ਹਰਿਆਣਾ ਨੇ ਪਬਲਿਕ ਹੈਲਥਕੇਅਰ ਕਵਾਲਿਟੀ ਵਿੱਚ ਰਾਸ਼ਟਰੀ ਮਾਨਕਾਂ ਨੂੰ ਕੀਤਾ ਪਾਰ, 2026 ਤੱਕ 100 ਫੀਸਦੀ ਪ੍ਰਮਾਣੀਕਰਨ ਦਾ ਟੀਚਾ
ਰਾਸ਼ਟਰੀ ਗੁਣਵੱਤਾ ਪ੍ਰੋਗਰਾਮ ਤਹਿਤ 1,560 ਤੋਂ ਜਿਆਦਾ ਪ੍ਰਮਾਣਿਤ ਸੰਸਥਾਨ, ਐਨਕਯੂਏਐਸ ਅਤੇ ਕਾਇਆਕਲਪ ਪਹਿਲ ਵਿੱਚ ਰਿਕਾਰਡ ਉਪਲਬਧਿਆਂ ਦੇ ਨਾਲ ਰਾਜ ਸਭ ਤੋਂ ਅੱਗੇ
5 Dariya News
ਚੰਡੀਗੜ੍ਹ 22-Apr-2026
ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਨੇ ਸਿਵਲ ਸਿਹਤ ਸੰਸਥਾਨਾਂ ਦੀ ਗੁਣਵੱਤਾ ਵਿੱਚ ਵਰਣਯੋਗ ਪ੍ਰਗਤੀ ਕਰਦੇ ਹੋਏ ਨੇਸ਼ਨਲ ਕਵਾਲਿਟੀ ਏਸ਼ਯੋਰੇਂਸ ਪ੍ਰੋਗਰਾਮ ਅਤੇ ਕਾਇਆਕਲਪ ਅਵਾਰਡ ਇਨੀਸ਼ਇਏਟਿਵਸ ਤਹਿਤ ਰਾਸ਼ਟਰੀ ਮਾਪਦੰਢਾਂ ਨੂੰ ਪਾਰ ਕਰ ਲਿਆ ਹੈ। ਡਾ. ਸੁਮਿਤਾ ਮਿਸ਼ਰਾ ਨੇ ਇਹ ਗੱਲ ਅੱਜ ਚੰਡੀਗੜ੍ਹ ਵਿੱਚ ਵਿਭਾਗ ਦੇ ਅਧਿਕਾਰਿਆਂ ਨਾਲ ਆਯੋਜਿਤ ਸਮੀਖਿਆ ਮੀਟਿੰਗ ਵਿੱਚ ਕਹੀ।
ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸਟੇਟ ਹੈਲਥ ਰਿਸੋਰਸ ਸੇਂਟਰ ਨੇ 1560 ਸਿਵਲ ਸਿਹਤ ਸੰਸਥਾਨਾਂ ਨੂੰ ਪ੍ਰਮਾਣਿਤ ਕੀਤਾ ਹੈ, ਜਿਸ ਨਾਲ 57 ਫੀਸਦੀ ਸਰਟਿਫਿਕੇਸ਼ਨ ਦਰ ਹਾਸਲ ਹੋਈ ਹੈ। ਇਹ ਦਸੰਬਰ, 2025 ਲਈ ਨਿਰਧਾਰਿਤ 50 ਫੀਸਦੀ ਟੀਚੇ ਤੋਂ ਕਾਫੀ ਵੱਧ ਹੈ। ਨੇਸ਼ਨਲ ਕਵਾਲਿਟੀ ਐਸ਼ਯੋਰੇਂਸ ਤਹਿਤ ਸ਼ਾਨਦਾਰ ਪ੍ਰਦਰਸ਼ਨ ਤਹਿਤ ਹਰਿਆਣਾ ਦੇਸ਼ ਦੇ ਸ਼ੀਖਰ ਪ੍ਰਦਰਸ਼ਨ ਕਰਨ ਵਾਲੇ ਰਾਜਿਆਂ ਵਿੱਚ ਸ਼ਾਮਲ ਹੋ ਗਿਆ ਹੈ।
ਇਹ ਪ੍ਰੋਗਰਾਮ ਸਟੈਂਡਰਸ ਹੈਲਥਕੇਅਰ ਡਿਲੀਵਰੀ ਪੱਕਾ ਕਰਦਾ ਹੈ, ਨਾਲ ਹੀ ਪ੍ਰਮਾਣੀਕਰਨ ਪਾਉਣ ਵਾਲੇ ਸੰਸਥਾਨ ਨੂੰ ਵਿਤੀ ਪ੍ਰੋਤਸਾਹਨ ਵੀ ਦਿੰਦਾ ਹੈ। ਡਾ. ਮਿਸ਼ਰਾ ਨੇ ਦੱਸਿਆ ਕਿ ਰਾਜ ਨੇ ਇਸ ਦਿਸ਼ਾ ਵਿੱਚ ਕਈ ਰਾਸ਼ਟਰੀ ਉਪਲਬਧਿਆਂ ਵੀ ਹਾਸਲ ਕੀਤੀਆਂ ਹਨ। ਪੰਚਕੂਲਾ ਦਾ ਜ਼ਿਲ੍ਹਾ ਸਿਵਲ ਹਸਪਤਾਲ ਅਪ੍ਰੈਲ, 2017 ਵਿੱਚ ਦੇਸ਼ ਦਾ ਪਹਿਲਾ ਐਨਕਯੂਏਐਸ ਪ੍ਰਮਾਣਿਤ ਜ਼ਿਲ੍ਹਾ ਹਸਪਤਾਲ ਬਣਿਆ।
