ਦੇਵੇਂਦਰ ਸਿੰਘ ਕਲਿਆਣ ਨੇ ਚੋਣ ਪ੍ਰਕ੍ਰਿਆ 'ਤੇ ਸਖਤ ਨਿਗਰਾਨੀ ਲਈ ਅਬਜਰਵਰਾਂ ਨੂੰ ਦਿੱਤੇ ਸਪਸ਼ਟ ਨਿਰਦੇਸ਼
ਈਵੀਐਮ ਸੁਰੱਖਿਆ, ਖਰਚ ਕੰਟਰੋਲ ਅਤੇ ਕਾਨੂੰਨ ਵਿਵਸਥਾ 'ਤੇ ਰੱਖਣ ਵਿਸ਼ੇਸ਼ ਫੋਕਸ
5 Dariya News
ਚੰਡੀਗੜ੍ਹ 20-Apr-2026
ਹਰਿਆਣਾ ਰਾਜ ਚੋਣ ਕਮਿਸ਼ਨਰ ਦੇਵੇਂਦਰ ਸਿੰਘ ਕਲਿਆਣ ਨੇ ਅੱਜ ਹਰਿਆਣਾ ਰਾਜ ਚੋਣ ਕਮਿਸ਼ਨ, ਪੰਚਕੂਲਾ ਵਿੱਚ ਆਯੋਜਿਤ ਮੀਟਿੰਗ ਵਿੱਚ ਆਮ, ਪੁਲਿਸ ਅਤੇ ਖਰਚ (ਥਘਬਕਅਦਜਵਚਗਕ) ਆਬਜਰਵਾਂ ਦੇ ਨਾਲ ਚੋਣ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਵਿਸਤਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਊਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਅਤੇ ਪੰਚਾਇਤੀ ਰਾਜ ਅਦਾਰਿਆਂ ਦੇ ਚੋਣ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਣ ਢੰਗ ਨਾਲ ਸਪੰਨ ਕਰਾਉਣਾ ਸਰਵੋਚ ਪ੍ਰਾਥਮਿਕਤਾ ਹੈ।
ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਆਬਜਰਵਰ ਆਪਣੇ-ਆਪਣੇ ਖੇਤਰਾਂ ਵਿੱਚ ਕਾਨੂੰਨ ਵਿਵਸਥਾ 'ਤੇ ਲਾਗਤਾਰ ਨਿਗਰਾਨੀ ਰੱਖਣ, ਸੰਵੇਦਨਸ਼ੀਲ ਅਤੇ ਬਹੁਤ ਸੰਵੇਦਨਸ਼ੀਲ ਚੋਣ ਕੇਂਦਰਾਂ ਦਾ ਦੌਰਾ ਕਰ ਸੁਰੱਖਿਆ ਵਿਵਸਥਾਵਾਂ ਦੀ ਸਮੀਖਿਆ ਕਰਨ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਨਗਦੀ, ਸ਼ਰਾਬ, ਕਪੜੇ ਜਾਂ ਹੋਰ ਪ੍ਰਲੋਭਨਾਂ ਦੇ ਵੇਰਵੇ 'ਤੇ ਸਖਤ ਨਜਰ ਰੱਖਣ। ਅਵੈਧ ਹਥਿਆਰਾਂ, ਅਪਰਾਧਿਕ ਤੱਤਾਂ ਅਤੇ ਅਸਮਾਜਿਕ ਗਤੀਵਿਧੀਆਂ 'ਤੇ ਕੰਟਰੋਲ ਦੇ ਨਾਲ-ਨਾਲ ਜਿੱਥੇ ਈਵੀਐਮ-ਮਸ਼ੀਨ ਰੱਖੀ ਗਈਆਂ ਹਨ, ਉਨ੍ਹਾਂ ਸਥਾਨਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।
ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ ਆਬਜਰਵਰ ਜਿਲ੍ਹਾ ਪ੍ਰਸਾਸ਼ਨ ਦੀ ਤਿਆਰੀਆਂ ਦਾ ਲਗਾਤਾਰ ਮੁਲਾਂਕਣ ਕਰਨ ਅਤੇ ਕਿਸੇ ਵੀ ਕਮੀ ਨੂੰ ਤੁਰੰਤ ਕਮਿਸ਼ਨ ਦੇ ਨੋਟਿਸ ਵਿੱਚ ਲਿਆਉਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਬਜਰਵਰ ਚੋਣ ਪ੍ਰਕ੍ਰਿਆ ਪੂਰੀ ਹੋਣ ਤੱਕ ਆਪਣੇ ਕਾਰਜਸਥਾਨ 'ਤੇ ਤੈਨਾਤ ਰਹਿਣਗੇ।
ਜਨਸੰਪਰਕ ਅਤੇ ਸ਼ਿਕਾਇਤ ਹੱਲ 'ਤੇ ਫੋਕਸ
ਉਨ੍ਹਾਂ ਨੇ ਕਿਹਾ ਕਿ ਆਬਜਰਵਰ ਦੇ ਠਹਿਰਣ ਦੇ ਥਾਂ ਅਤੇ ਮੋਬਾਇਲ ਨੰਬਰ ਦੀ ਜਾਣਕਾਰੀ ਪ੍ਰੈਸ ਅਤੇ ਇਲੈਕਟ੍ਰੋਨਿਕ ਸਰੋਤਾਂ ਦੇ ਜਰਇਏ ਆਮ ਜਨਤਾ ਤੱਕ ਉਪਲਬਧ ਕਰਾਈ ਜਾਵੇਗੀ, ਤਾਂ ਜੋ ਕੋਹੀ ਵੀ ਵੋਟਰ, ਉਮੀਦਵਾਰ ਜਾਂ ਰਾਜਨੀਤਿਕ ਪਾਰਟੀ ਆਪਣੀ ਸ਼ਿਕਾਇਤ ਸਿੱਧੇ ਆਬਜਰਵਰ ਤੱਕ ਪਹੁੰਚਾ ਸਕਣ। ਆਬਜਰਵਰ ਸਾਰੇ ਪੱਖਾਂ ਲਈ ਸੁਲਭ ਰਹਿਣਗੇ ਅਤੇ ਪ੍ਰਾਪਤ ਸ਼ਿਕਾਇਤਾਂ ਨੂੰ ਸਬੰਧਿਤ ਅਧਿਕਾਰੀਆਂ ਤੱਕ ਪਹੁੰਚਾ ਕੇ ਜਰੂਰੀ ਕਾਰਵਾਈ ਯਕੀਨੀ ਕਰਣਗੇ।
ਮੀਟਿੰਗ ਵਿੱਚ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਚੋਣ ਕਰਮਚਾਰੀਆਂ ਅਤੇ ਈਵੀਐਮ ਦੀ ਰੈਂਡਮਾਈਜੇਸ਼ਨ ਪ੍ਰਕ੍ਰਿਆ ਆਬਜਰਵਰ ਦੀ ਮੌਜੂਦਗੀ ਵਿੱਚ ਹੀ ਕੀਤੀ ਜਾਵੇਗੀ। ਆਬਜਰਵਰ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਚੋਣ ਕੇਂਦਰਾਂ 'ਤੇ ਕਾਨੂੰਨ ਵਿਵਸਥਾ ਅਤੇ ਵੋਟਰਾਂ ਲਈ ਜਰੂਰੀ ਸਹੂਲਤਾਂ ਦੀ ਸਮੀਖਿਆ ਕਰਣਗੇ ਅਤੇ ਚੋਣ ਸਮੇਂ ਦੌਰਾਨ ਚੋਣ ਕੇਂਦਰਾਂ ਦਾ ਨਿਰੀਖਣ ਕਰਣਗੇ।
ਖਰਚ ਨਿਗਰਾਨੀ ਲਈ ਸਖਤ ਪ੍ਰਾਵਧਾਨ
