5 Dariya News

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਵਾਰਡ ਨੰਬਰ 3 ‘ਚ ਕਾਂਗਰਸ ਉਮੀਦਵਾਰ ਜਸਪ੍ਰੀਤ ਕੌਰ ਮੋਹਾਲੀ ਦੇ ਹੱਕ ‘ਚ ਘਰ ਘਰ ਜਾ ਕੇ ਮੰਗੀਆਂ ਵੋਟਾਂ

ਬੇਦੀ ਨੇ ਕਿਹਾ – “ਰਾਜਾ ਮੋਹਾਲੀ ਤੇ ਜਸਪ੍ਰੀਤ ਦੀ ਜੋੜੀ ਕਰੇਗੀ ਇਲਾਕੇ ਦਾ ਵਿਕਾਸ”

5 Dariya News

ਮੋਹਾਲੀ 19-May-2026

ਮੋਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਫੇਜ਼-1 ਦੇ ਵਾਰਡ ਨੰਬਰ 3 ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਦੇ ਹੱਕ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਪਾਰਟੀ ਵਰਕਰ ਅਤੇ ਸਥਾਨਕ ਆਗੂ ਮੌਜੂਦ ਰਹੇ। ਇਸ ਦੌਰਾਨ ਦੌਰਾਨ ਕਾਂਗਰਸ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

ਆਪਣੇ ਸੰਬੋਧਨ ਦੌਰਾਨ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਸਪ੍ਰੀਤ ਕੌਰ ਇੱਕ ਪੜ੍ਹੀ-ਲਿਖੀ, ਤਜਰਬੇਕਾਰ ਅਤੇ ਲੋਕਾਂ ਦੇ ਮਸਲਿਆਂ ਨੂੰ ਬੁਲੰਦ ਆਵਾਜ਼ ਨਾਲ ਚੁੱਕਣ ਵਾਲੇ ਨੌਜਵਾਨ ਆਗੂ ਹਨ। ਉਨ੍ਹਾਂ ਕਿਹਾ ਕਿ “ਰਾਜਾ ਮੋਹਾਲੀ ਅਤੇ ਜਸਪ੍ਰੀਤ ਕੌਰ ਦੀ ਜੋੜੀ ਮੋਹਾਲੀ ਦੀ ਜਾਣੀ-ਪਛਾਣੀ ਜੋੜੀ ਹੈ, ਜੋ ਵਾਰਡ ਨੰਬਰ 3 ਅਤੇ ਫੇਜ਼-1, ਫੇਜ਼-2 ਦੇ ਇਲਾਕਿਆਂ ਲਈ ਬਹੁਤ ਕਾਬਲ ਸਾਬਤ ਹੋਵੇਗੀ।”

ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 26 ਤਰੀਕ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ “ਹੱਥ ਪੰਜੇ” ‘ਤੇ ਮੋਹਰ ਲਾ ਕੇ ਜਸਪ੍ਰੀਤ ਕੌਰ ਨੂੰ ਕਾਮਯਾਬ ਬਣਾਇਆ ਜਾਵੇ ਤਾਂ ਜੋ ਇਲਾਕੇ ਦੇ ਵਿਕਾਸ ਨੂੰ ਹੋਰ ਤੇਜ਼ੀ ਮਿਲ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਨਾਲ ਖੜ੍ਹਦੇ ਹਨ ਅਤੇ ਭਵਿੱਖ ਵਿੱਚ ਵੀ ਇਲਾਕੇ ਦੀ ਆਵਾਜ਼ ਮਜ਼ਬੂਤੀ ਨਾਲ ਉਠਾਉਂਦੇ ਰਹਿਣਗੇ।

ਇਸ ਮੌਕੇ ਰਾਜਾ ਮੋਹਾਲੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 35 ਤੋਂ 40 ਸਾਲਾਂ ਤੋਂ ਇਲਾਕੇ ਦੀ ਸਮਾਜ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਿਤਾ ਤੋਂ ਲੈ ਕੇ ਪਰਿਵਾਰ ਦਾ ਲੋਕਾਂ ਨਾਲ ਗਹਿਰਾ ਰਿਸ਼ਤਾ ਰਿਹਾ ਹੈ ਅਤੇ ਹਰ ਸਮੇਂ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕੀਤਾ ਗਿਆ ਹੈ।

ਰਾਜਾ ਮੋਹਾਲੀ ਨੇ ਕਿਹਾ ਕਿ ਲੋਕਾਂ ਨੇ ਹਮੇਸ਼ਾ ਉਹਨਾਂ ਨੂੰ ਪਿਆਰ ਅਤੇ ਸਹਿਯੋਗ ਦਿੱਤਾ ਹੈ ਅਤੇ ਇਸ ਵਾਰ ਵੀ ਵੋਟਰ ਕਾਂਗਰਸ ਉਮੀਦਵਾਰਾਂ ਨੂੰ ਜਿਤਾ ਕੇ ਮਿਊਨਿਸਪਲ ਕੌਂਸਲ ਵਿੱਚ ਭੇਜਣਗੇ, ਤਾਂ ਜੋ ਇਲਾਕੇ ਦੇ ਮਸਲਿਆਂ ਨੂੰ ਹੋਰ ਮਜ਼ਬੂਤੀ ਨਾਲ ਉਠਾਇਆ ਜਾ ਸਕੇ ਅਤੇ ਵਿਕਾਸ ਕਾਰਜ ਜਾਰੀ ਰਹਿਣ। ਇਸ ਦੌਰਾਨ ਜਸਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਬਜ਼ੁਰਗਾਂ, ਨੌਜਵਾਨਾਂ ਅਤੇ ਹਰ ਵਰਗ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। 

ਉਨ੍ਹਾਂ ਕਿਹਾ ਕਿ ਕਈ ਬਜ਼ੁਰਗ ਤਾਂ ਉਨ੍ਹਾਂ ਨੂੰ ਇਹ ਤੱਕ ਕਹਿ ਰਹੇ ਹਨ ਕਿ “ਤੂੰ ਘਰ ਬੈਠ, ਅਸੀਂ ਤੇਰਾ ਚੋਣ ਪ੍ਰਚਾਰ ਕਰਾਂਗੇ ਅਤੇ ਤੈਨੂੰ ਜਿਤਾ ਕੇ ਕੌਂਸਲ ਵਿੱਚ ਭੇਜਾਂਗੇ।” ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸ ਪਿਆਰ ਅਤੇ ਭਰੋਸੇ ਨਾਲ ਉਹ ਹੋਰ ਜ਼ਿੰਮੇਵਾਰੀ ਮਹਿਸੂਸ ਕਰ ਰਹੇ ਹਨ ਅਤੇ ਜਿੱਤ ਤੋਂ ਬਾਅਦ ਇਲਾਕੇ ਦੀ ਸੇਵਾ ਪਹਿਲਾਂ ਤੋਂ ਵੀ ਵੱਧ ਜੋਸ਼ ਨਾਲ ਕੀਤੀ ਜਾਵੇਗੀ।

ਅੱਜ ਇਸ ਡੋਰ ਟੂ ਡੋਰ ਕੰਪੇਨ ਦੌਰਾਨ ਦੌਰਾਨ ਗੁਰਦੀਪ ਸਿੰਘ, ਰਾਹੁਲ, ਸੁਖਬੀਰ ਸਿੰਘ ਭੁੱਲਰ, ਪਰਵਿੰਦਰ ਸਿੰਘ, ਜਸਵੰਤ ਸਿੰਘ, ਜਸਵਿੰਦਰ ਕੌਰ, ਅਮਰਜੀਤ ਸਿੰਘ, ਸੁਮਨ, ਪਰਮਜੀਤ ਸਿੰਘ, ਹਰਪ੍ਰੀਤ ਕੰਗ, ਬਲਤੇਜ ਸਿੰਘ, ਤਰਲੋਚਨ ਸਿੰਘ ਅਤੇ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਸੱਜਣ ਅਤੇ ਵਾਰਡ ਦੇ ਵੋਟਰ ਭਾਰੀ ਗਿਣਤੀ ਵਿੱਚ ਮੌਜੂਦ ਰਹੇ।