ਇਸ ਤੋਂ ਬਾਅਦ ਫਰਵਰੀ 2018 ਵਿੱਚ ਕ੍ਰਿਸ਼ਣਾ ਨਗਰ, ਗਾਮਰੀ ਸਥਿਤ ਅਰਬਨ ਪ੍ਰਾਇਮਰੀ ਹੈਲਥ ਸੇਂਟਰ ਦੇਸ਼ ਦਾ ਪਹਿਲਾ ਪ੍ਰਮਾਣਿਤ ਸ਼ਹਿਰੀ ਪ੍ਰਾਥਮਿਕ ਸਿਹਤ ਕੇਂਦਰ ਬਣਿਆ। ਜੂਨ 2022 ਵਿੱਚ ਫਰੀਦਾਬਾਦ ਦਾ ਜ਼ਿਲ੍ਹਾ ਸਿਵਲ ਹਸਪਤਾਲ ਦੇਸ਼ ਦਾ ਪਹਿਲਾ ਮੁਸਕਾਨ ਪ੍ਰਮਾਣਿਤ ਜ਼ਿਲ੍ਹਾ ਹਸਪਤਾਲ ਬਣ ਕੇ ਪਛਾਣ ਬਣਾਈ, ਜਦੋਂ ਕਿ ਜੂਨ 2024 ਵਿੱਚ ਸੋਨੀਪਤ ਦੇ ਰਾਯਪੁਰ ਸਥਿਤ ਆਯੁਸ਼ਮਾਨ ਆਰੋਗਿਆ ਮੰਦਰ ਉਪ-ਕੇਂਦਰ ਨੂੰ ਦੇਸ਼ ਦਾ ਪਹਿਲਾ ਵਰਚੁਅਲੀ ਅਸੇਸਡ ਅਤੇ ਪ੍ਰਮਾਣਿਤ ਕੇਂਦਰ ਬਨਣ ਦਾ ਮਾਣ ਪ੍ਰਾਪਤ ਹੋਇਆ।
ਉਨ੍ਹਾਂ ਨੇ ਦੱਸਿਆ ਕਿ ਐਨਕਯੂਏਐਸ ਸਰਟਿਫਿਕੇਸ਼ਨ ਤਹਿਤ ਰਾਜ ਵਿੱਚ ਸਾਰੇ ਪੱਧਰਾਂ 'ਤੇ ਵਰਣਯੋਗ ਪ੍ਰਗਤੀ ਦਰਜ ਕੀਤੀ ਗਈ ਹੈ। ਰਾਜ ਦੇ ਲਗਭਗ ਸਾਰੇ ਜ਼ਿਲ੍ਹਾ ਹਸਪਤਾਲ ਕੁੱਲ੍ਹ 21 ( 95 ਫੀਸਦੀ ) ਪ੍ਰਮਾਣਿਤ ਹੋ ਚੁੱਕੇ ਹਨ। ਉਪ-ਜ਼ਿਲ੍ਹਾ ਹਸਪਤਾਲਾਂ ਵਿੱਚ 57 ਫੀਸਦੀ ( 16 ਸੰਸਥਾਨ ) ਅਤੇ ਪ੍ਰਾਥਮਿਕ ਸਿਵਲ ਕੇਂਦਰਾਂ ਵਿੱਚੋਂ 35 ਫੀਸਦੀ ( 134 ਸੰਸਥਾਨ) ਸਰਨਿਫਿਕੇਸ਼ਨ ਪ੍ਰਾਪਤ ਕਰ ਚੁੱਕੇ ਹਨ।
ਉੱਥੇ ਹੀ ਆਯੁਸ਼ਮਾਨ ਆਰੋਗਿਆ ਮੰਦਰ ਉਪ-ਕੇਂਦਰਾਂ ਵਿੱਚ 65 ਫੀਸਦੀ ( 1342 ਕੇਂਦਰ ) ਪ੍ਰਮਾਣਿਤ ਹੋ ਚੁੱਕੇ ਹਨ, ਜੋ ਜਮੀਨੀ ਪੱਧਰ 'ਤੇ ਸੁਧਾਰ ਨੂੰ ਦਰਸ਼ਾਉਂਦਾ ਹੈ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕਾਇਆਕਲਪ ਅਵਾਰਡ ਪ੍ਰੋਗਰਾਮ ਨੇ ਸਵੱਛਤਾ, ਸੰਕ੍ਰਮਣ ਕੰਟੋ੍ਰਲ ਅਤੇ ਬਾਯੋਮੇਡੀਕਲ ਵੇਸਟ ਪ੍ਰਬੰਧਨ ਨੂੰ ਮਜਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸਾਲ 2025-26 ਦੌਰਾਨ 2548 ਸੰਸਥਾਨਾਂ ਨੇ ਆਂਤਰਿਕ ਮੁਲਾਂਕਨ ਅਤੇ 2645 