ਚਿਤਕਾਰਾ ਯੂਨੀਵਰਸਿਟੀ ਨੇ ਰੇਡੀਅਸ ਸਿਸਟਮਜ਼ ਦੇ ਸਹਿਯੋਗ ਨਾਲ ਉੱਤਰੀ ਭਾਰਤ ਦਾ ਪਹਿਲਾ ਐਪਲ-ਸੰਚਾਲਿਤ ਕੈਂਪਸ ਅਨੁਭਵ ਕੇਂਦਰ ਕੀਤਾ ਲਾਂਚ
5 Dariya News
ਚੰਡੀਗੜ੍ਹ 06-Jun-2026
ਤਕਨਾਲੋਜੀ-ਆਧਾਰਿਤ ਸਿੱਖਿਆ ਅਤੇ ਨਵੀਨਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚਿਤਕਾਰਾ ਯੂਨੀਵਰਸਿਟੀ ਨੇ ਆਪਣੇ ਪੰਜਾਬ ਕੈਂਪਸ ਵਿੱਚ ਐਪਲ ਈਕੋਸਿਸਟਮ ਭਾਗੀਦਾਰ ਰੇਡੀਅਸ ਸਿਸਟਮਜ਼ ਦੇ ਸਹਿਯੋਗ ਨਾਲ ਉੱਤਰੀ ਭਾਰਤ ਦਾ ਪਹਿਲਾ ਐਪਲ-ਸਮਰਥਿਤ ਕੈਂਪਸ ਐਕਸਪੀਰੀਅੰਸ ਸੈਂਟਰ ਸਥਾਪਿਤ ਕੀਤਾ ਹੈ। ਇਹ ਪਹਿਲ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਅਤੇ ਨਵੀਨਤਾ-ਕੇਂਦਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
‘ਰੇਡੀਅਸ ਐਲੀਵੇਟ’ ਨਾਮ ਨਾਲ ਸ਼ੁਰੂ ਕੀਤਾ ਗਿਆ ਇਹ ਸੈਂਟਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਆਧੁਨਿਕ ਸਿੱਖਣ ਅਤੇ ਨਵੀਨਤਾ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ। ਇੱਥੇ ਮੈਕ ਅਤੇ ਆਈਪੈਡ ਦੇ ਨਵੇਂ ਉਪਕਰਨਾਂ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਜਿਨ੍ਹਾਂ ਰਾਹੀਂ ਵਿਦਿਆਰਥੀ ਐਪ ਵਿਕਾਸ, ਕੋਡਿੰਗ, ਖੋਜ, ਡਿਜ਼ਾਈਨ ਥਿੰਕਿੰਗ, ਮਲਟੀਮੀਡੀਆ ਸਮੱਗਰੀ ਤਿਆਰ ਕਰਨ ਅਤੇ ਉਦਯਮਤਾ ਨਾਲ ਸੰਬੰਧਿਤ ਪ੍ਰੋਜੈਕਟਾਂ ’ਤੇ ਕੰਮ ਕਰ ਸਕਣਗੇ।
ਸੈਂਟਰ ਦੀ ਇੱਕ ਵਿਸ਼ੇਸ਼ਤਾ ਇਸ ਦਾ ਨਿਯਮਿਤ ਸਿਖਲਾਈ ਅਤੇ ਪ੍ਰਸ਼ਿਕਸ਼ਣ ਪ੍ਰੋਗਰਾਮ ਹੈ। ਇਸ ਤਹਿਤ ਹਰ ਹਫ਼ਤੇ ਮੈਕਓਐਸ (macOS), ਆਈਪੈਡਓਐਸ (iPadOS), ਸਵਿਫਟ ਪ੍ਰੋਗਰਾਮਿੰਗ, ਐਪਲ ਦੇ ਰਚਨਾਤਮਕ ਅਤੇ ਉਤਪਾਦਕਤਾ ਟੂਲ੍ਸ ਅਤੇ ਸਹਿਯੋਗੀ ਸਿੱਖਣ ਪ੍ਰਣਾਲੀਆਂ ਬਾਰੇ ਵਰਕਸ਼ਾਪਾਂ ਅਤੇ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ।
ਇਨ੍ਹਾਂ ਦਾ ਮਕਸਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਅਕਾਦਮਿਕ ਅਤੇ ਉਦਯੋਗਿਕ ਪ੍ਰੋਜੈਕਟਾਂ ਨਾਲ ਜੋੜਨਾ ਹੈ। ਇਸ ਕੇਂਦਰ ਰਾਹੀਂ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੈਕ ਅਤੇ ਆਈਪੈਡ ਉਤਪਾਦਾਂ ’ਤੇ ਵਿਸ਼ੇਸ਼ ਐਜੂਕੇਸ਼ਨ ਪਰਾਈਸਿੰਗ ਦਾ ਲਾਭ ਵੀ ਪ੍ਰਾਪਤ ਹੋਵੇਗਾ, ਜਿਸ ਨਾਲ ਉੱਚ ਪੱਧਰੀ ਤਕਨਾਲੋਜੀ ਹੋਰ ਸੁਗਮ ਬਣੇਗੀ।
ਇਸ ਮੌਕੇ ’ਤੇ ਯੂਨੀਵਰਸਿਟੀ ਦੀ ਪ੍ਰੇਸੀਡੇੰਟ ਅਤੇ ਸਹਿ-ਸੰਸਥਾਪਕ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਵਿਸ਼ਵਾਸ ਹੈ ਕਿ ਤਕਨਾਲੋਜੀ ਨੂੰ ਸਿੱਖਣ ਦੀ ਪ੍ਰਕਿਰਿਆ ਦਾ ਅਟੁੱਟ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਨੂੰ ਰਚਨਾਤਮਕਤਾ, ਸਹਿਯੋਗ ਅਤੇ ਆਧੁਨਿਕ ਡਿਜ਼ੀਟਲ ਹੁਨਰਾਂ ਨੂੰ ਵਿਕਸਿਤ ਕਰਨ ਲਈ ਵਿਸ਼ਵ ਪੱਧਰੀ ਮੌਕੇ ਪ੍ਰਦਾਨ ਕਰੇਗਾ।
ਯੂਨੀਵਰਸਿਟੀ ਅਨੁਸਾਰ ਇਹ ਸੈਂਟਰ ਅਨੁਭਵੀ ਸਿੱਖਿਆ, ਡਿਜ਼ੀਟਲ ਰੂਪਾਂਤਰਨ ਅਤੇ ਅੰਤਰ-ਵਿਸ਼ਾਗਤ ਨਵੀਨਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਅਹਿਮ ਕਦਮ ਹੈ। ਵਿਦਿਆਰਥੀ, ਅਧਿਆਪਕ ਅਤੇ ਅਕਾਦਮਿਕ ਭਾਈਚਾਰੇ ਦੇ ਮੈਂਬਰ ਹੁਣ ਤੋਂ ਇਸ ਕੇਂਦਰ ਦੀਆਂ ਸਹੂਲਤਾਂ, ਵਰਕਸ਼ਾਪਾਂ ਅਤੇ ਵਿਸ਼ੇਸ਼ ਪ੍ਰੋਗਰਾਮਾਂ ਦਾ ਲਾਭ ਲੈ ਸਕਦੇ ਹਨ।