5 Dariya News

ਰੇਵਾੜੀ ਜ਼ਿਲ੍ਹੇ ਨੂੰ ਮਿਲੀ ਇੱਕ ਦਰਜਨ ਸਿਹਤ ਕੇਂਦਰਾਂ ਦੀ ਸੌਗਾਤ

ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੂੰ ਲਿਖਿਆ ਸੀ ਪੱਤਰ

5 Dariya News

ਰੇਵਾੜੀ 22-Apr-2026

ਹਰਿਆਣਾ ਸਰਕਾਰ ਨੇ ਰੇਵਾੜੀ ਜ਼ਿਲ੍ਹੇ ਨੂੰ ਤਕਰੀਬਨ ਇੱਕ ਦਰਜਨ ਸਿਹਤ ਕੇਂਦਰਾਂ ਦੀ ਸੌਗਾਤ ਦਿੱਤੀ ਹੈ। ਇਨ੍ਹਾਂ ਵਿੱਚ ਪੰਜ ਸਿਹਤ ਕੇਂਦਰ ਅਪਗ੍ਰੇਡ ਕੀਤੇ ਗਏ ਹਨ ਜਦੋਂ ਕਿ ਸਤ ਨਵੇਂ ਖੋਲਣ ਦੀ ਮੰਜ਼ੂਰੀ ਦਿੱਤੀ ਗਈ ਹੈ। ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ( ਸੁਤੰਤਰ ਕਾਰਜ), ਯੋਜਨਾ ਅਤੇ ਸੰਸਕ੍ਰਿਤੀ ( ਸੁਤੰਤਰ ਕਾਰਜ ) ਮੰਤਰੀ ਰਾਓ ਇੰਦਰਜੀਤ ਸਿੰਘ ਨੇ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਰੇਵਾੜੀ ਜ਼ਿਲ੍ਹੇ ਵਿੱਚ ਪੰਜ ਸਿਹਤ ਕੇਂਦਰ ਅਪਗ੍ਰੇਡ ਕਰਨ ਅਤੇ 6 ਨਵੇਂ ਸਿਹਤ ਕੇਂਦਰ ਖੋਲ੍ਹਣ ਬਾਰੇ ਬੇਨਤੀ ਕੀਤੀ ਗਈ ਸੀ।

ਇਸ ਤੋਂ ਬਾਅਦ ਆਰਤੀ ਸਿੰਘ ਰਾਓ ਨੇ ਸਿਹਤ ਵਿਭਾਗ ਨੂੰ ਇਸ ਦਿਸ਼ਾ ਵਿੱਚ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ 'ਤੇ ਵਿਭਾਗ ਨੇ ਆਪਣੀ ਫਿਜਿਬਿਲਿਟੀ ਰਿਪੋਰਟ ਪੇਸ਼ ਕੀਤੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਉਕਤ ਸਿਹਤ ਕੇਂਦਰਾਂ ਨੂੰ ਮੰਜ਼ੂਰੀ ਦੇ ਦਿੱਤੀ ਹੈ। ਰੇਵਾੜੀ ਜ਼ਿਲ੍ਹੇ ਦੇ ਪੀਐਚਸੀ ਭਾੜਾਵਾਸ ਨੂੰ ਸੀਐਚਸੀ ਵਿੱਚ ਅਪਗ੍ਰੇਡ ਕਰਨ ਦੀ ਸੈਧਾਂਤਿਕ ਮੰਜ਼ੂਰੀ ਦਿੱਤੀ ਗਈ ਹੈ। 

ਇਸੇ ਤਰ੍ਹਾਂ ਪੀਐਚਸੀ ਧਾਰੁਹੇੜਾ ਨੂੰ ਸੀਐਚਸੀ ਵਿੱਚ ਉਪ ਸਿਹਤ ਕੇਂਦਰ ਝਾਬੁਆ ਨੂੰ ਪੀਐਚਸੀ ਵਿੱਚ, ਉਪ-ਸਿਹਤ ਕੇਂਦਰ ਸ਼ਬਾਜਪੁਰ ਖਾਲਸਾ ਨੂੰ ਪੀਐਚਸੀ ਵਿੱਚ, ਉਪਸਿਹਤ ਕੇਂਦਰ ਟੀਂਟ ਨੂੰ ਪੀਐਚਸੀ ਵਿੱਚ ਅਪਗੇ੍ਰਡ ਕਰਨ ਨੂੰ ਰਾਜ ਸਰਕਾਰ ਵੱਲੋਂ ਮੰਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰੇਵਾੜੀ ਜ਼ਿਲ੍ਹੇ ਦੇ ਹੀ ਪਿੰਡ ਮੀਰਪੁਰ, ਪਿੰਡ ਅਸ਼ਿਯਾਕੀ ਟੱਪਾ ਜੜਥਲ, ਪਿੰਡ ਭਾਂਡੋਰ, ਪਿੰਡ ਨਠੇਡਾ ਅਤੇ ਪਿੰਡ ਸੁਰਖਪੁਰ ਵਿੱਚ ਨਵਾਂ ਉਪ-ਸਿਹਤ ਕੇਂਦਰ ਖੋਲ੍ਹਣ ਦੀ ਮੰਜ਼ੂਰੀ ਦਿੱਤੀ ਗਈ ਹੈ। 

ਉਨ੍ਹਾਂ ਨੇ ਜਾਣਕਾਰੀ ਵੀ ਦਿੱਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਉਕਤ ਸਿਹਤ ਕੇਂਦਰਾਂ ਨੂੰ ਅਪਗ੍ਰੇਡ ਕਰਨ ਅਤੇ ਨਵਾਂ ਖੋਲ੍ਹਣ ਦੀ ਮੰਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਭਵਨ ਨਿਰਮਾਣ ਲਈ ਭੂਮੀ ਨੂੰ ਅੰਤਮ ਰੂਪ ਦਿੱਤੇ ਜਾਣ ਤੱਕ ਸਬੰਧਿਤ ਗ੍ਰਾਮ ਪੰਚਾਇਤ ਆਪਣੇ ਪੱਧਰ 'ਤੇ ਬਿਨਾਂ ਕਿਰਾਇਆ ਲਏ ਸਿਹਤ ਕੇਂਦਰ ਸ਼ੁਰੂ ਕਰਨ ਲਈ ਸਿਹਤ ਵਿਭਾਗ ਨੂੰ ਭਵਨ ਉਪਲਬਧ ਕਰਵਾਵੇਗੀ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਉਕਤ ਸਿਹਤ ਸੰਸਥਾਨਾਂ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਵਧੇਗੀ, ਸਗੋਂ ਵੱਡੇ ਹਸਪਤਾਲਾਂ 'ਤੇ ਵੀ ਦਬਾਅ ਘੱਟ ਹੋਵੇਗਾ। ਇਸ ਨਾਲ ਲੋਕਾਂ ਨੂੰ ਸਮੇ ਸਿਰ ਇਲਾਜ ਮਿਲ ਸਕੇਗਾ ਅਤੇ ਸੂਬੇ ਦੀ ਸਿਹਤ ਵਿਵਸਥਾ ਨੂੰ ਹੋਰ ਮਜਬੂਤੀ ਮਿਲੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਲਗਾਤਾਰ ਸਿਹਤ ਢਾਂਚੇ ਨੂੰ ਮਜਬੂਤ ਕਰਨ, ਨਵੀਂ ਸਹੂਲਤਾਂ ਜੋੜਨ ਅਤੇ ਹਰ ਨਾਗਰਿਕ ਤੱਕ ਗੁਣਵੱਤਾਪੂਰਨ ਸਿਹਤ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।