ਖੁਰਚ ਆਬਜਰਵਰਾਂ ਲਹੀ ਵਿਸ਼ੇਸ਼ ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰੇਕ ਉਮੀਦਵਾਰ ਨੂੰ ਨਾਮਜਦਗੀ ਤੋਂ ਲੈ ਕੇ ਨਤੀਜੇ ਐਲਾਨ ਤੱਕ ਆਪਣੇ ਚੋਣ ਖਰਚ ਦਾ ਦਿਨ-ਰੋਜਾਨਾ ਸਹੀ ਲੇਖਾ-ਜੋਖਾ ਰੱਖਣਾ ਜਰੂਰੀ ਹੈ। ਸਾਰੇ ਖਰਚ ਜਿਵੇਂ ਵਾਹਨ, ਫਿਯੂਲ, ਪ੍ਰਚਾਰ ਸਮੱਗਰੀ, ਇਸ਼ਤਿਹਾਰ, ਭੋਜਨ ਪਾਣੀ ਅਤੇ ਹੋਰ ਚੋਣਾਵੀ ਗਤੀਵਿਧੀਆਂ 'ਤੇ ਹੋਰ ਵਾਲਾ ਖਰਚ ਨਿਰਧਾਰਿਤ ਸੀਮਾ ਤਹਿਤ ਹੀ ਹੋਣਾ ਚਾਹੀਦਾ ਹੈ। ਨਿਰਧਾਰਿਤ ਸੀਮਾ ਤੋਂ ਵੱਧ ਖਰਚ ਜਾਂ ਸਹੀ ਵੇਰਵਾ ਪੇਸ਼ ਨਾ ਹੋਣ ਦੀ ਸਥਿਤੀ ਵਿੱਚ ਸਬੰਧਿਤ ਪ੍ਰਾਵਧਾਨਾਂ ਤਹਿਤ ਆਯੋਗਤਾ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਖਰਚ ਆਬਜਰਵਰ ਹਰੇਕ ਉਮੀਦਵਾਰ ਦੇ ਖਰਚ ਦਾ ਨਿਯਮਤ ਨਿਰੀਖਣ ਕਰਨ ਅਤੇ ਘੱਟ ਤੋਂ ਘੱਟ ਹਰੇਕ ਤਿੰਨ ਦਿਨ ਵਿੱਚ ਲੇਖਾ ਦੀ ਜਾਂਚ ਯਕੀਨੀ ਕਰਨ। ਚੋਣ ਦੌਰਾਨ ਸ਼ਰਾਬ ਦੀ ਅਵੈਧ ਸਪਲਾਈ ਅਤੇ ਵਰਤੋ 'ਤੇ ਵਿਸ਼ੇਸ਼ ਨਿਗਰਾਨੀ ਰੱਖਦੇ ਹੋਏ ਜਰੂਰਤ ਅਨੁਸਾਰ ਨਾਕੇਬੰਦੀ ਕਰ ਕਾਰਵਾਈ ਯਕੀਨੀ ਕਰਨ ਨੂੰ ਕਿਹਾ ਗਿਆ।ਇਸ ਤੋਂ ਇਲਾਵਾ, ਉਮੀਦਵਾਰਾਂ ਨੂੰ ਉਨ੍ਹਾਂ ਦੇ ਖਰਚ ਰਜਿਸਟਰ ਦੇ ਰੱਖ-ਰਖਾਵ, ਨਿਰਧਾਰਿਤ ਸੀਮਾ, ਨਿਰੀਖਣ ਦੀ ਿਮੱਤੀਆਂ ਅਤੇ ਰਿਪੋਰਟ ਪੇਸ਼ ਕਰਨ ਦੀ ਪ੍ਰਕ੍ਰਿਆ ਦੇ ਬਾਰੇ ਵਿੱਚ ਸਮੇਂਬੱਧ ਢੰਗ ਨਾਲ ਜਾਣੂ ਕਰਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਚੋਣ ਦੇ ਬਾਅਦ ਖਰਚ ਸਬੰਧੀ ਵਿਸਤਾਰ ਰਿਪੋਰਟ ਕਮਿਸ਼ਨ ਨੂੰ ਨਿਰਧਾਰਿਤ ਸਮੇਂ ਵਿੱਚ ਭੇਜਣਾ ਜਰੂਰੀ ਹੋਵੇਗਾ।
