ਪੇਕ ਦੇ ਵਿਦਿਆਰਥੀ ਇਮੇਜ ਪ੍ਰੋਸੈਸਿੰਗ ਰਾਹੀਂ ਉਦਯੋਗਿਕ ਸਮੱਸਿਆਵਾਂ ਦੇ ਹੱਲ ਲਈ ਨਵੀਂ ਪਹਲ
5 Dariya News
ਚੰਡੀਗੜ੍ਹ 05-May-2026
ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ “ਇਮੇਜ ਪ੍ਰੋਸੈਸਿੰਗ ਆਫ ਕਾਸਟਿੰਗ ਪ੍ਰੋਡਕਟਸ” ਨਾਮਕ ਪ੍ਰੋਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਕੈਪਸਟੋਨ ਪ੍ਰੋਜੈਕਟ ਐਡੀਸ਼ਨ-II ਦੇ ਤਹਿਤ ਮਨਜ਼ੂਰੀ ਮਿਲੀ ਹੈ। ਇਸ ਪ੍ਰੋਜੈਕਟ ਵਿੱਚ ਡਾ. ਸਿਮਰਨਜੀਤ ਸਿੰਘ (ਅਸੋਸੀਏਟ ਪ੍ਰੋਫੈਸਰ, ਈਸੀਈ), ਡਾ. ਜਸਕੀਰਤ ਕੌਰ (ਅਸਿਸਟੈਂਟ ਪ੍ਰੋਫੈਸਰ, ਈਸੀਈ) ਦੇ ਨਾਲ ਵਿਦਿਆਰਥੀ ਮੋਨਿਤ ਚਾਵਲਾ (ਬੀ.ਟੈਕ ਚੌਥਾ ਸਾਲ) ਅਤੇ ਕਵਿੰਸੀ ਨਾਮਨ (ਬੀ.ਟੈਕ ਤੀਜਾ ਸਾਲ) ਸ਼ਾਮਲ ਹਨ।
ਇਹ ਪ੍ਰੋਜੈਕਟ ਕਾਸਟਿੰਗ ਉਤਪਾਦਾਂ ਦੀ ਜਾਂਚ ਅਤੇ ਗੁਣਵੱਤਾ ਮੁਲਾਂਕਣ ਲਈ ਅਧੁਨਿਕ ਇਮੇਜ ਪ੍ਰੋਸੈਸਿੰਗ ਤਕਨੀਕਾਂ ਦੇ ਉਪਯੋਗ ‘ਤੇ ਕੇਂਦਰਿਤ ਹੈ, ਜੋ ਉਦਯੋਗਿਕ ਚੁਣੌਤੀਆਂ ਦੇ ਹੱਲ ਅਤੇ ਸਮਾਰਟ ਮੈਨਿਊਫੈਕਚਰਿੰਗ ਨੂੰ ਉਤਸ਼ਾਹਿਤ ਕਰੇਗਾ।