5 Dariya News

ਲਾਭ ਸਿੰਘ ਉੱਗੋਕੇ ਵਲੋਂ 11-11 ਲੱਖ ਦੀ ਲਾਗਤ ਨਾਲ ਸਕੂਲਾਂ ਵਿਚ ਸਾਇੰਸ ਲੈਬਾਂ ਦਾ ਉਦਘਾਟਨ

ਸਰਕਾਰੀ ਹਾਈ ਸਕੂਲ ਭੈਣੀ ਜੱਸਾ ਅਤੇ ਸਰਕਾਰੀ ਹਾਈ ਸਕੂਲ ਫਤਿਹਗੜ੍ਹ ਛੰਨਾ ਨੂੰ ਮਿਲੀ ਸਾਇੰਸ ਲੈਬ

5 Dariya News

ਭਦੌੜ 23-Apr-2026

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਬਰਨਾਲਾ ਵਿੱਚ ਵੀ ਜਿੱਥੇ ਸਿਹਤ ਦੇ ਖੇਤਰ ਨੂੰ ਤਰਜੀਹ ਦਿੱਤੀ ਜਾ ਰਹਿ ਹੈ, ਨਵੇਂ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਓਥੇ ਸਿੱਖਿਆ ਦੇ ਖੇਤਰ ਵਿਚ ਵੀ ਲੱਖਾਂ ਰੁਪਏ ਖਰਚੇ ਜਾ ਰਹੇ ਹਨ। ਇਹ ਪ੍ਰਗਟਾਵਾ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਅਤੇ ਸਰਕਾਰੀ ਹਾਈ ਸਕੂਲ ਫਤਿਹਗੜ੍ਹ ਛੰਨਾ ਵਿੱਚ ਸਾਇੰਸ ਲੈਬ ਦੇ ਉਦਘਾਟਨ ਮੌਕੇ ਕੀਤਾ। 

ਓਹਨਾਂ ਦਸਿਆ ਕਿ ਹਰੇਕ ਸਾਇੰਸ ਲੈਬ 'ਤੇ 11 ਲੱਖ ਰੁਪਏ ਖਰਚ ਕੀਤੇ ਗਏ ਹਨ। ਓਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਵਿਦਿਆਰਥੀ ਵਿਗਿਆਨ ਦੇ ਖੇਤਰ ਵਿਚ ਪਿੱਛੇ ਨਾ ਰਹਿਣ, ਓਹਨਾਂ ਵਾਸਤੇ ਆਧੁਨਿਕ ਲੈਬਾਂ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਕੂਲਾਂ ਦੇ ਬੁਨਿਆਦੀ ਢਾਂਚੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਵਿਚ ਸਕੂਲਾਂ ਦੇ ਰੰਗ ਰੋਗਨ, ਚਾਰਦੀਵਾਰੀ, ਕਮਰੇ ਸਮੇਤ ਹਰੇਕ ਸਹੂਲਤ ਦਿੱਤੀ ਜਾ ਰਹੀ ਹੈ।

ਇਸ ਮੌਕੇ ਡਿਪਟੀ ਡੀਈਓ ਸ. ਬਰਜਿੰਦਰ ਪਾਲ ਸਿੰਘ, ਗੁਰਤੇਜ ਸਿੰਘ ਧਾਲੀਵਾਲ ਸਿੱਖਿਆ ਕੋਆਰਡੀਨੇਟਰ, ਹੈਡਮਿਸਟਸ ਪਰਮਿੰਦਰਜੀਤ ਕੌਰ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਅਤੇ ਰਾਜੇਸ਼ ਕੁਮਾਰ ਇੰਚਾਰਜ ਸਰਕਾਰੀ ਹਾਈ ਸਕੂਲ ਫਤਿਹਗੜ ਛੰਨਾ, ਸਰਪੰਚ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ਼ਾਮਲ ਹੋਏ।