5 Dariya News

ਡਾ. ਬਲਜੀਤ ਕੌਰ ਨੇ 12 ਕਰੌੜ ਰੁਪਏ ਦੀ ਲਾਗਤ ਨਾਲ ਨਵੀਆਂ ਪਾਈਪਾਂ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਸ਼ਹਿਰ ਨਿਵਾਸੀਆਂ ਨੂੰ ਵਰਤੋਂ ਲਈ ਮਿਲੇਗਾ ਸਾਫ ਸੁਥਰਾ ਪਾਣੀ

5 Dariya News

ਮਲੋਟ / ਸ੍ਰੀ ਮੁਕਤਸਰ ਸਾਹਿਬ 30-Apr-2026

ਮਲੋਟ  ਸਹਿਰ ਨਿਵਾਸੀਆਂ ਨੂੰ ਪੀਣ ਅਤੇ ਵਰਤੋ ਲਈ ਸਾਫ ਸੁਥਰਾ ਪਾਣੀ ਮੁਹੱਈਆਂ ਕਰਵਾਇਆ ਜਾਵੇਗਾ ਤਾਂ ਜੋ ਉਹਨਾਂ ਨੂੰ ਪਾਣੀ ਦੀ ਕੋਈ ਸਮੱਸਿਆ ਪੇਸ਼ ਨਾ ਆਵੇ ਇਹ ਐਲਾਨ ਡਾ.ਬਲਜੀਤ ਕੌਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ,ਮੰਤਰੀ ਪੰਜਾਬ ਨੇ  ਸਰਹੰਦ ਫੀਡਰ ਨਹਿਰ ਤੋਂ ਮਲੋਟ ਵਾਟਰ ਵਰਕਸ ਤੱਕ 12 ਕਰੋੜ ਰੁਪਏ ਦੀ ਲਾਗਤ ਨਾਲ ਸਾਢੇ 8 ਕਿਲੋਮੀਟਰ ਤੱਕ ਨਵੀਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕੀਤਾ।

ਉਹਨਾਂ ਅੱਗੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੀ ਹੱਲ ਲਈ 25 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਅੱਗੇ ਦੱਸਿਆਂ ਸ਼ਹਿਰ ਵਿੱਚ ਪਾਣੀ ਵਾਲੀਆਂ ਪਾਈਪਾਂ ਦਾ ਕੰਮ ਚੱਲ ਰਿਹਾ ਹੈ ਅਤੇ ਸ਼ਹਿਰ ਨਿਵਾਸੀਆਂ ਨੂੰ ਇੱਕ ਸਾਲ ਦੇ ਅੰਦਰ—ਅੰਦਰ ਸਾਫ ਸੁਥਰਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਭਵਿੱਖ ਵਿੱਚ ਪਾਣੀ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।

ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਮਲੋਟ ਵਿੱਚ 50 ਹਜ਼ਾਰ ਤੱਕ ਔਰਤਾਂ ਦੀ  ਰਜਿਸਟਰੇਸ਼ਨ ਪਹੁੰਚ ਚੁੱਕੀ ਹੈ ਅਤੇ ਜਲਦੀ ਯੋਗ ਲਾਭ ਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਔਰਤਾਂ ਦੇ ਖਾਤਿਆਂ ਵਿੱਚ ਰਕਮ ਆਉਣੀ ਸ਼ੁਰੂ ਹੋ ਜਾਵੇਗੀ ਅਤੇ 1 ਮਈ  ਦੇ ਇਜਲਾਸ  ਵਿਚ ਆਪ੍ਰੇਸ਼ਨ  ਲੋਟਸ  ਖਿਲਾਫ  ਅਵਾਜ  ਚੁੱਕਾਗੇ। ਬਿਜਲੀ ਕੱਟਾਂ ਦੇ ਸਨਮੁੱਖ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਨਜਾਇਜ ਧਰਨਿਆਂ ਸਬੰਧੀ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਪਾਵਰ ਕਾਮ ਵਿਭਾਗ ਵਲੋਂ ਚੱਲ ਰਹੀ ਰਿਪੇਅਰ ਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ।

ਇਸ ਮੌਕੇ ਤੇ ਅਰਸ਼ਦੀਪ ਸਿੱਧੂ ਪੀ.ਏ, ਵਿਕਰਾਂਤ ਖੁਰਾਣਾ ਦਫਤਰ ਇੰਚਾਰਜ, ਸ ਜਸਮੀਤ ਬਰਾੜ ਬਲਾਕ ਪ੍ਰਧਾਨ , ਰਾਜੀਵ ਉੱਪਲ ਬਲਾਕ ਪ੍ਰਧਾਨ, ਵਿਜੇ ਜੰਡਵਾਲਾ ਚੇਅਰਮੈਨ ਬਲਾਕ ਸੰਮਤੀ, ਸਿਮਰਜੀਤ ਬਰਾੜ ਜ਼ਿਲ੍ਹਾ ਚੇਅਰਮੈਨ ਸਹਿਕਾਰੀ ਬੈਂਕ,  ਲਵ ਬੱਤਰਾ ਪ੍ਰਧਾਨ ਸਿਟੀਜ਼ਨ ਕਲੱਬ ਮਹਿਲਾ ਵਿੰਗ ਪ੍ਰਧਾਨ ਆਸ਼ੂ ਚਾਨਣਾ ਅਤੇ ਪਰਮਜੀਤ ਕੌਰ,  ਆੜਤੀਆ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਗਗਨ ਔਲਖ , ਬਲਰਾਜ ਸਿੰਘ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਨਰੇਸ਼ ਗਾਬਾ, ਜਸਦੇਵ ਸੰਧੂ ਐਮ.ਸੀ, ਜਗਨਨਾਥ ਸ਼ਰਮਾ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।