5 Dariya News

ਕੁਲਤਾਰ ਸਿੰਘ ਸੰਧਵਾਂ ਨੇ ਪਰਸ਼ੂਰਾਮ ਜੈਯੰਤੀ ਦੀਆਂ ਹਲਕਾ ਵਾਸੀਆਂ ਨੂੰ ਦਿੱਤੀਆਂ ਵਧਾਈਆਂ

5 Dariya News

ਕੋਟਕਪੂਰਾ 19-Apr-2026

ਭਗਵਾਨ ਪਰਸ਼ੂਰਾਮ ਜਯੰਤੀ ਮੌਕੇ ਕੋਟਕਪੂਰਾ ਦੇ ਪਰਸ਼ੂਰਾਮ ਮੰਦਰ ਅਤੇ ਵੈਂਕਟੇਸ਼ਵਰ ਧਾਮ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਲਕਾ ਵਾਸੀਆਂ ਨੂੰ ਪਰਸ਼ੂਰਾਮ ਜੈਯੰਤੀ ਦੀਆਂ ਵਧਾਈਆਂ ਦਿੱਤੀਆਂ। ਸਪੀਕਰ ਸੰਧਵਾਂ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਦਾ ਜੀਵਨ ਸਿੱਖਿਆ ਦਿੰਦਾ ਹੈ ਕਿ ਬਲ ਨਾਲ਼ ਬੁੱਧੀ ਅਤੇ ਸ਼ਕਤੀ ਨਾਲ਼ ਸੰਜਮ ਹੋਣਾ ਲਾਜ਼ਮੀ ਹੈ ਅਤੇ ਇਹ ਸੰਤੁਲਨ ਹੀ ਅਸਲ ਤਾਕਤ ਹੈ। ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਲੋਕਾਂ ਨੂੰ ਅਨਿਆ ਵਿਰੁੱਧ ਦ੍ਰਿੜ ਰਹਿਣ ਤੇ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਇਸ ਮੌਕੇ 15 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਤਾਂ ਜੋ ਉਹ ਆਤਮ ਨਿਰਭਰ ਹੋ ਕੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਮਜਬੂਤ ਕਰ ਸਕਣ। ਇਸ ਮੌਕੇ ਕੈਲਾਸ਼ ਸ਼ਰਮਾ, ਵਿਜੇ ਸੁਆਮੀ, ਸੁਤੰਤਰ ਜੋਸ਼ੀ, ਮਹਿੰਦਰ ਪਾਲ ਭਾਰਦਵਾਜ, ਕੁਲਭੂਸ਼ਣ ਸ਼ਰਮਾ, ਅਖਿਲ ਕੌਸ਼ਿਕ, ਵਿਕਾਸ ਸ਼ਰਮਾ, ਦਿਨੇਸ਼ ਸ਼ਰਮਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।