ਨਾਰੀ ਸ਼ਕਤੀ ਵੰਦਨ ਐਕਟ 'ਤੇ ਹਰਿਆਣਾ ਵਿੱਚ ਚਲੇਗੀ ਜਾਗਰੂਕਤਾ ਮੁਹਿੰਮ
ਸੂਬੇਭਰ ਵਿੱਚ ਹੋਣਗੀਆਂ ਪੈਦਲ ਯਾਤਰਾਵਾਂ, ਰੈਲਿਆਂ ਅਤੇ ਨੁੱਕੜ ਨਾਟਕ
5 Dariya News
ਚੰਡੀਗੜ੍ਹ 13-Apr-2026
ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਅੱਜ ਨਾਰੀ ਸ਼ਕਤੀ ਵੰਦਨ ਐਕਟ 'ਤੇ 20 ਅਪ੍ਰੈਲ 2026 ਤੱਕ ਚਲਾਏ ਜਾਣ ਵਾਲੇ ਰਾਜਵਿਆਪੀ ਜਾਗਰੂਕਤਾ ਮੁਹਿੰਮ ਦੀ ਤਿਆਰਿਆਂ ਲਈ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਇਸ ਮੁਹਿੰਮ ਤਹਿਤ ਸੂਬੇਭਰ ਵਿੱਚ ਜਨ-ਜਾਗਰੂਕਤਾ ਅਤੇ ਸਹਿਭਾਗਿਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਮੀਟਿੰਗ ਦੌਰਾਨ ਐਕਟ ਬਾਰੇ ਵਿਆਪਕ ਜਾਗਰੂਕਤਾ ਫਲਾਉਣ ਅਤੇ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਕਰਨ ਲਈ ਵਿਸਥਾਰ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਗਈ।
ਮੁਹਿੰਮ ਤਹਿਤ ਪ੍ਰੈਸ ਕਾਂਫ੍ਰੈਂਸ, ਟਾਉਨ ਹਾਲ ਮੀਟਿੰਗਾਂ, ਮਹਿਲਾ ਸੰਮੋਲਨ, ਪੈਦਲਯਾਤਰਾਵਾਂ, ਬਾਇਕ ਅਤੇ ਸਕੂਟੀ ਰੈਲਿਆਂ ਅਤੇ ਸਾਂਸਕ੍ਰਿਤਿਕ ਅਤੇ ਸਮਾਜਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਮੁਹਿੰਮ ਦੇ ਸਫਲ ਲਾਗੂਕਰਨ ਲਈ ਸਾਰੇ ਵਿਭਾਗਾਂ ਵਿੱਚਕਾਰ ਤਾਲਮੇਲ ਯਤਨ, ਪ੍ਰਭਾਵੀ ਜਨ ਸੰਪਰਕ ਅਤੇ ਵਿਆਪਕ ਭਾਗੀਦਾਰੀ ਯਕੀਨੀ ਕਰਨ ਅਤੇ ਸੂਬੇਭਰ ਵਿੱਚ ਜਨ-ਜਾਗਰੂਕਤਾ ਵਧਾਉਣ ਵਿੱਚ ਮਹਤੱਵਪੂਰਨ ਵਧਾਉਣ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਵੇਗੀ।
ਪ੍ਰੋਗਰਾਮ ਅਨੁਸਾਰ ਪ੍ਰਮੁੱਖ ਮੀਡੀਆ ਕੇਂਦਰਾਂ 'ਤੇ ਪ੍ਰੈਸ ਕਾਂਫੈਂ੍ਰਸ ਆਯੋਜਿਤ ਕੀਤੀ ਜਾ ਰਹੀ ਹੈ, ਜਦੋਂ ਕਿ 12 ਤੋਂ 15 ਅਪ੍ਰੈਲ ਤੱਕ ਪ੍ਰਮੁੱਖ ਸਥਾਨਾਂ 'ਤੇ ਟਾਉਨ ਹਾਲ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਮਹਿਲਾ ਨੇਤਾਵਾਂ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਭਾਗੀਦਾਰੀ ਯਕੀਨੀ ਕੀਤੀ ਜਾਵੇਗੀ।