5 Dariya News

ਰਾਜਨਾਥ ਸਿੰਘ ਨੇ ਬਰਲਿਨ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਮੁਲਾਕਾਤ ਕੀਤੀ

ਭਾਰਤ-ਜਰਮਨੀ ਦੇ ਮਜ਼ਬੂਤ ​​ਸਬੰਧਾਂ ਨੂੰ ਉਜਾਗਰ ਕੀਤਾ

5 Dariya News

ਬਰਲਿਨ 22-Apr-2026

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 21 ਅਪ੍ਰੈਲ, 2026 ਨੂੰ ਜਰਮਨੀ ਦੀ ਆਪਣੀ ਤਿੰਨ ਦਿਨਾਂ ਯਾਤਰਾ ਦੇ ਪਹਿਲੇ ਦਿਨ ਬਰਲਿਨ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲਗਭਗ 300,000 ਯੋਗ ਭਾਰਤੀ ਪ੍ਰਵਾਸੀ ਭਾਈਚਾਰਿਆਂ ਦੀ ਪ੍ਰਸ਼ੰਸਾ ਦੇ ਨਾਲ-ਨਾਲ ਉਨ੍ਹਾਂ ਨੂੰ ਦੋਹਾਂ ਦੇਸ਼ਾਂ ਦਰਮਿਆਨ ਸਭ ਤੋਂ ਮਜ਼ਬੂਤ ਪੁਲ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਵਪਾਰ, ਤਕਨਾਲੋਜੀ, ਸਿਹਤ ਸੰਭਾਲ, ਸਿੱਖਿਆ ਅਤੇ ਕਲਾ ਜਿਹੇ ਵੱਖ-ਵੱਖ ਖੇਤਰਾਂ ਵਿੱਚ ਵਿਸਤਾਰਿਤ ਹੈ।

ਰਕਸ਼ਾ ਮੰਤਰੀ ਨੇ ਇਸ ਤੱਥ ਨੂੰ ਦੁਹਰਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਗਲੋਬਲ ਪਲੈਟਫਾਰਮ ‘ਤੇ ਭਾਰਤ ਦਾ ਕੱਦ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅੰਤਰਰਾਸ਼ਟਰੀ ਪਲੈਟਫਾਰਮਾਂ ‘ਤੇ ਭਾਰਤ ਦੀਆਂ ਗੱਲਾਂ ‘ਤੇ ਧਿਆਨ ਨਹੀਂ ਦਿੱਤਾ ਜਾਂਦਾ ਸੀ, ਲੇਕਿਨ ਅੱਜ ਪੂਰੀ ਦੁਨੀਆ ਧਿਆਨ ਨਾਲ ਸੁਣਦੀ ਹੈ। ਉਨ੍ਹਾਂ ਨੇ ਜਰਮਨੀ ਵਿੱਚ ਮੌਜੂਦ ਭਾਰਤੀਆਂ ਤੋਂ ਗਲੋਬਲ ਪੱਧਰ ‘ਤੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ 2026 ਜਰਮਨੀ ਦੇ ਨਾਲ ਕੂਟਨੀਤਕ ਸਬੰਧਾਂ ਦੇ 75 ਵਰ੍ਹੇ ਪੂਰੇ ਹੋਣ ਦਾ ਪ੍ਰਤੀਕ ਹੈ, ਜੋ ਵਿਸ਼ਵਾਸ, ਆਪਸੀ ਸਨਮਾਨ ਅਤੇ ਸਾਂਝੇ ਲੋਕਤੰਤਰੀ ਮੁੱਲਾਂ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਭਾਰਤੀ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਿਰਾਸਤ ਨਾਲ ਜੁੜੇ ਰਹਿੰਦੇ ਹੋਏ ਭਾਰਤ-ਜਰਮਨੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਜਾਰੀ ਰੱਖਣ।

ਉਨ੍ਹਾਂ ਨੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨੂੰ ਸਰਕਾਰ ਦੇ ਨਿਰੰਤਰ ਸਮਰਥਨ ਅਤੇ ਸੁਰੱਖਿਆ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਦੇ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ। ਰਕਸ਼ਾ ਮੰਤਰੀ ਨੇ ਭਾਰਤ ਦੇ ਤੇਜ਼ ਆਰਥਿਕ ਵਾਧੇ ਅਤੇ ਤਕਨੀਕੀ ਤਰੱਕੀ ਬਾਰੇ ਚਰਚਾ ਕਰਦੇ ਹੋਏ ਬੁਨਿਆਦੀ ਢਾਂਚੇ, ਸਟਾਰਟਅੱਪਸ, ਪੁਲਾੜ ਅਤੇ ਡਿਜੀਟਲ ਨਵੀਨਤਾ ਵਿੱਚ ਹੋਈ ਤਰੱਕੀ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਦੀ ਕਲਪਨਾ ਦਾ ਉਦੇਸ਼ ਘਰੇਲੂ ਸਮੱਰਥਾਵਾਂ ਨੂੰ ਮਜ਼ਬੂਤ ਕਰਨਾ, ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣਾ ਅਤੇ ਆਯਾਤ ‘ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲਬਾਤ ਨੂੰ ਇੱਕ ਵਿਸ਼ੇਸ਼ ਪਲ ਦੱਸਦੇ ਹੋਏ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਦੇ ਬਾਵਜੂਦ ਹਿੱਸਾ ਲੈਣ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਰਕਸ਼ਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਵਫ਼ਦ ਦਾ ਉਤਸ਼ਾਹਪੂਰਵਕ ਸੁਆਗਤ ਭਾਰਤ-ਜਰਮਨੀ ਦੀ ਮਜ਼ਬੂਤ ਅਤੇ ਵਧਦੀ ਸਾਂਝੇਦਾਰੀ ਦਾ ਪ੍ਰਤੀਕ ਹੈ।