5 Dariya News

ਮੇਜਰ ਗੁਰਚਰਨ ਸਿੰਘ ਵੱਲੋਂ ਘੋਲੂਮਾਜਰਾ ਸਕੂਲ ਵਿੱਚ ਸਮਾਰਟ ਕਲਾਸਰੂਮ ਦਾ ਉਦਘਾਟਨ

9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਸਮਾਰਟ ਕਲਾਸਰੂਮ ਨਾਲ ਸਕੂਲ ਨੂੰ ਮਿਲੀ ਨਵੀਂ ਪਛਾਣ

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 25-Apr-2026

ਅੱਜ ਪਿੰਡ ਘੋਲੂਮਾਜਰਾ ਵਿਖੇ ਆਪ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਦੇ ਦੂਜੇ ਪੜਾਅ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੋਲੂਮਾਜਰਾ ਵਿੱਚ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ਼ ਬਣਾਏ ਗਏ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੇਜਰ (ਰਿਟਾ.) ਸ. ਗੁਰਚਰਨ ਸਿੰਘ, ਚੇਅਰਮੈਨ, ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ, ਪੰਜਾਬ ਵੱਲੋਂ ਉਦਘਾਟਨ ਕਰਕੇ ਸਮਾਰਟ ਕਲਾਸਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ।

ਉਨ੍ਹਾਂ ਦੇ ਨਾਲ਼ ਹਰਮੀਤ ਸਿੰਘ ਛਿੱਬਰ, ਈ.ਟੀ.ਓ (ਰਿਟਾ.) ਜ਼ੋਨਲ ਇੰਚਾਰਜ ਮਾਲਵਾ ਈਸਟ ਸਿੱਖਿਆ ਕ੍ਰਾਂਤੀ ਆਪ ਪੰਜਾਬ, ਰਾਮਚੰਦਰ ਬਡਗੁੱਜਰ ਆਪ ਆਗੂ, ਡਾ. ਸ਼ਿਆਮ, ਬਲਾਕ ਪ੍ਰਧਾਨ, ਯੁੱਧ ਨਸ਼ਿਆ ਵਿਰੁੱਧ (ਆਪ) ਵੱਲੋਂ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਸਕੂਲ ਦੇ ਹੈੱਡ ਟੀਚਰ ਸ਼੍ਰੀਮਤੀ ਮੀਨੂੰ ਰਾਣੀ, ਸੀ.ਐੱਚ.ਟੀ ਗਗਨਦੀਪ ਮੋਂਗਾ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 

ਸਮਾਗਮ ਵਿੱਚ ਪਹੁੰਚੇ ਐੱਸ.ਐੱਮ.ਸੀ ਮੈਂਬਰਾਂ, ਮਾਪਿਆਂ ਅਤੇ ਸਮੂਹ ਸਟਾਫ ਵੱਲੋਂ ਆਪ ਸਰਕਾਰ ਦੇ ਇਸ ਸ਼ਾਨਦਾਰ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਮੇਜਰ ਗੁਰਚਰਨ ਸਿੰਘ ਅਤੇ ਹਰਮੀਤ ਸਿੰਘ ਛਿੱਬਰ ਵੱਲੋਂ ਭਵਿੱਖ ਵਿੱਚ ਵੀ ਸਕੂਲ ਵਿੱਚ ਹੋਰ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਸਕੂਲ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ।