ਸਿੰਘ ਮਾਨਪੁਰ,ਨੀਟੂ ਕੋਟਲਾ, ਪਰਮਿੰਦਰ ਸਿੰਘ ਪਨੈਚਾਂ,ਬਲਦੇਵ ਸਿੰਘ ਬੇਦੀ, ਸੁਦਰਸ਼ਨ ਕੁਮਾਰ ਕਾਕਾ,ਸੰਜੂ ਗਗਨ ਖਮਾਣੋਂ ਖ਼ੁਰਦ,ਬਿੱਲਾ ਖਮਾਣੋ ਸਾਬਕਾ ਐਮ.ਸੀ, ਕੌਂਸਲਰ ਅਸ਼ੋਕ ਕੁਮਾਰ,ਸੁਰਿੰਦਰ ਸਿੰਘ ਜੌਹਲ,ਰਾਜ ਕੁਮਾਰ,ਵਿਵੇਕ ਕੁਮਾਰ ਸੰਘੋਲ,ਰਣਜੀਤ ਕੌਰ ਭੁੱਲਰ,ਅਨੀਤਾ ਰਾਣੀ,ਆੜਤੀ ਯੂਨੀਅਨ ਦੇ ਪ੍ਰਧਾਨ ਕੇਵਲਜੀਤ ਸਿੰਘ ਭੁੱਲਰ,ਦਿਲਜੋਤ ਸਿੰਘ ਭੁੱਲਰ,ਹਰਨੂਰ ਸਿੰਘ ਭੰਗੂ, ਗੁਰਚਰਨ ਸਿੰਘ ਭੁੱਲਰ,ਗੁਰ ਕੋਮਲ ਸਿੰਘ ਭੁੱਲਰ,ਗਗਨ ਸ਼ਮਸਪੁਰ ਸਿੰਘਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਖਮਾਣੋ ਦੇ ਵਸਨੀਕ ਹਾਜਰ ਸਨ।