5 Dariya News

ਸਰਬੱਤ ਦਾ ਭਲਾ ਟਰੱਸਟ ਵੱਲੋ ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਨੂੰ ਕੀਤਾ ਹੈਵੀ ਡਿਊਟੀ ਆਰ ਓ ਭੇਟ - ਗੁਰਜਿੰਦਰ ਸਿੰਘ ਸਿੱਧੂ

5 Dariya News

ਬਰਨਾਲਾ 05-May-2026

ਸਥਾਨਕ ਸਰਕਾਰੀ ਸੈਕੰਡਰੀ ਗਰਲਜ ਸਕੂਲ ਧਨੌਲਾ ਦੇ ਬੱਚਿਆਂ ਨੂੰ ਸਾਫ ਪਾਣੀ ਪੀਣ ਵਾਸਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਇਕ ਹੈਵੀ ਡਿਊਟੀ ਆਰ ਓ ਭੇਟ ਕੀਤਾ। ਇਹ ਜਾਣਕਾਰੀ ਪ੍ਰੈਸ ਦੇ ਜਾਰੀ ਕਰਦਿਆ ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਸਾਡੀ ਸੰਸਥਾ ਵੱਲੋ ਜਿਲਾ ਬਰਨਾਲਾ ਅੰਦਰ ਵੱਖ ਸਕੂਲਾਂ ਵਿੱਚ 35 ਦੇ ਕਰੀਬ ਹੈਵੀ ਡਿਊਟੀ ਆਰ ਓ ਲਗਵਾਏ ਜਾ ਚੁੱਕੇ ਹਨ। 

ਕਿਉਕਿ ਸੰਸਥਾ ਦੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦਾ ਇਹ ਮਿਸ਼ਨ ਹੈ ਕੇ ਜਿੱਥੇ ਕਿਤੇ ਭੀ ਪੜ੍ਹਨ ਵਾਲੇ ਬੱਚਿਆਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਜ਼ਰੂਰਤ ਹੈ ਉਥੇ ਮੁਫ਼ਤ ਆਰ ਓ ਲਗਵਾਏ ਜਾਣ। ਓਸੇ ਮਿਸਨ ਤਹਿਤ ਅੱਜ 35ਵੇ ਸਕੂਲ ਵਿੱਚ ਆਰ ਓ ਸਿਸਟਮ ਲਗਾਇਆ ਗਿਆ। 

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਖਵਿੰਦਰ ਕੌਰ ਮੈਡਮ ਹਰਪ੍ਰੀਤ ਕੌਰ ਮੈਡਮ ਸੁਖਜਿੰਦਰ ਕੌਰ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਸਰਪੰਚ ਗੁਰਮੀਤ ਸਿੰਘ ਧੌਲਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਕੈਪਟਨ ਕਰਮ ਸਿੰਘ ਹੌਲਦਾਰ ਜਲਮੈਲ ਸਿੰਘ ਗੁਰਦੇਵ ਸਿੰਘ ਮੱਕੜ ਹੌਲਦਾਰ ਬਸੰਤ ਸਿੰਘ ਅਤੇ ਹੋਰ ਸਕੂਲ ਦਾ ਸਟਾਫ ਅਤੇ ਬੱਚੇ ਹਾਜਰ ਸਨ।