5 Dariya News

ਦੇਸ਼ ਵਿੱਜ ਕਿਤੇ ਵੀ ਪੀਣ ਦੇ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ - ਸ਼ਰੂਤੀ ਚੌਧਰੀ

ਸਰਕਾਰ ਸੂਬਾਵਾਸੀਆਂ ਨੂੰ ਕਾਫੀ ਅਤੇ ਸਵੱਛ ਪੀਣ ਦਾ ਪਾਣੀ ਉਪਲਬਧ ਕਰਾਉਣ ਲਈ ਪੂਰੀ ਤਰ੍ਹਾ ਪ੍ਰਤੀਬੱਧ

5 Dariya News

ਚੰਡੀਗੜ੍ਹ 06-May-2026

ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਸੂਬੇ ਵਿੱਚ ਕਿਤੇ ਵੀ ਪੀਣ ਦੇ ਪਾਣ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਸੂਬਾਵਾਸੀਆਂ ਨੂੰ ਕਾਫੀ ਅਤੇ ਸਾਫ ਪੀਣ ਦੇ ਪਾਣੀ ਉਪਲਬਧ ਕਰਾਉਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। 

ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਇਹ ਗੱਲ ਅੱਜ ਸਿੰਚਾਈ ਵਿਭਾਗ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਵਿੱਚ ਕਹੀ। ਸ੍ਰੀਮਤੀ ਚੌਧਰੀ ਨੇ ਸੂਬੇ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਜਰੂਰਤ ਅਨੁਸਾਰ ਵੱਧ ਪੰਪ ਲਗਾ ਕੇ ਪਾਣੀ ਦੇ ਟੈਕਾਂ ਨੂੰ ਸਮੇਂ 'ਤੇ ਭਰਨਾ ਯਕੀਨੀ ਕਰਨ, ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਰੋਤਾਂ ਜਾਂ ਧਨ ਦੀ ਕੋਈ ਕਮੀ ਨਈਂ ਰਹਿਣ ਦਿੱਤੀ ਜਾਵੇਗੀ। 

ਉਨ੍ਹਾਂ ਨੇ ਇਹ ਵੀ ਸਪਸ਼ਟ ਕਿਹਾ ਕਿ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਪੂਰੀ ਜਿਵੇਮਾਰੀ ਨਾਲ ਕਰਨ, ਜੇਕਰ ਕਿਸੇ ਨੇ ਡਿਊਟੀ ਵਿੱਚ ਕੋਤਾਹੀ ਕੀਤੀ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਵੱਧਦੀ ਗਰਮੀ ਨੂੰ ਦੇਖਦੇ ਹੋਏ ਪਾਣੀ ਦੀ ਵਰਤੋ ਜਰੂਰਤ ਅਨੁਸਾਰ ਕਰਨ। 

ਉਨ੍ਹਾਂ ਨੇ ਕਿਹਾ ਕਿ ਪਾਣੀ ਇੱਕ ਅਮੁੱਲ ਸਰੋਤ ਹੈ, ਇਸ ਲਈ ਇਸ ਦੀ ਗਲਤ ਵਰਤੋ ਨਾ ਕਰਨ ਅਤੇ ਸਿਰਫ ਜਰੂਰਤ ਅਨੁਸਾਰ ਹੀ ਇਸਤੇਮਾਲ ਕਰਨ, ਤਾਂ ੧ੋ ਸਾਰਿਆਂ ਨੂੰ ਕਾਫੀ ਪਾਣੀ ਉਪਲਬਧ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਹਾਂਸੀ ਬ੍ਰਾਂਚ ਵਿੱਚ ਸੋਮਵਾਰ 4 ਮਈ, 2026 ਨੂੰ ਪਾਣੀ ਛੱਡ ਦਿੱਤਾ ਗਿਆ ਸੀ, ਇਹ ਪਾਣੀ ਸੁੰਦਰ ਸਬ ਬ੍ਰਾਂਚ ਹੁੰਦੇ ਹੋਏ ਭਿਵਾਨੀ ਸ਼ਹਿਰ ਦੇ ਪਾਣੀ ਦੇ ਟੈਂਕਾਂ ਤੱਕ ਪਹੁੰਚ ਗਿਆ ਹੈ। 

ਇਸ ਨਾਲ ਭਿਵਾਨੀ ਖੇਤਰ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ।