5 Dariya News

ਪ੍ਰੋ. ਕਰਮਜੀਤ ਸਿੰਘ ਵੱਲੋਂ ਮਨੋਵਿਿਗਆਨ ਵਿਭਾਗ ਦੀਆਂ ਤਿੰਨ ਅਕਾਦਮਿਕ ਪੁਸਤਕਾਂ ਰਿਿਲਜ਼

ਅਧਿਆਪਕਾਂ, ਕਾਊਂਸਲਰਾਂ, ਮਾਪਿਆਂ ਅਤੇ ਖੋਜਕਰਤਾਵਾਂ ਲਈ ਲਾਭਕਾਰੀ ਸਾਬਤ ਹੋਣਗੀਆਂ ਪੁਸਤਕਾਂ - ਵਾਈਸ ਚਾਂਸਲਰ

5 Dariya News

ਅੰਮ੍ਰਿਤਸਰ 20-Apr-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕਾਦਮਿਕ ਉਤਮਤਾ ਅਤੇ ਖੋਜ-ਅਧਾਰਿਤ ਗਿਆਨ ਦੇ ਪ੍ਰਸਾਰ ਨੂੰ ਮਜ਼ਬੂਤੀ ਦੇਂਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਮਨੋਵਿਿਗਆਨ ਵਿਭਾਗ ਦੀਆਂ ਤਿੰਨ ਮਹੱਤਵਪੂਰਨ ਅਕਾਦਮਿਕ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਹਨਾਂ ਵਿੱਚੋਂ ਦੋ ਪੁਸਤਕਾਂ “ਨਰਚਰਿੰਗ ਮਾਈਂਡਸ: ਏੇ ਕੰਪਰੀਹੈੈਨਸਿਵ ਗਾਈਡ ਟੂ ਸਾਇਕਾਲੋਜੀਕਲ ਡਿਵੈਲਪਮੈੈਂਟ ਐਂਡ ਸਕੂਲ ਕੌਂਸਲੰਿਗ” ਅਤੇ “ਸ਼ੇਪਿੰਗ ਯੰਗ ਲਾਈਵਜ਼: ਸਾਇਕਾਲੋਜੀ ਆਫ ਯੂਥ ਡਿਵੈਲਪਮੈਂਟ” ਨੂੰ ਡਾ. ਰੂਪਨ ਢਿੱਲੋਂ ਵੱਲੋਂ ਲਿਿਖਆ ਗਿਆ ਹੈ, ਜਦਕਿ ਤੀਜੀ ਪੁਸਤਕ “ਇਲੂਮੀਨੇਟਿੰਗ ਮਾਈਂਡਸ: ਸਕੂਲ ਅਸੈਸਮੈਂਟ ਫਾਰ ਹੋਲਿਸਟਿਕ ਸਟੂਡੈਂਟ ਸੁਪੋਰਟ” ਨੂੰ ਡਾ. ਰੂਪਨ ਢਿੱਲੋਂ ਨੇ ਡਾ. ਬਲਬਿੰਦਰ ਸਿੰਘ ਨਾਲ ਮਿਲ ਕੇ ਤਿਆਰ ਕੀਤਾ ਹੈ।

ਇਹ ਪੁਸਤਕਾਂ ਮਨੋਵਿਿਗਆਨਕ ਵਿਕਾਸ, ਨੌਜੁਆਨ ਅਵਸਥਾ ਦੀ ਸਮਝ ਅਤੇ ਸਕੂਲੀ ਅਸੈਸਮੈਂਟ ਦੇ ਮਹੱਤਵਪੂਰਨ ਪੱਖਾਂ ਨੂੰ ਉਜਾਗਰ ਕਰਦੀਆਂ ਹਨ। ਇਹ ਅਧਿਆਪਕਾਂ, ਕਾਊਂਸਲਰਾਂ, ਮਾਪਿਆਂ ਅਤੇ ਖੋਜਕਰਤਾਵਾਂ ਲਈ ਲਾਭਕਾਰੀ ਸਾਬਤ ਹੋਣਗੀਆਂ ਅਤੇ ਵਿਿਦਆਰਥੀਆਂ ਦੀ ਭਲਾਈ ਤੇ ਸਰਪੱਖੀ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੀਆਂ।

ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਪੁਸਤਕਾਂ ਨੂੰ ਰਿਲੀਜ਼ ਕਰਦਿਆਂ ਲੇਖਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਰਚਨਾਵਾਂ ਯੂਨੀਵਰਸਿਟੀ ਦੇ ਮਜ਼ਬੂਤ ਖੋਜ ਸੰਸਕਾਰ ਅਤੇ ਬੌਧਿਕ ਯੋਗਤਾ ਦਾ ਪ੍ਰਤੀਕ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਖੋਜ ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ ਅਤੇ ਅਧਿਆਪਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਗੁਣਵੱਤਾ ਭਰਪੂਰ ਪ੍ਰਕਾਸ਼ਨਾਂ ਲਈ ਪ੍ਰੇਰਿਤ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਹ ਪੁਸਤਕਾਂ ਸਿੱਖਿਆ ਦੇ ਮਨੋਵਿਿਗਆਨਕ ਪੱਖਾਂ ਨੂੰ ਸਮਝਣ ਲਈ ਮਹੱਤਵਪੂਰਨ ਸਾਬਤ ਹੋਣਗੀਆਂ ਅਤੇ ਅਕਾਦਮਿਕ ਜਗਤ ਦੇ ਨਾਲ-ਨਾਲ ਸਮਾਜ ਲਈ ਵੀ ਲਾਭਕਾਰੀ ਰਹਿਣਗੀਆਂ। ਉਨ੍ਹਾਂ ਮਨੋਵਿਿਗਆਨ ਵਿਭਾਗ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਭਾਗ ਖੋਜ, ਨਵੀਂ ਸੋਚ ਅਤੇ ਗਿਆਨ ਦੇ ਵੰਡ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਇਸ ਦੌਰਾਨ ਡਾ. ਰੂਪਨ ਢਿੱਲੋਂ ਅਤੇ ਡਾ. ਬਲਬਿੰਦਰ ਸਿੰਘ ਨੇ ਵਾਈਸ ਚਾਂਸਲਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪੁਸਤਕਾਂ ਯੂਨੀਵਰਸਿਟੀ ਦੀ ਵਧ ਰਹੀ ਖੋਜ ਅਤੇ ਪ੍ਰਕਾਸ਼ਨ ਸਮਰੱਥਾ ਦਾ ਪ੍ਰਤੀਕ ਹੈ ਅਤੇ ਇਹ ਦਰਸਾਉਂਦਾ ਹੈ ਕਿ ਯੂਨੀਵਰਸਿਟੀ ਅਕਾਦਮਿਕ ਉਤਮਤਾ ਰਾਹੀਂ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਵਚਨਬੱਧ ਹੈ।