ਮੌਜੂਦਾ ਵਿੱਚ ਅਹਿੰਸਾ ਪਰਮੋ ਧਰਮ ਦੀ ਭਾਵਨਾ ਪਹਿਲਾਂ ਤੋਂ ਵੱਧ ਪ੍ਰਸੰਗਿਕ : ਨਾਇਬ ਸਿੰਘ ਸੈਣੀ
ਕਰਨਾਲ ਵਿੱਚ ਪੀਯੂਸ਼ ਬਲਾਕ ਹਸਪਤਾਲ ਦੇ ਪਹਿਲੀ ਮੰਜਿਲ ਦਾ ਰੱਖਿਆ ਨੀਂਹ ਪੱਥਰ
5 Dariya News
ਕਰਨਾਲ 19-Apr-2026
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਜੈਨ ਧਰਮ ਦੀ ਮੂਲ ਭਾਵਨਾ-ਅਹਿੰਸਾ ਪਰਮੋ ਧਰਮ, ਪਹਿਲੇ ਤੋਂ ਵੱਧ ਪ੍ਰਸੰਗਿਕ ਹੈ। ਇਹ ਦੁਨੀਆ ਦੇ ਵੱਖ-ਵੱਖ ਸੰਘਰਸ਼ਾ, ਯੁੱਧਾਂ ਅਤੇ ਹਿੱਸਾ ਦੇ ਵਿੱਚ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦੇ ਰਹੀ ਹੈ। ਇਸ ਧਰਮ ਦਾ ਵਰਸ਼ਾ ਤੱਪ ਪਾਰਣਾ ਪੁਰਬ ਅੱਜ ਨੌਜੁਆਨ ਵਰਗ ਦੇ ਲਈ ਵਿਸ਼ੇਸ਼ ਰੂਪ ਨਾਲ ਪੇ੍ਰਰਣਾਦਾਇਕ ਹੈ। ਇਹ ਆਤਮਨਿਯੰਤਰਣ ਅਤੇ ਧੀਰਜ ਦਾ ਮਹਤੱਵ ਸਮਝਾਉਂਦਾ ਹੈ। ਜੇਕਰ ਨੌਜੁਆਨ ਪੀੜੀ ਇੰਨ੍ਹਾਂ ਮੁੱਲਾਂ ਨੂੰ ਜੀਵਨ ਵਿੱਚ ਅਪਨਾਉਣ ਤਾਂ ਉਨ੍ਹਾਂ ਦੇ ਨਿਜੀ ਵਿਕਾਸ ਦੇ ਨਾਲ-ਨਾਲ ਸਮਾਜ ਅਤੇ ਰਾਸ਼ਟਰ ਵੀ ਪ੍ਰਗਤੀ ਦੇ ਮਾਰਗ 'ਤੇ ਅਗਰਸਰ ਹੋਣਗੇ।
ਮੁੱਖ ਮੰਤਰੀ ਐਤਵਾਰ ਨੂੰ ਕਰਨਾਲ ਵਿੱਚ ਸ੍ਰੀ ਆਤਮ ਮਨੋਹਰ ਜੈਨ ਅਰਾਧਨਾ ਮੰਦਿਰ ਵਿੱਚ ਆਯੋਜਿਤ ਵਿਸ਼ੇਸ਼ ਧਰਮਸਭਾ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮਕੇ 'ਤੇ ਉਨ੍ਹਾਂ ਨੇ ਪੀਯੂਸ਼ ਬਲਾਕ ਹਸਪਤਾਲ ਦੀ ਪਹਿਲੀ ਮੰਜਿਲ ਦਾ ਨੀਂਹ ਪੱਥਰ, ਦੋ ਪੰਛੀ ਮੀਨਾਰਾਂ ਤੇ ਜੀਵ ਸੇਵਾ ਕੇਂਦਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਹਸਪਤਾਲ ਵਿੱਚ ਦਾਖਲ ਮਰੀਜਾਂ ਦਾ ਹਾਲਚਾਲ ਜਾਣਿਆ ਤੇ ਮੰਦਿਰ ਵਿੱਚ ਭਗਵਾਨ ਸ਼੍ਰੀ ਘੰਟਾਕਰਣ ਮਹਾਵੀਰ ਦੀ ਅਰਾਧਨਾ ਕਰ ਆਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਨੇ ਸਮਾਜਸੇਵੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਅਕਸ਼ੈ ਤ੍ਰਤੀਆ ਹੈ। ਅੱਜ ਹੀ ਭਗਵਾਨ ਪਰਸ਼ੂਰਾਮ ਜੀ ਅਵਤਰਿਤ ਹੋਏ ਸਨ। ਅੱਜ ਵਰਸ਼ੀ ਤੱਪ ਪਾਰਣਾ ਵੀ ਹੈ। ਭਗਵਾਨ ਰਿਸ਼ਭ ਦੇਵ ਨੇ 400 ਦਿਨਾਂ ਦੇ ਵਰਤ ਦਾ ਗੰਨੇ ਦੇ ਰਸ ਨਾਲ ਪਾਰਣਾ ਕੀਤਾ ਸੀ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਇੰਨ੍ਹਾਂ ਪਵਿੱਤਰ ਦਿਵਸਾਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਵਰਸ਼ੀ ਤੱਪ ਪਾਰਣਾ ਪੁਰਬ ਅਰਾਧਨਾ ਮੰਦਿਰ ਵਿੱਚ ਮਨਾਇਆ ਜਾ ਰਿਹਾ ਹੈ। ਇਹ ਹਿੰਦੂ ਜੈਨ ਅਤੇ ਬੌਧ ਰਿਵਾਇਤਾਂ ਵਿੱਚ ਸਨਮਾਨਿਤ ਸਥਾਨ ਪ੍ਰਾਪਤ ਮਹਾ ਪ੍ਰਭਾਵੀ ਘੰਟਾਕਰਣ ਮਹਾਵੀਰ ਦੇਵਤਾ ਦਾ ਤੀਰਥ ਹੈ।
ਇੱਥੇ ਮਹਾਪ੍ਰਭਾਵੀ ਓਸਿਆ ਮਾਤਾ ਦਾ ਧਰਮਸਥਾਨ ਵੀ ਹੈ। ਇੱਥੇ ਗੁਰੂਦੇਵ ਮਨੋਹਰ ਮੁਨੀ ਦਾ ਮਸਾਧੀ ਮੰਦਿਰ ਆਸਥਾ ਦਾ ਕੇਂਦਰ ਹੈ। ਇੱਥੇ ਹਰ ਮਹੀਨੇ ਲੋਕਾਂ ਨੂੰ ਜੀਵਨ ੧ੀਣ ਦੀ ਕਲਾ ਦੇ ਮਾਰਗਦਰਸ਼ਨ ਲਈ ਆਤਮ ਸ਼ਾਂਤੀ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਰਸ਼ੀ ਤੱਪ ਪਾਰਣਾ ਪੁਰਬ ਮਹਾਵੀਰ ਦਾਨਵੀਰ ਕਰਣ ਦੀ ਨਗਰੀ ਵਿੱਚ ਮਨਾਇਆ ਜਾ ਰਿਹਾ ਹੈ। ਮਹਾਵੀਰ ਕਰਣ ਖੁਦ ਮਹਾਦਾਨੀ ਅਤੇ ਦ੍ਰਿੜਵਰਤੀ ਸਨ।
ਇਸ ਨਗਰੀ ਵਿੱਚ ਉਨ੍ਹਾਂ ਦੀ ਅਧਿਆਤਮਿਕ ਤਰੰਗਾਂ ਅੱਜ ਵੀ ਫੈਲੀਆਂ ਹੋਈਆਂ ਹਨ। ਇਸ ਦਾ ਪ੍ਰਮਾਣ ਇਹ ਹੈ ਕਿ ਉਨ੍ਹਾਂ ਦੇ ਸਾਹਮਣੇ ਅੱਜ ਵੀ ਅਨੇਕ ਮਹਾਦਾਨੀ ਅਤੇ ਦ੍ਰਿੜਵਰਤੀ ਬੈਠੇ ਹਨ।ਉਨ੍ਹਾਂ ਨੇ ਕਿਹਾ ਕਿ ਕਰਨਾਲ ਆਉਣ 'ਤੇ ਉਨ੍ਹਾਂ ਨੇ ਇੱਥੇ ਦੀ ਸਮਾਜ ਦੇਵੀ ਅਦਾਰਿਆਂ ਨਾਲ ਵਿਸ਼ੇਸ਼ ਪੇ੍ਰਰਣਾ ਮਿਲਦੀ ਹੈ।