5 Dariya News

ਆਸ਼ਿਕਾ ਜੈਨ ਵਲੋਂ ਸ. ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲੋੜ ‘ਤੇ ਜ਼ੋਰ

5 Dariya News

ਹੁਸ਼ਿਆਰਪੁਰ 02-Jun-2026

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਦੇ ਲਈ ਫਰਨੀਚਰ/ਫਰਨੀਸ਼ਿੰਗ, ਮੈਸ ਉਪਕਰਨ ਅਤੇ ਸਮਾਨ ਆਦਿ ਦੀ ਵਿੱਤੀ ਨਿਯਮਾਂ ਅਨੁਸਾਰ ਖਰੀਦ ਕਰਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਇਸ ਮਹੀਨੇ ਵਿੱਚ ਸਮਾਨ ਦੀ ਖਰੀਦ ਕਰਕੇ ਸੰਸਥਾ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ। 

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਅਧੀਨ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਬਜਵਾੜਾ ਵਿਖੇ ਆਰਮਡ ਫੋਰਸਿਸ ਵਿੱਚ ਅਫ਼ਸਰ ਦੇ ਤੌਰ ‘ਤੇ ਗ੍ਰੈਜੂਏਟ ਐਂਟਰੀ (ਜਿਵੇਂ ਸੀ.ਡੀ.ਐਸ., ਏ.ਐਫ.ਕੈਟ, ਆਈ.ਐਮ.ਏ., ਓ.ਟੀ.ਏ. ਅਤੇ ਐਸ.ਐਸ.ਬੀ.) ਦੇ ਪ੍ਰਵੇਸ਼ ਪ੍ਰੀਖਿਆ ਦੀ ਕੋਚਿੰਗ/ਟ੍ਰੇਨਿੰਗ ਲਈ ਪਹਿਲਾ ਬੈਚ ਜੁਲਾਈ-2026 ਦੇ ਪਹਿਲੇ ਹਫ਼ਤੇ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਨੇ ਦੱਸਿਆ ਕਿ ਜਿਹੜੇ ਵੀ ਬਿਨੈਕਾਰ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਬਜਵਾੜਾ ਵਿਖੇ ਕੋਚਿੰਗ/ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਉਹ ਆਪਣੇ ਬਾਇਓਡਾਟੇ ਦੀ ਕਾਪੀ ਈ-ਮੇਲ ਆਈ.ਡੀ. sbacsafpihoshiarpur@gmail.com 'ਤੇ ਮੇਲ ਕਰ ਸਕਦੇ ਹਨ। 

ਇਸ ਮੌਕੇ ਕਾਰਜਕਾਰੀ ਇੰਜੀਨੀਅਰ ਪ੍ਰਾਂਤਕ ਮੰਡਲ, ਲੋ.ਨਿ.ਵਿ. (ਭ ਤੇ ਮ ਸ਼ਾਖਾ), ਡੀ.ਸੀ.ਐਫ.ਏ. (ਅੰਦਰੂਨੀ ਪੜਤਾਲ ਸੰਸਥਾ), ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ , ਜੀ.ਟੀ.ਓ. ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਹੁਸ਼ਿਆਰਪੁਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।