ਸੰਸਥਾਨਾਂ ਨੇ ਪੀਅਰ ਅਸੇਸਮੇਂਟ ਪੂਰਾ ਕੀਤਾ, ਜਿਨ੍ਹਾਂ ਵਿੱਚੋਂ 416 ਸੰਸਥਾਨ ਬਾਹਰੀ ਮੁਲਾਂਕਨ ਲਈ ਯੋਗ ਪਾਏ ਗਏ। ਵਰਣਯੋਗ ਹੈ ਕਿ 1539 ਸਿਹਤ ਸੰਸਥਾਨਾਂ ਨੇ 70 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰ ਕਾਇਆਕਲਪ ਪ੍ਰੋਤਸਾਹਨ ਲਈ ਪਾਤਰਤਾ ਹਾਸਲ ਕੀਤੀ।
ਇਨ੍ਹਾਂ ਵਿੱਚੋਂ ਸਾਰੇ 21 ਜ਼ਿਲ੍ਹਾ ਹਸਪਤਾਲ, 40 ਉਪ-ਜ਼ਿਲ੍ਹਾ ਹਸਪਤਾਲ ਅਤੇ 1000 ਤੋਂ ਵੱਧ ਆਯੁਸ਼ਮਾਨ ਆਰੋਗਿਆ ਮੰਦਰ ਉਪ-ਕੇਂਦਰ ਸ਼ਾਮਲ ਹਨ। ਇਨ੍ਹਾਂ ਸੁਧਾਰਾਂ ਨੂੰ ਬਣਾਏ ਰੱਖਣ ਅਤੇ ਅੱਗੇ ਵਧਾਉਣ ਲਈ ਰਾਜ ਸਰਕਾਰ ਵੱਲੋਂ 5.39 ਕਰੋੜ ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਜੋ ਸਿਹਤ ਸੇਵਾਵਾਂ ਦੀ ਗੁਣਵੱਤਾ ਸੁਧਾਰ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ।
ਡਾ. ਮਿਸ਼ਰਾ ਨੇ ਦੱਸਿਆ ਕਿ 1560 ਸੰਸਥਾਨ ਪਹਿਲਾਂ ਹੀ ਪ੍ਰਮਾਣਿਤ ਹੋ ਚੁੱਕੇ ਹਨ ਅਤੇ ਐਚਐਸਐਚਆਰਸੀ ਨੇ ਦਸੰਬਰ, 2026 ਤੱਕ ਰਾਜ ਦੀ ਸਾਰੇ ਸਿਵਲ ਸਿਹਤ ਸੰਸਥਾਨਾਂ ਵਿੱਚ 100 ਫੀਸਦੀ ਐਨਕਯੂਏਐਸ ਸਰਟਿਫਿਕੇਸ਼ਨ ਪ੍ਰਾਪਤ ਕਰਨ ਦਾ ਟੀਚਾ ਤੈਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੀਚੇ ਨੂੰ ਲਗਾਤਾਰ ਨਿਗਰਾਨੀ, ਸਮਰਥਾ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਮਜਬੂਤੀਕਰਨ ਰਾਹੀਂ ਹਾਸਲ ਕੀਤਾ ਜਾਵੇਗਾ।
ਹਰਿਆਣਾ ਵਿੱਚ ਵੱਧਦੀ ਪ੍ਰਮਾਣਿਤ ਸਿਹਤ ਸਹੂਲਤਾਂ, ਬੇਹਤਰ ਸਵੱਛਤਾ ਮਾਨਕ ਅਤੇ ਸੇਵਾਵਾਂ ਦੀ ਗੁਣਵੱਤਾ ਇਹ ਦਰਸ਼ਾਉਂਦੀ ਹੈ ਕਿ ਰਾਜ ਇੱਕ ਸੁਲਭ, ਮਾਨਕੀਕ੍ਰਿਤ ਅਤੇ ਮਰੀਜ-ਕੇਂਦ੍ਰਿਤ ਸਿਹਤ ਪ੍ਰਣਾਲੀ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹੋਰ ਰਾਜਿਆਂ ਲਈ ਇੱਕ ਉਦਾਹਰਨ ਪੇਸ਼ ਕਰ ਰਿਹਾ ਹੈ।