ਰਾਜ ਚੋਣ ਕਮਿਸ਼ਨਰ ਨੈ ਸਪਸ਼ਟ ਕੀਤਾ ਕਿ ਚੋਣ ਦੌਰਾਨ ਪ੍ਰਾਪਤ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਯਕੀਨੀ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾ ਦੀ ਧਮਕੀ, ਦਬਾਅ ਜਾਂ ਪ੍ਰਦਰਸ਼ਨ ਨਾਲ ਵੋਟਰਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਚੋਣ ਦੇ ਬਾਅਦ ਕਿਸੇ ਵੀ ਤਰ੍ਹਾ ਦੀ ਹਿੰਸਾ ਜਾਂ ਅਪ੍ਰਿਯ ਘਟਨਾ ਦੀ ਸਥਿਤੀ ਵਿੱਚ ਨਿਰਧਾਰਿਤ ਪ੍ਰਾਰੂਪਾਂ ਵਿੱਚ ਰਿਪੋਰਟ ਕਮਿਸ਼ਨ ਨੂੰ ਭੇਜਣਾ ਜਰੂਰੀ ਹੋਵੇਗੀ।
ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਆਬਜਰਵਰ ਸਿਰਫ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪਾਲਣ ਕਰਣਗੇ ਅਤੇ ਕਿਸੇ ਹੋਰ ਅਥਾਰਿਟੀ ਤੋਂ ਨਿਰਦੇਸ਼ ਪ੍ਰਾਪਤ ਨਹੀਂ ਕਰਣਗੇ। ਕਿਸੇ ਵੀ ਵਿਸ਼ੇਸ਼ ਮਾਮਲੇ ਵਿੱਚ ਕਮਿਸ਼ਨ ਵੱਲੋਂ ਨਿਰਦੇਸ਼ਿਤ ਹੋਣ 'ਤੇ ਤੁਰੰਤ ਜਾਂਚ ਕਰ ਰਿਪੋਰਟ ਸਿੱਧੇ ਕਮਿਸ਼ਨ ਨੂੰ ਭੇਜੀ ਜਾਵੇਗੀ। ਜਰੂਰਤ ਪੈਣ 'ਤੇ ਨਿਰਧਾਰਿਤ ਪ੍ਰਾਵਧਾਨਾਂ ਦੇ ਤਹਿਤ ਵੋਟਾਂ ਦੀ ਗਿਣਤੀ ਪ੍ਰਕ੍ਰਿਆ ਨੁੰ ਰੋਕਣ ਅਤੇ ਨਤੀਜੇ ਐਲਾਨ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ ਜਾ ਸਕਦੇ ਹਨ।
ਦੇਵੇਂਦਰ ਸਿੰਘ ਕਲਿਆਣ ਨੇ ਕਿਹਾ ਕਿ ਆਬਜਰਵਰਾਂ ਦੀ ਸਰਗਰਮ ਅਤੇ ਜਿਮੇਵਾਰ ਭੂਮਿਕਾ ਨਾਲ ਵੋਟਰਾਂ ਵਿੱਚ ਭਰੋਸੇ ਦਾ ਵਾਤਾਵਰਣ ਬਣੇਗਾ ਅਤੇ ਚੋਣ ਪ੍ਰਕ੍ਰਿਆ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਣ ਢੰਗ ਨਾਲ ਸਪੰਨ ਹੋਵੇਗੀ। ਇਸ ਮੌਕੇ 'ਤੇ ਰਾਜ ਚੋਣ ਕਮਿਸ਼ਨ, ਹਰਿਆਣਾਂ ਦੇ ਸਕੱਤਰ ਸ੍ਰੀ ਗੌਰਵ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੋਜੂਦ ਰਹੇੇ।