ਨਵੀਂ ਪਹਿਲ: ਹਰਿਆਣਾ ਵਿੱਚ ਨਿਸ਼ਾਨਬੱਧ ਸੂਖਮ ਯੋਜਨਾ ਅਤੇ ਜਨ ਭਾਗੀਦਾਰੀ ਨਾਲ ਮਲੇਰਿਆ ਦੇ ਖਿਲਾਫ ਲੜਾਈ ਕੀਤੀ ਤੇਜ
ਰਾਜ ਵਿੱਚ ਪਾਜੀਟਿਵਿਟੀ ਰੇਟ ਘੱਟ, ਮੀਲ ਦਾ ਅੰਕੜਾ ਜੀਰੋ: ਵਿਸ਼ਵ ਮਲੇਰਿਆ ਦਿਵਸ 'ਤੇ ਨਿਗਰਾਨੀ ਵਧਾਈ
5 Dariya News
ਚੰਡੀਗੜ੍ਹ 25-Apr-2026
ਵਿਸ਼ਵ ਮਲੇਰਿਆ ਦਿਵਸ 'ਤੇ ਹਰਿਆਣਾ ਦੇ ਸਿਹਤ ਵਿਭਾਗ ਨੇ ਮਲੇਰਿਆ ਨੂੰ ਖਤਮ ਕਰਨ ਵਿੱਚ ਤੇਜੀ ਲਿਆਉਣ ਲਈ ਕਈ ਨਵੀਂ ਨਿਸ਼ਾਨਬੱਧ ਪਹਿਲ ਸ਼ੁਰੂ ਕੀਤੀ ਹੈ, ਜਿਸ ਵਿੱਚ ਪਿੰਡ ਅਤੇ ਮੋਹੱਲਾ ਪੱਧਰ 'ਤੇ ਸੁਖਮ ਨਿਗਰਾਨੀ ਸਰੋਤ ਦਾ ਪਤਾ ਲਗਾਉਣ ਅਤੇ ਵੱਧ ਜੋਖਿਮ ਵਾਲੀ ਆਬਾਦੀ ਦੀ ਮਾਨੀਟਰਿੰਗ 'ਤੇ ਫੋਕਸ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਇਹ ਉਪਾਅ ਸੂਬੇਭਰ ਵਿੱਚ ਟ੍ਰਾਂਸਮਿਸ਼ਨ ਨੁੰ ਰੋਕਣ ਲਈ ਜਲਦੀ ਪਤਾ ਲਗਾਉਣ ਅਤੇ ਤੁਰੰਤ ਜਬਰਦਸਤ ਇਲਾਜ ਯਕੀਨੀ ਕਰਨ ਲਹੀ ਤਿਆਰ ਕੀਤੇ ਗਏ ਹਨ।
ਇਸ ਨਵੀਂ ਪਹਿਲ ਤਹਿਤ ਸਿਹਤ ਕਾਰਜਕਰਤਾਵਾਂ ਵੱਲੋਂ ਨਿਯਮਤ ਕੀਤੀ ਜਾਣ ਵਾਲੀ ਗਤੀਵਿਧੀਆਂ ਤੋਂ ਇਲਾਵਾ, ਪਿਛਲੇ ਸਾਲ ਮਲੇਰਿਆ ਦੇ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਸਾਰੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਨੂੰ ਕਵਰ ਕਰਨ ਲਈ ਇੱਕ ਸਘਨ ਸੂਖਮ ਯੋਜਨਾ ਤਿਆਰ ਕੀਤੀ ਗਈ। ਅਜਿਹੇ ਇਲਾਕਿਆਂ ਵਿੱਚ ਸਿਹਤ ਟੀਮਾਂ ਹਰ ਮਹੀਨੇ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ, ਜਿਸ ਵਿੱਚ 950 ਤੋਂ ਵੱਧ ਦੌਰੇ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਕੋਈ ਵੀ ਸੰਭਾਵਿਤ ਮਾਮਲਾ ਛੁੱਟ ਨਾ ਜਾਵੇ।
ਵਿਭਾਗ ਦਾ ਇਹ ਇੱਕ ਹੋਰ ਕਦਮ ਹੈ ਕਿ ਹਰ ਰਿਪੋਰਟ ਦੀ ਜਾਂਚ ਜਰੂਰੀ ਕੀਤੀ ਜਾਵੇਗੀ। ਹੁਣ ਹਰ ਕੇਸ ਦੀ ਜਾਂਚ ਇੱਕ ਸਪੈਸ਼ਲ ਟੀਮ ਕਰਦੀ ਹੈ, ਜਿਸ ਵਿੱਚ ਇੱਕ ਏਪਿਡੇਮਿਯੌਲਾਜਿਸਟ ਵੀ ਸ਼ਾਮਿਲ ਹਨ ਤਾਂ ਜੋ ਇਨਫੈਕਸ਼ਨ ਦੀ ਸਹੀ ਸ਼ੁਰੂਆਤ ਵਿੱਚ ਹੀ ਪਤਾ ਲਗਾਇਆ ਜਾ ਸਕੇ ਅਤੇ ਉਸ ਸੋਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਵਿਗਿਆਨਕ, ਡੇਟਾ-ਡ੍ਰਿਵਨ ਢੰਗ ਨਾਲ ਬੀਮਾਰੀ ਦੀ ਨਿਗਰਾਨੀ ਹੋਰ ਮਜਬੂਤ ਹੋਣ ਦੀ ਉਮੀਦ ਹੈ।
ਇਹ ਮੰਨਦੇ ਹਨ ਕਿ 75 ਫੀਸਦੀ ਤੋਂ ਵੱਧ ਨਵੇਂ ਕੇਸ ਬਾਹਰ ਤੋਂ ਆਏ ਮਜਦੂਰਾਂ ਨਾਲ ਜੁੜੇ ਹੋਏ ਹਨ। ਵਿਭਾਗ ਵੱਲੋਂ ਲੇਬਰ ਸਾਇਟਸ ਦਾ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਜਾਂਚ ਸ਼ੁਰੂ ਕੀਤੀ ਜਾਵੇਗੀ। ਇਸ ਨਿਸ਼ਾਨਬੱਧ ਬਾਹਰੀ ਪਹੁੰਚ ਦਾ ਉਦੇਸ਼ ਕਮਜੋਰ ਸਮੂਹ ਵਿੱਚ ਇਨਫੈਕਸ਼ਨ ਦਾ ਜਲਦੀ ਪਤਾ ਲਗਾਉਣਾ ਅਤੇ ਫੈਲਣ ਦਾ ਖਤਰਾ ਘੱਟ ਕਰਨਾ ਹੈ।ਇਸ ਸਾਲ ਦੀ ਗਲੋਬਲ ਥੀਮ ਮਲੇਰਿਆ ਖਤਮ ਕਰਨ ਦੇ ਯਤਨ ਹੁਣ ਸਾਨੂੰ ਕਰਨੇ ਹੀ ਹੋਣਗੇ।
ਹਰਿਆਣਾ ਨੇ ਮਲੇਰਿਆ ਨੂੰ ਕੰਟਰੋਲ ਕਰਨ ਵਿੱਚ ਪਹਿਲਾਂ ਹੀ ਕਾਫੀ ਤਰੱਕੀ ਕਰ ਲਈ ਹੈ। ਸਾਲ 2014 ਵਿੱਚ 4,485 ਕੇਸਾਂ ਵਿੱਚੋਂ ਤੇਜੀ ਨਾਲ ਘੱਟ ਕੇ 2025 ਵਿੱਚ ਸਿਰਫ 202 ਰਹਿ ਗਏ ਹਨ, ਅਤੇ ਹਾਲ ਦੇ ਸਾਲਾਂ ਵਿੱਚ ਮਲੇਰਿਆ ਨਾਲ ਕੋਈ ਮੌਤ ਨਹੀਂ ਹੋਈ ਹੈ। ਸਾਲ 2025 ਵਿੱਚ ਦਰਜ ਕੁੱਲ 515 ਮਾਮਲਿਆਂ ਵਿੱਚੋਂ, ਸਿਰਫ 202 ਸੂਬੇ ਦੇ ਅੰਦਰ ਦੇ ਸਨ, ਜਦੋਂ ਕਿ ਬਾਕੀ ਦੂਜਿਆਂ ਸੂਬਿਆਂ ਨਾਲ ਜੁੜੇ ਹੋਏ ਸਨ। ਖਾਸ ਗੱਲ ਇਹ ਹੈ ਕਿ 31 ਮਾਰਚ, 2026 ਤੱਕ ਸਿਰਫ 8 ਮਾਮਲੇ ਦਰਜ ਹੋਏ ਹਨ, ਜੋ ਹੁਣ ਲਗਾਤਾਰ ਕੰਟਰੋਲ ਵਿੱਚ ਹਨ।
ਰਾਜ ਦੇ ਮਜਬੂਤ ਨਿਗਰਾਨੀ ਸਿਸਟਮ ਦੇ ਤਹਿਤ ਸਾਲ 2025 ਵਿੱਚ 36 ਲੱਖ ਤੋਂ ਵੱਧ ਟੇਸਟ ਕੀਤੇ ਗਏ। ਸਾਲਾਨਾ ਖਾਲੀ ਜਾਂਚ ਦਰ 12.37 ਫੀਸਦੀ ਤੱਕ ਪਹੁੰਚ ਗਈ, ਜੋ ਰਾਸ਼ਟਰੀ ਪੱਧਰ ਤੋਂ ਵੱਧ ਹੈ, ਜਦੋਂ ਕਿ ਪਾਜਟਿਵਿਟੀ ਰੇਟ 0.014 ਫੀਸਦੀ ਬਹੁਤ ਘੱਟ ਹੈ। ੧ੋ ਬਿਹਤਰ ਰੋਕਥਾਮ ਦੇ ਯਤਨਾਂ ਨੂੰ ਦਰਸ਼ਾਉਂਦਾ ਹੈ। ਹਰਿਆਣਾ ਵਿੱਚ ਡਾਇਗਨੋਸਿਸ ਦੇ ਲਈ ਫੀਲਡ ਸਰਵੇ ਦੌਰਾਨ ਆਰਡੀਟੀ ਨੂੰ ਮੁੱਖ ਟੂਲ ਵਜੋ ਇਸਤੇਮਾਲ ਕਰਨ ਦੀ ਤਿਆਰੀ ਕਰ ਰਿਹਾ ਹੈ। ਜਦੋਂ ਕਿ ਸੰਸਥਾਨ ਪੱਧਰ 'ਤੇ ਡਾਇਗਨੋਸਿਸ ਦੇ ਲਈ ਮਾਈਕਰੋਸਕੋਪੀ ਨੂੰ ਮੁੱਖ ਆਧਾਰ ਵਜੋ ਇਸਤੇਮਾਲ ਕੀਤਾ ਜਾਵੇਗਾ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁਖਾਰ ਦੇ ਮਾਮਲਿਆਂ ਦੀ ਤੁਰੰਤ ਜਾਂਚ ਕਰਵਾਉਣ ਅਤੇ ਪੂਰਾ ਇਲਾਜ ਕਰਵਾਉਣ ਸਹਿਯੋਗ ਕਰਨ। ਪ੍ਰਾਈਵੇਟ ਡਾਕਟਰਾਂ ਤੋਂ ਵੀ ਸੰਕ੍ਰਾਮਕ ਰੋਗ ਐਕਟ 1899 ਦੇ ਤਹਿਤ ਮਲੇਰਿਆ ਦੇ ਮਾਮਲਿਆਂ ਨੂੰ ਨੌਟੀਫਾਈ ਕਰਨ। ਇਸ 'ਤੇ ਜੋਰ ਦਿੱਤਾ ਗਿਆ ਹੈ ਕਿ ਬੀਮਾਰੀ ਫੈਲਣ ਤੋਂ ਰੋਕਣ ਲਈ ਸਮੇਂ 'ਤੇ ਰਿਪੋਰਟਿੰਗ ਬਹੁਤ ਜਰੂਰੀ ਹੈ। ਲਗਾਤਾਰ ਨਿਗਰਾਨੀ ਜਨ ਭਾਗੀਦਾਰੀ ਦੇ ਨਾਲ, ਹਰਿਆਣਾ ਮਲੇਰਿਆ ਨੂੰ ਪੂਰੀ ਤਰ੍ਹਾ ਖਤਮ ਕਰਨ ਦੇ ਟੀਚੇ ਵੱਲ ਤੇਜੀ ਨਾਲ ਵੱਧ ਰਿਹਾ ਹੈ।