ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ : ਗੁਰਮੀਤ ਸਿੰਘ ਖੁੱਡੀਆਂ
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤੱਪਾ ਖੇੜਾ, ਕੱਟਿਆਂਵਾਲੀ, ਛਾਪਿਆਂਵਾਲੀ, ਬੁਰਜ ਸਿੱਧਵਾਂ ਤੇ ਕਬਰਵਾਲਾ ਵਿਖੇ 113.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
5 Dariya News
ਲੰਬੀ / ਸ੍ਰੀ ਮੁਕਤਸਰ ਸਾਹਿਬ 16-Apr-2026
ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਯੋਗ ਰਹਿਨੁਮਾਈ ਹੇਠ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਕਾਸ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਖੇਤੀਬਾੜੀ ਮੰਤਰੀ ਪੰਜਾਬ ਸ.ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਵਿਖੇ 113. 95 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ।
ਸ. ਖੁੱਡਿਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਤੱਪਾ ਖੇੜਾ ਵਿਖੇ ਕਲਾਸ ਰੂਮ ਲਈ 9.55 ਰੁਪਏ, ਚਾਰ ਦਵਾਰੀ ਦੀ ਮਰੰਮਤ ਅਤੇ ਲੈਬ ਲਈ 20.81 ਲੱਖ ਰੁਪਏ ਅਤੇ ਸਰਕਾਰੀ ਹਾਈ ਸਕੂਲ ਦੀ ਸਾਇੰਸ ਰੂਮ ਜੋ 11 ਲੱਖ ਰੁਪਏ ਨਾਲ ਤਿਆਰ ਹੋਇਆ ਹੈ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਸ. ਖੁੱਡੀਆ ਨੇ ਸਰਕਾਰੀ ਹਾਈ ਸਕੂਲ ਛਾਪਿਆਂਵਾਲੀ ਦੀ ਸਾਇੰਸ ਲੈਬ ਦਾ 11.00 ਲੱਖ ਰੁਪਏ , ਸਰਕਾਰੀ ਸੀਨੀਅਰ ਸਕੂਲ ਬੁਰਜ ਸਿੱਧਵਾਂ ਵਿਖੇ 24.57 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰਿਆਂ ਅਤੇ ਸਾਇੰਸ ਲੈਬ ਦਾ ਉਦਘਾਟਨ ਕੀਤਾ।
ਸਿੱਖਿਆ ਕ੍ਰਾਂਤੀ ਤਹਿਤ ਸ. ਖੁੱਡੀਆ ਨੇ ਦੱਸਿਆ ਕੱਟਿਆਂਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਲਾਸ ਰੂਮ 7.51 ਲੱਖ ਰੁਪਏ ਨਾਲ ਤਿਆਰ ਕਰਵਾਇਆ ਗਿਆ ਹੈ, ਜਦ ਕਿ ਸਰਕਾਰੀ ਹਾਈ ਸਕੂਲ ਦੀ ਤੇ ਸਾਇੰਸ ਲੈਬ 11.00 ਰੁਪਏ ਖਰਚ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬਰਵਾਲਾ ਦਾ ਇੱਕ ਕਮਰਾ ਬਨਾਉਣ ਲਈ ਅਤੇ ਸਾਇੰਸ ਲੈਬ ਬਨਾਉਣ ਲਈ ਪੰਜਾਬ ਸਰਕਾਰ ਵਲੋਂ 18.51 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਯਾਦਵਿੰਦਰ ਸਿੰਘ ਮਾਨ, ਸਿੱਖਿਆ ਕੋਆਰਡੀਨੇਟਰ ਗੁਰਮਨ ਸਿੰਘ ਲਾਲ ਬਾਈ, ਸ੍ਰੀ ਗੁਰਲਾਲ ਸਿੰਘ ਵੜਿੰਗ, ਸੀਨੀਅਰ ਆਗੂ ਸੁਖਪਾਲ ਸਿੰਘ ਬੁਰਜਾਂ, ਸੁਰਿੰਦਰ ਸਿੰਘ ਸਰਪੰਚ ਭਾਗੂ, ਹਰਜਿੰਦਰ ਸਿੰਘ ਖੁੱਡੀਆ, ਨਰਜੀਤ ਸਿੰਘ ਸਰਪੰਚ ਤੱਪਾ ਖੇੜਾ, ਰਵੀ ਬਰਾੜ, ਜੋਗਿੰਦਰ ਸਿੰਘ ਸੰਧੂ, ਮਨਜਿੰਦਰ ਸਿੰਘ ਬਰਾੜ, ਪੋਪੀ ਬਰਾੜ, ਕਰਨ ਅਰੋੜਾ ਕੋਆਰਡੀਨੇਟ ਆਮ ਆਦਮੀ ਪਾਰਟੀ, ਕੁਲਦੀਪ ਕੌਰ ਪ੍ਰਿੰਸੀਪਲ ਸਰਕਾਰੀ ਪ੍ਰਾਇਮਰੀ ਸਕੂਲ ਤੱਪਾ ਖੇੜਾ, ਯਾਦਵਿੰਦਰ ਸਿਘ ਮਾਨ, ਜਸਨਦੀਪ ਸਿੰਘ ਸੀਨਾ ਸਰਪੰਚ ਛਾਪਿਆਵਾਲੀ, ਡਾ.ਦੀਪਕਾ ਗਰਗ ਪ੍ਰਿੰਸੀਪਲ ਛਾਪਿਆਵਾਲੀ, ਰਣਜੀਤ ਸਿੰਘ ਸਰਪੰਚ ਬੁਰਜ ਸਿੱਧਵਾ, ਸੁਖਪਾਲ ਸਿੰਘ, ਹਰਕਮਲ ਸਿੰਘ ਪ੍ਰਿੰਸੀਪਲ,ਅਮਨਦੀਪ ਸਿੰਘ ਨੰਬਰਦਾਰ, ਗੁਰਚਰਨ ਸਿੰਘ ਕਾਕਾ, ਗੁਰਵਿੰਦਰ ਸਿਘ ਬਰਾੜ ਦਿਉਣ ਖੇੜਾ, ਲਾਲੀ ਕਰਮਗੜ੍ਹ, ਸਾਧਾ ਸਿੰਘ ਛਾਪਿਆਵਾਲੀ, ਸਤਨਾਮ ਸਿੰਘ ਸਰਪੰਚ ਸਰਾਵਾ ਬੋਦਲਾ ਬਲਜਿੰਦਰ ਸਿੰਘ ਸਰਪੰਚ ਕੱਟਿਆਵਾਲੀ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭਾਗੂ, ਹਰਜੀਤ ਸਿਘ, ਸ਼ਮਸ਼ੇਰ ਸਿੰਘ ਲਾਡੀ, ਕੁਲਵਿੰਦਰ ਸਿੰਘ ਪ੍ਰਿੰਸੀਪਲ, ਨਿਰਮਲ ਸਿੰਘ ਪ੍ਰਧਾਨ ਪੈਸਟੀਸਾਈਡ ਯੂਨੀਅਨ, ਅਨੋਖ ਸਿੰਘ ਸਰਪੰਚ ਕਬਰਵਾਲਾ, ਪ੍ਰਿੰਸੀਪਲ ਪਲਵਿੰਦਰ ਸਿੰਘ, ਜਸਬੀਰ ਸਿੰਘ ਬਲਾਕ ਪ੍ਰਧਾਨ, ਪੀ.ਏ ਗੁਰਬਾਜ ਖੁੱਡੀਆ ਅਤੇ ਮੋਹਿਤ ਸੋਨੀ ਮੀਡੀਆ ਇੰਚਾਰਜ ਵੀ ਹਾਜ਼ਰ ਸਨ।