ਸ੍ਰੀ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਸਿਰਫ ਲਗਾਤਾਰ ਪ੍ਰਗਤੀ ਕਰ ਰਿਹਾ ਹੈ, ਸਗੋ ਪੁਰਾਣੇ ਸਭਿਆਚਾਰ ਅਤੇ ਗੌਰਵਸ਼ਾਲੀ ਰਿਵਾਇਤਾਂ ਨੂੰ ਵੀ ਪੂਰੀ ਦੁਨੀਆ ਵਿੱਚ ਨਵੀਂ ਪਹਿਚਾਣ ਦਿਵਾ ਰਿਹਾ ਹੈ। ਪਿਛਲੇ 11 ਸਾਲਾਂ ਵਿੱਚ ਦੇਸ਼ ਵਿੱਚ ਸਭਿਆਚਾਰਕ ਸਰੰਖਣ ਅਤੇ ਪੁਨਰ ਸਰਜੀਤੀ ਦੇ ਇਤਿਹਾਸਕ ਕੰਮ ਹੋਏ ਹਨ।
ਉਨ੍ਹਾਂ ਨੇ ਭਗਵਾਨ ਸ੍ਰੀ ਰਾਮ ਦੇ ਸ਼ਾਨਦਾਰ ਮੰਦਿਰ ਨਿਰਮਾਣ, ਮਹਾਕਾਲੇਸ਼ਵਰ ਕੋਰੀਡੋਰ ਅਤੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਵਿਕਾਸ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਸੱਭ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਉਸ ਪਵਿੱਤਰ ਸਥਾਨ ਦੀ ਮੁੜ ਸੁਰਜੀਤੀ ਕੀਤੀ ਗਈ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਗੀਤਾ ਦਾ ਅਮਰ ਸੰਦੇਸ਼ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਸਿਰਫ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਜੁਟੇ ਹਨ, ਸਗੋ ਗੁਰੂਆਂ ਅਤੇ ਮੁਨੀਆਂ ਵੱਲੋਂ ਦਿਖਾਏ ਗਏ ਮਾਰਗ 'ਤੇ ਚੱਲ ਕੇ ਭਾਰਤ ਨੂੰ ਵਿਸ਼ਵ ਗੁਰੂ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੈਨ ਧਰਮ ਵਿੱਚ ਕਠੋਰ ਤੱਪ ਤੇ ਤਿਆਗ ਦਾ ਬਹੁਤ ਮਹਤੱਵ ਹੈ। ਜੈਨ ਅਨੁਯਾਈ 14 ਸਾਲਾਂ ਤੱਕ ਕਠੋਰ ਤੱਪ ਕਰ ਕੇ ਮੁਨੀ ਬਣਦਾ ਹੈ। ਵਰਸ਼ਾ ਤੱਪ ਦਾ ਵੀ ਜੈਨ ਧਰਮ ਦੀ ਮਹਾਨ ਤੱਪ ਪਰੰਪਰਾ ਵਿੱਚ ਵਿਸ਼ੇਸ਼ ਸਥਾਨ ਹੈ। ਇਹ ਆਤਮ ਸ਼ੁੱਧੀ, ਧੀਰਜ ਅਤੇ ਤਿਆਗ ਦਾ ਵ੍ਰਤ ਹੈ। ਜੈਨ ਧਰਮ ਨੇ ਸਦੀਆਂ ਤੋਂ ਮਨੁੱਖ ਨੂੰ ਜੀਵਨ ਦੀ ਸੱਚੀ ਰਾਹ ਦਿਖਾਈ ਹੈ। ਤੀਰਥੰਕਰਾਂ ਅਤੇ ਮੁਨੀਆਂ ਵੱਲੋਂ ਸਥਾਪਿਤ ਮੁੱਲਾਂ ਤੇ ਸਿਦਾਂਤਾਂ ਨੁੰ ਅਪਣਾ ਕੇ ਹੀ ਮਨੁੱਖ ਸਭਿਅਤਾ ਫੱਲ-ਫੂਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸੰਤ ਗੌਰਵ ਪੀਯੂਸ਼ ਮੁਨੀ ਮਹਾਰਾਜ ਨੇ ਆਪਣੀ ਸਾਧਨਾ ਦੇ ਨਾਲ-ਨਾਲ ਸਿਖਿਆ, ਸਿਹਤ, ਰਾਸ਼ਟਰ ਨਿਰਮਾਣ, ਜੀਵ ਦਿਆ, ਕੁਦਰਤੀ ਸਰੰਖਣ ਆਦਿ ਖੇਤਰਾਂ ਵਿੱਚ ਵਰਨਣਯੋਗ ਕੰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਪਵਿੱਤਰ ਧਰਤੀ ਜੈਨ ਧਰਮ ਦਾ ਬੋਲਬਾਲਾ ਰਹੀ ਹੈ। ਗੁਰੂਗ੍ਰਾਮ, ਰੋਹਤਕ, ਫਰੀਦਾਬਾਦ, ਭਿਵਾਨੀ ਅਤੇ ਹਿਸਾਰ ਦੇ ਖੇਤਰ ਹਜਾਰਾਂ ਸਾਲ ਪਹਿਲਾਂ ਜੈਨ ਸਭਿਆਚਾਰ ਨਾਲ ਓਤ-ਪ੍ਰੋਤ ਰਹੇ ਹਨ। ਇੰਨ੍ਹਾਂ ਖੇਤਰਾਂ ਵਿੱਚ ਮਿਲੇ ਸ਼ਿਲਾਲੇਖ ਤੇ ਤੀਰਥੰਕਰਾਂ ਦੀ
ਪ੍ਰਤਿਮਾਵਾਂ ਇਸ ਗੱਲ ਦਾ ਪ੍ਰਮਾਣ ਹਨ। ਅੱਜ ਵੀ ਸੂਬੇ ਦੇ ਹਰ ਖੇਤਰ ਵਿੱਚ ਜੈਨ ਮੰਦਿਰ ਅਤੇ ਸਥਾਨਕ ਸਥਿਤ ਹੈ। ਜੈਨ ਸਮਾਜ ਦਾ ਸੂਬੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਹੈ। ਸਰਕਾਰ ਰਾਜ ਵਿੱਚ ਸਾਰੇ ਧਰਮਾਂ ਦੇ ਸਨਮਾਨ ਅਤੇ ਵਿਕਾਸ ਲਈ ਪ੍ਰਤੀਬੱਧ ਹੈ। ਸਰਕਾਰ ਦਾ ਸੰਕਲਪ ਹੈ ਕਿ ਆਰਥਕ ਰੂਪ ਤੋਂ ਕਮਜੋਰ ਵਰਗ ਦੇ ਬਜੁਰਗ ਸ਼ਰਧਾਲੂ ਧਨ ਦੇ ਥੋੜ ਕਾਰਨ ਤੀਰਥ ਯਾਤਰਾ ਤੋਂ ਵਾਂਝੇ ਨਾ ਰਹਿਣ। ਇਸੀ ਉਦੇਸ਼ ਨਾਲ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਲਾਈ ਹੋਈ ਹੈ । ਹੁਣ 5 ਮਈ ਨੂੰ ਨੰਦੇੜ ਸਾਹਿਬ ਦੇ ਲਈ ਕੁਰੂਕਸ਼ੇਤਰ ਤੋਂ ਟ੍ਰੇਨ ਭੇਜੀ ਜਾਵੇਗੀ।
ਇਸ ਮੌਕੇ 'ਤੇ ਪੀਯੂਸ਼ ਮੁਨੀ ਜੀ ਮਹਾਰਾਜ ਨੈ ਕਿਹਾ ਕਿ ਅਕਸ਼ੈ ਤ੍ਰਿਤੀਆ ਦਾ ਦਿਨ ਭਾਰਤੀ ਸਭਿਆਚਾਰ ਵਿੱਚ ਸਿਰਫ ਇੱਕ ਮਿੱਤੀ ਨਹੀਂ, ਸਗੋ ਇਹ ਤਿਆਗ, ਤੱਪ ਅਤੇ ਦਾਨ ਦੇ ਸਿਖਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਮਿਕਤਾ ਦਾ ਅਰਥ ਸਿਰਫ ਭੌਤਿਕ ਸੁੱਖ-ਸਹੂਲਤਾਂ, ਮਨੋਰੰਜਨ ਜਾਂ ਬਾਹਰੀ ਦਿਖਾਵੇ ਤੱਕ ਸੀਮਤ ਨਹੀਂ ਹੈ। ਸੱਚੀ ਅਧਿਆਤਮਿਕਤਾ ਸਾਡੇ ਅੰਦਰ ਦੇ ਚਾਨਣ ਨੂੰ ਜਗਾਉਣ ਅਤੇ ਜਨਸੇਵਾ ਦੇ ਮਾਰਗ 'ਤੇ ਚੱਲਣ ਵਿੱਚ ਨਿਹਿਤ ਹਨ।
ਉਨ੍ਹਾਂ ਨੇ ਦਸਿਆ ਕਿ ਭਗਵਾਨ ਰਿਸ਼ਭਦੇਵ ਨੇ 12 ਮਹੀਨੇ ਤੱਕ ਲਗਾਤਾਰ ਤੱਪਸਿਆ ਕੀਤੀ। ਉਸ ਸਮੇਂ ਲੋਕ ਮੁਨੀ ਚਰਚਾ ਅਤੇ ਭਿਕਸ਼ਾ ਦੀ ਵਿਧੀ ਤੋਂ ਅਨਜਾਣ ਸਨ। ਰਾਜ ਹੋਣ ਦੇ ਬਾਵਜੂਦ, ਜਦੋਂ ਉਹ ਭਿਕਸ਼ਾ ਦੇ ਲਈ ਜਾਂਦੇ, ਤਾਂ ਲੋਕ ਉਨ੍ਹਾਂ ਨੂੰ ਚਾਂਦੀ, ਮੋਤੀ ਅਤੇ ਕੀਮਤੀ ਚੀਜ਼ਾਂ ਭੇਂਟ ਕਰਦੇ ਸਨ, ਜਿਨ੍ਹਾਂ ਨੂੰ ਉਹ ਸਵੀਕਾਰ ਨਹੀਂ ਕਰਦੇ ਸਨ, 12 ਮਹੀਨੇ ਦੇ ਲੰਬੇ ਅੰਤਰਾਲ ਦੇ ਬਾਅਦ ਉਨ੍ਹਾਂ ਦੇ ਪੋਤੇ ਸ਼੍ਰੇਯਾਂਸ਼ ਕੁਮਾਰ ਨੇ ਦੇਵੀ ਪੇ੍ਰਰਣਾ ਤੋਂ ਉਨ੍ਹਾਂ ਨੁੰ ਗੰਨੇ ਦੇ ਰਸ ਭੋਜਨ ਵਜੋ ਪ੍ਰਦਾਨ ਕੀਤਾ, ਜਿਸ ਨੂੰ ਉਨ੍ਹਾਂ ਦਾ ਪਾਰਣਾ (ਤੱਪਸਿਆ ਦਾ ਸਮਾਪਨ) ਹੋਇਆ।
ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਸਹੀ ਸਮੇਂ 'ਤੇ ਕੀਤਾ ਗਿਆ ਨਿਸਵਾਰਥ ਦਾਨ ਅਤੇ ਸੇਵਾ ਦਾ ਕਿੰਨ੍ਹਾ ਵੱਡਾ ਮੂਲ ਹੁੰਦਾ ਹੈ। ਉਨ੍ਹਾਂ ਨੇ ਦਸਿਆ ਕਿ ਜੋਤਸ਼ੀਅ ਦ੍ਰਿਸ਼ਟੀ ਨਾਲ ਵੀ ਅਕਸ਼ੈ ਤ੍ਰਿਤੀਆ ਦਾ ਮਹਤੱਵ ਅਦੁੱਤੀ ਹੈ। ਜਿੱਥੇ ਹੋਰ ਮਿੱਤੀਆਂ ਚੰਦਰਮਾਂ ਦੀ ਗਤੀ ਦੇ ਨਾਲ ਘੱਟਦੀ-ਵੱਧਦੀ ਹੈ ਉੱਥੇ ਅਕਸ਼ੈ ਤ੍ਰਿਤੀਆਂ ਦਾ ਪੁੰਨ ਕਦੀ ਘੱਟ ਨਹੀਂ ਹੁੰਦਾ। ਇਸ ਲਈ ਇਸ ਨੁੰ ਸਾਰੇ ਮੰਗਲ ਕੰਮਾਂ ਲਈ ਸੱਭ ਤੋਂ ਸ਼ੁੱਭ ਮੰਨਿਆ ਗਿਆ ਹੈ।ਇਸ ਮੌਕੇ 'ਤੇ ਇੰਦਰੀ ਵਿਧਾਨਸਭਾ ਖੇਤਰ ਦੇ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਪ, ਕਰਨਾਲ ਦੇ ਵਿਧਾਇਕ ਸ੍ਰੀ ਜਗਮੋਹਨ ਆਨੰਦ, ਅਸੰਧ ਦੇ ਵਿਧਾਇਕ ਸ੍ਰੀ ਯੋਗੇਂਦਰ ਰਾਣਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।