5 Dariya News

ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਪਿੰਫ ਧਾਂਸੂ ਵਿੱਚ ਗਾਂਸ਼ਾਲਾਵਾਂ ਨੂੰ 84 ਲੱਖ 41 ਹਜਾਰ ਰੁਪਏ ਤੋਂ ਵੱਧ ਦੀ ਰਕਮ ਦੇ ਚੈਕ ਵੰਡੇ

5 Dariya News

ਚੰਡੀਗੜ੍ਹ 25-Apr-2026

ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਅੱਜ ਹਿਸਾਰ ਦੇ ਪਿੰਡ ਧਾਂਸੂ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਵੱਖ-ਵੱਖ ਗਾਂਸ਼ਾਲਾਵਾਂ ਨੂੰ ਗ੍ਰਾਂਟ ਰਕਮ ਦੇ ਚੈਕ ਵੰਡੇ। ਇਸ ਮੌਕੇ 'ਤੇ ਉਨ੍ਹਾਂ ਨੇ ਧਾਂਸੂ ਗਾਂਸ਼ਾਲਾ ਵਿੱਚ ਲਗਭਗ 17 ਲੱਖ ਰੁਪਏ ਦੀ ਲਾਗਤ ਦੇ ਸ਼ੈਡ ਦਾ ਉਦਘਾਟਨ ਵੀ ਕੀਤਾ। ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਹਰਿਆਣਾ ਸਰਕਾਰ ਗਾਂਵੰਸ਼ ਸਰੰਖਣ ਅਤੇ ਸੰਵਰਧਨ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰ ਦੀ ਗਾਂਵੰਸ਼ ਸਰੰਖਣ ਅਤੇ ਸੰਵਰਧਨ ਨੀਤੀ ਤਹਿਤ ਗਾਂਸ਼ਾਲਾਵਾਂ ਨੂੰ ਆਰਥਕ ਸਹਾਇਤਾ ਪ੍ਰਦਾਨ ਕਰ ਉਨ੍ਹਾਂ ਨੂੰ ਆਤਮਨਿਰਭਰ ਬਨਾਉਣ 'ਤੇ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ।

ਇਸੀ ਲੜੀ ਵਿੱਚ ਅੱਜ ਗਾਂਸ਼ਲਾਘਾਵਾਂ ਨੂੰ 84 ਲੱਖ 41 ਹਜਾਰ 560 ਰੁਪਏ ਦੀ ਰਕਮ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਗਾਂਸ਼ਾਲਾਵਾਂ ਦੇ ਬਜਟ ਨੂੰ ਵਧਾ ਕੇ 600  ਕਰੋੜ ਰੁਪਏ ਸਾਲਾਨਾ ਕਰ ਦਿੱਤਾ ਹੈ। ਸਾਲ 2014 ਤੋਂ ਪਹਿਲਾਂ ਇਹ ਬਜਟ ਸਿਰਫ 40 ਕਰੋੜ ਰੁਪਏ ਸੀ। ਉਨ੍ਹਾਂ ਨੇ ਕਿਹਾ ਕਿ ਗੌਧਨ ਭਾਰਤੀ ਸਭਿਆਚਾਰ ਅਤੇ ਗ੍ਰਾਮੀਣ ਅਰਥਵਿਵਸਥਾ ਦਾ ਮਹਤੱਵਪੂਰਣ ਆਧਾਰ ਹੈ। ਗਾਂਸ਼ਾਲਾਵਾਂ ਰਾਹੀਂ ਨਾ ਸਿਰਫ ਗਾਂਵੰਸ਼ ਦੀ ਰੱਖਿਆ ਹੋ ਰਹੀ ਹੈ, ਸਗੋ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਵੀ ਪ੍ਰੋਤਸਾਹਨ ਮਿਲ ਰਿਹਾ ਹੈ।

ਉਨ੍ਹਾਂ ਨੇ ਦਸਿਆ ਕਿ ਗੋਬਰ ਅਤੇ ਗਾਂਮੂਤਰ ਨਾਲ ਤਿਆਰ ਹੋਣ ਵਾਲੇ ਜੈਵਿਕ ਖਾਦ ਅਤੇ ਕੀਟਨਾਸ਼ਕ ਕੁਦਰਤੀ ਖੇਤੀ ਲਈ ਬਹੁਤ ਉਪਯੋਗੀ ਹ, ਜਿਸ ਨਾਲ ਭੂਮੀ ਦੀ ਖਾਦ ਸ਼ਕਤੀ ਵੱਧਦੀ ਹੈ ਅਤੇ ਕਿਸਾਨਾਂ ਦੀ ਲਾਗਤ ਵਿੱਚ ਕਮੀ ਆਉਂਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਭਿਆਚਾਰਕ ਖੇਤੀ ਨੂੰ ਅਪਣਾ ਕੇ ਸਿਹਤਵਰਧਕ ਉਤਪਾਦਨ ਕਰਨ ਅਤੇ ਵਾਤਾਵਰਣ ਸਰੰਖਣ ਵਿੱਚ ਆਪਣੀ ਭੁਕਿਮਾ ਨਿਭਾਉਣ। ਇਸ ਮੌਕੇ 'ਤੇ ਕੈਬਨਿਟ ਮੰਤਰੀ ਨੇ ਪਿੰਡ ਪੰਚਾਇਤ ਵੱਲੋਂ ਰੱਖੀ ਗਈ ਮੰਗਾਂ ਨੂੰ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।