11 ਤੋਂ 16 ਅਪ੍ਰੈਲ ਵਿੱਚਕਾਰ ਮਹਿਲਾ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਮਹਿਲਾ ਵੱਕਤਾਵਾਂ ਦੀ ਭਾਗੀਦਾਰੀ ਅਤੇ ਗਰੁਪ ਪੱਧਰ 'ਤੇ ਸੰਵਾਦ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਦੇ ਇਲਾਵਾ, 15 ਅਤੇ 16 ਅਪ੍ਰੈਲ ਨੂੰ ਹਰੇਕ ਸੰਸਦੀ ਖੇਤਰ ਵਿੱਚ ਨਾਰੀ ਸ਼ਕਤੀ ਪੈਦਲਯਾਤਰਾਵਾਂ ਆਯੋਜਿਤ ਕੀਤੀ ਜਾਣਗੀਆਂ ਜਿਨ੍ਹਾਂ ਵਿੱਚ ਵਿਦਿਆਰਥੀਆਂ, ਸਵੈ ਸਹਾਇਤਾ ਸਮੂਹਾਂ, ਐਨਸੀਸੀ ਅਤੇ ਐਨਐਸਐਸ ਸਵੈ ਸੇਵਕਾਂ ਦੀ ਭਾਗੀਦਾਰੀ ਯਕੀਨੀ ਕੀਤੀ ਜਾਵੇਗੀ।ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ 13 ਤੋਂ 16 ਅਪ੍ਰੈਲ ਵਿੱਚਕਾਰ ਪ੍ਰਮੁੱਖ ਸਥਾਨਾਂ 'ਤੇ ਮਹਿਲਾਵਾਂ ਦੀ ਵਿਸ਼ੇਸ਼ ਭਾਗੀਦਾਰੀ ਨਾਲ ਬਾਇਕ ਅਤੇ ਸਕੂਟੀ ਰੈਲਿਆਂ ਆਯੋਜਿਤ ਕੀਤੀ ਜਾਣਗੀਆਂ।
ਮੁਹਿੰਮ ਦੌਰਾਨ ਸੋਸ਼ਲ ਮੀਡੀਆ ਅਤੇ ਡਿਜਿਟਲ ਪਲੇਟਫਾਰਮ ਦਾ ਵੀ ਵਿਆਪਕ ਉਪਯੋਗ ਕੀਤਾ ਜਾਵੇਗਾ। ਮਹਿਲਾ ਵਿਚਾਰਕਾਂ ਵੱਲੋਂ ਲੇਖ ਅਤੇ ਵਿਚਾਰ ਪ੍ਰਕਾਸਿਤ ਕੀਤੇ ਜਾਣਗੇ ਜਦੋਂ ਕਿ ਵੀਡੀਓ, ਪਾਡਕਾਸਟ ਅਤੇ ਆਨਲਾਇਨ ਮੁਹਿੰਮ ਰਾਹੀਂ ਵਿਆਪਕ ਜਨ ਸੰਪਰਕ ਯਕੀਨੀ ਕੀਤਾ ਜਾਵੇਗਾ।ਜਮੀਨੀ ਪੱਧਰ 'ਤੇ ਜਾਗਰੂਕਤਾ ਵਧਾਉਣ ਲਈ ਨੁਕੱੜ ਨਾਟਕ, ਲੋਕ ਸਭਿਆਚਾਰਕ ਪ੍ਰੋਗਰਾਮ ਅਤੇ ਕਲਾ ਅਧਾਰਿਤ ਗਤੀਵਿਧੀਆਂ ਵੀ ਆਯੋਜਿਤ ਕੀਤੀ ਜਾਣਗੀਆਂ। ਪ੍ਰਮੁੱਖ ਸਥਾਨਾਂ 'ਤੇ ਨਾਰੀ ਸ਼ਕਤੀ ਵਾਲ ਸਥਾਪਿਤ ਕੀਤੇ ਜਾਣਗੇ, ਜਿੱਥੇ ਮਹਿਲਾਵਾਂ ਆਪਣੇ ਵਿਚਾਰ ਸਾਂਝਾ ਕਰ ਸਕਣਗੀਆਂ।
ਮੀਟਿੰਗ ਵਿੱਚ ਦੱਸਿਆ ਕਿ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਪੰਚਾਇਤੀ ਰਾਜ ਸੰਸਥਾਨਾਂ ਵੱਲੋਂ ਐਕਟ ਦੇ ਸਮਰਥਨ ਵਿੱਚ ਪ੍ਰਸਤਾਵ ਪਾਸ ਕੀਤੇ ਜਾਣਗੇ, ਜਿਨ੍ਹਾਂ ਨੂੰ ਅੱਗੇ ਸਬੰਧਿਤ ਅਥਾਰਿਟੀ ਨੂੰ ਭੇਜਿਆ ਜਾਵੇਗਾ। ਮੀਟਿੰਗ ਵਿੱਚ ਹਰਿਆਣਾ ਰਾਜ ਮਹਿਲਾ ਕਮੀਸ਼ਨ ਦੀ ਚੇਅਰਮੈਨ ਸ੍ਰੀਮਤੀ ਰੇਨੂ ਭਾਟਿਆ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਸ਼ੇਖਰ ਵਿਦਿਆਰਥੀ, ਨਿਦੇਸ਼ਕ ਡਾ. ਪ੍ਰਿਯੰਕਾ ਸੋਨੀ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ( ਪ੍ਰਸ਼ਾਸਨ ) ਸ੍ਰੀਮਤੀ ਵਰਸ਼ਾ ਖਾਂਗਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।