5 Dariya News

ਪੇਕ ਵੱਲੋਂ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਡਾ. ਬੀ.ਆਰ. ਅੰਬੇਡਕਰ ਦੀ ਵਿਰਾਸਤ ਨੂੰ ਨਮਨ

5 Dariya News

ਚੰਡੀਗੜ੍ਹ 14-Apr-2026

ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ ਭਾਰਤ ਰਤਨ ਡਾ. ਭੀਮਰਾਓ ਰਾਮਜੀ ਅੰਬੇਡਕਰ ਦੀ 135ਵੀਂ ਜਨਮ ਜੰਤੀ ਨੂੰ ਸ਼ਰਧਾ ਨਾਲ ਮਨਾਇਆ ਗਿਆ। ਡਾ. ਅੰਬੇਡਕਰ, ਜੋ ਭਾਰਤੀ ਸੰਵਿਧਾਨ ਦੇ ਮੁੱਖ ਸ਼ਿਲਪਕਾਰ, ਦੂਰਦਰਸ਼ੀ ਵਿਧਿਵੇਤਾ, ਅਰਥਸ਼ਾਸਤਰੀ, ਸਮਾਜ ਸੁਧਾਰਕ ਅਤੇ ਸਮਾਜਿਕ ਨਿਆਂ ਤੇ ਸਮਾਨਤਾ ਦੇ ਪ੍ਰਮੁੱਖ ਹਮਾਇਤੀ ਸਨ, ਉਨ੍ਹਾਂ ਦੇ ਅਮਰ ਯੋਗਦਾਨ ਨੂੰ ਯਾਦ ਕੀਤਾ ਗਿਆ। 

ਇਹ ਪ੍ਰੋਗਰਾਮ ਸੰਸਥਾ ਦੇ ਐਸਸੀ/ਐਸਟੀ ਸੈੱਲ ਵੱਲੋਂ ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਸਨਮਾਨ ਦੇਣ ਲਈ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਅਤੇ ਮਾਨਯੋਗ ਮਹਿਮਾਨਾਂ ਦੇ ਸਨਮਾਨ ਨਾਲ ਹੋਈ। ਪ੍ਰੋ. ਬਲਵਿੰਦਰ ਸਿੰਘ, ਚੇਅਰਪਰਸਨ, ਐਸਸੀ/ਐਸਟੀ ਸੈੱਲ, ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਸੈੱਲ ਦੀਆਂ ਵੱਖ-ਵੱਖ ਪਹਲਾਂ, ਭਲਾਈ ਯੋਜਨਾਵਾਂ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ, ਜੋ ਪਿੱਛੜੇ ਵਰਗਾਂ ਨਾਲ ਸੰਬੰਧਤ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਲਈ ਬਣਾਈਆਂ ਗਈਆਂ ਹਨ। 

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਸ਼ਕਤੀਕਰਨ ਲਈ ਉੱਚ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਰਤਨ ਲਾਲ ਨੇ ਡਾ. ਅੰਬੇਡਕਰ ਨੂੰ “ਬੇਆਵਾਜ਼ਾਂ ਦੀ ਆਵਾਜ਼” ਦੱਸਿਆ ਅਤੇ ਜ਼ਿੰਮੇਵਾਰ ਤੇ ਜਾਗਰੂਕ ਨਾਗਰਿਕਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ। ਪ੍ਰੋ. ਸੁਖਵਿੰਦਰ ਸਿੰਘ ਨੇ ਸਿੱਖਿਆ ਦੀ ਬਦਲਾਅਕਾਰੀ ਸ਼ਕਤੀ ਬਾਰੇ ਗੱਲ ਕਰਦੇ ਹੋਏ ਡਾ. ਅੰਬੇਡਕਰ ਦੇ ਸਿਧਾਂਤ “ਸਿੱਖੋ, ਸੰਘਰਸ਼ ਕਰੋ, ਸੰਗਠਿਤ ਹੋਵੋ” ਨੂੰ ਦੁਹਰਾਇਆ ਅਤੇ ਇਕ ਸਮਾਨਤਾਪੂਰਨ ਸਮਾਜ ਦੀ ਰਚਨਾ ਵਿੱਚ ਸਮਾਵੇਸ਼ੀ ਨੀਤੀਆਂ ਦੀ ਭੂਮਿਕਾ ਉਜਾਗਰ ਕੀਤੀ।

ਸ਼੍ਰੀ ਤੇਜਿੰਦਰ ਪਾਲ ਸਿੰਘ ਨੇ ਡਾ. ਅੰਬੇਡਕਰ ਦੀ ਸਮਾਨਤਾ ਵਾਲੀ ਸੋਚ ਨੂੰ ਰੋਸ਼ਨ ਕਰਦੇ ਹੋਏ “ਇੱਕ ਵੋਟ, ਇੱਕ ਮੁੱਲ” ਅਤੇ “ਇੱਕ ਵਿਅਕਤੀ, ਇੱਕ ਮੁੱਲ” ਦੇ ਸਿਧਾਂਤਾਂ ਦੀ ਆਜ ਦੇ ਸਮੇਂ ਵਿੱਚ ਮਹੱਤਤਾ ਬਿਆਨ ਕੀਤੀ। ਇਸ ਮੌਕੇ 'ਤੇ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਡਿਪਟੀ ਡਾਇਰੈਕਟਰ ਪ੍ਰੋ. ਉਮਾ ਬਤਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। 

ਉਨ੍ਹਾਂ ਨੇ ਡਾ. ਅੰਬੇਡਕਰ ਦੀ ਨਿਆਂ, ਸਮਾਨਤਾ ਅਤੇ ਸੰਵਿਧਾਨਕ ਨੈਤਿਕਤਾ ਦੀ ਸੋਚ 'ਤੇ ਚਾਨਣ ਪਾਇਆ ਅਤੇ ਵਿਦਿਆਰਥੀਆਂ ਨੂੰ ਸਮਾਜ ਦੇ ਭਲੇ ਲਈ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ। 

ਅੰਤ ਵਿੱਚ ਪ੍ਰੋ ਅਰੁਣ ਕੁਮਾਰ ਸਿੰਘ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਵਿੱਚ ਸਾਰੇ ਮਹਿਮਾਨਾਂ, ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।