5 Dariya News

ਬਾਬਾ ਸਾਹਿਬ ਨੇ ਰਾਸ਼ਟਰ ਨੂੰ ਏਕਤਾ ਦੇ ਬੰਧਨ ਵਿੱਚ ਬੰਨ੍ਹਣ ਲਈ ਕੰਮ ਕੀਤਾ - ਕ੍ਰਿਸ਼ਨ ਕੁਮਾਰ ਬੇਦੀ

ਉਹ ਆਪਣੀ ਸਾਰੀ ਜ਼ਿੰਦਗੀ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਸਮਰਪਿਤ ਰਹੇ

5 Dariya News

ਚੰਡੀਗੜ੍ਹ 12-Apr-2026

ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਲਾਲ ਬੇਦੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਸਰਵ ਸਮਾਜ ਦੀ ਭਲਾਈ ਲਈ ਸਾਰੀਆਂ ਨੂੰ ਕੌਮੀ ਏਕਤਾ ਦੇ ਸੂਤਰ ਵਿਚ ਬੰਨ੍ਹਣ ਦਾ ਕੰਮ ਕੀਤਾ ਹੈ। ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਲਾਲ ਬੇਦੀ ਐਤਵਾਰ ਨੂੰ ਚੰਡੀਗੜ੍ਹ ਵਿਚ ਡਾ. ਭੀਮ ਰਾਓ ਅੰਬੇਡਕਰ ਜੈਯੰਤੀ ਦੇ ਮੌਕੇ 'ਤੇ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਤ ਕਰ ਰਹੇ ਸਨ। 

ਸ੍ਰੀ ਬੇਦੀ ਨੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਦੇ ਨਾਲ ਚੰਡੀਗੜ੍ਹ ਤੋਂ ਦਿੱਲੀ ਲਈ ਸੰਵਿਧਾਨ ਬਸ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇੰਨ੍ਹਾਂ ਤਿੰਨ ਬੱਸਾਂ ਵਿਚ ਸ਼ਰਧਾਲੂ ਦਿੱਲੀ ਸਥਿਤ ਅਲੀਪੁਰ ਰੋਡ 'ਤੇ ਬਾਬਾ ਸਾਹੇਬ ਦੇ ਯਾਦਗਾਰ ਦੇ ਦਰਸ਼ਨ ਕਰਨਗੇ, ਜਿੱਥੇ ਬਾਬਾ ਸਾਹਿਬ ਨੇ ਅੰਤਿਮ ਸਾਹ ਲਈ ਸੀ।

ਮੰਤਰੀ ਨੇ ਕਿਹਾ ਕਿ ਡਾ.ਭੀਮ ਰਾਓ ਅੰਬੇਡਰ ਜਦੋਂ ਰਾਊਂਡ ਟੇਬਲ ਕਾਂਗਰਸ ਵਿਚ ਹਿੱਸਾ ਲੈਣ ਗਏ, ਤਦ ਅੰਗ੍ਰੇਜਾਂ ਨੇ ਕਿਹਾ ਕਿ ਅੰਬੇਡਰ ਤੁਸੀ ਵਰਖੇ ਅਛੁੱਤ ਦੇਸ਼ ਦੀ ਮੰਗ ਕਰ ਲਵੇ। ਉਨ੍ਹਾਂ ਨੇ ਵੱਖਰੇ ਦੇਸ਼ ਦਾ ਖਰੜਾ ਵੀ ਤਿਆਰ ਕਰ ਲਿਆ ਸੀ। ਤਦ ਬਾਬਾ ਸਾਹਿਬ ਨੇ ਕਿਹਾ ਕਿ ਦੇਸ਼ ਦੇ ਟੁਕੜੇ ਨਹੀਂ ਹੋਣ ਦੇਣਗੇ ਅਤੇ ਦੇਸ਼ ਨੂੰ ਲੋਕਤੰਤਰੀ ਢੰਗ ਨਾਲ ਚਲਾਵਾਂਗੇ ਅਤੇ ਇਸ ਦੇਸ਼ ਵਿਚ ਰਹਿ ਕ ਸਾਡੇ ਸਮਾਜ ਦੇ ਲੋਕਾਂ ਨੂੰ ਸਨਮਾਨ ਅਤੇ ਨਿਆਂ ਦਿਵਾਉਂਣ ਦਾ ਕੰਮ ਕਰਨਗੇ।

ਸ੍ਰੀ ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਬਾਬਾ ਸਾਹਿਬ ਨੇ ਦੇਸ਼ ਦੀ ਏਕਤਾ ਲਈ ਕੰਮ ਕੀਤਾ। ਇਸ ਲਈ ਬਾਬਾ ਸਾਹਿਬ ਨੂੰ ਨਵੇਂ ਭਾਰਤ ਦਾ ਸ਼ਿਲਪੀਕਾਰ ਕਹਿ ਜਾਂਦਾ ਹੈ। ਡਾ. ਭੀਮ ਰਾਓ ਅੰਬੇਡਕਰ ਨੇ ਸਾਡੇ ਵਧੀਆ ਸੰਵਿਧਾਨ ਦਾ ਨਿਰਮਾਣ ਕਰਕੇ ਹਰੇਕ ਗਰੀਰ ਵਰਗ ਨੂੰ ਉਨ੍ਹਾਂ ਨੂੰ ਹੱਕ ਦਿੱਤਾ। ਇਸ ਤਰ੍ਹਾਂ ਬਾਬਾ ਸਾਹਿਬ ਨੇ ਸਵਰ ਸਮਾਜ ਦੀ ਭਲਾਈ ਲਈ ਕੰਮ ਕੀਤਾ। 

ਲੇਕਿਨ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਕ ਸਮਾਜ ਦੀ ਡੋਰ ਵਿਚ ਬੰਨ੍ਹ ਦਿੱਤਾ ਹੈ, ਜੋ ਬਿਲਕੁਲ ਵੀ ਸਹੀ ਨਹੀਂ ਹੈ। ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਬਾਬਾ ਸਾਹਿਬ ਦੇ ਲੋਕਭਲਾਈ ਨਿਤੀਆਂ ਤੇ ਪ੍ਰੋਗ੍ਰਾਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦਾ ਕੰਮ ਕਰ ਰਹੀ ਹੈ।  

ਭਾਜਪਾ ਨੇ ਬਾਬਾ ਸਾਹਿਬ ਦੇ ਪੰਜ ਥਾਂਵਾਂ ਨੂੰ ਤੀਰਥ ਥਾਂ ਵੱਜੋਂ ਵਿਕਸਿਤ ਕੀਤਾ ਗਿਆ, ਜਿਸ ਨੂ ੰਅੱਜ ਹਰਕੇ ਵਿਅਕਤੀ ਵੇਖਣਾ ਚਾਹੁੰਦਾ ਹੈ। ਭਗਵਾਨ ਬਾਲਮਿਕੀ ਸ਼ੋਭਾਯਾਤਰਾ ਆਯੋਜਕ ਕਮੇਟੀ, ਚੰਡੀਗੜ੍ਹ, ਪੰਚਕੂਲਾ, ਮੋਹਾਲੀ ਸੂਬੇ ਦੇ ਲੋਕਾਂ ਨੂੰ ਬਾਬਾ ਸਾਹਿਬ ਦੇ ਤੀਰਥ ਥਾਂਵਾਂ ਦਾ ਦੌਰਾ ਕਰਵਾਉਣ ਦਾ ਕੰਮ ਕਰ ਰਹੀ ਹੈ।

ਸ੍ਰੀ ਬੇਦੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਨੂੰ ਜੋੜਣ ਦੀ ਗਲ ਕਹੀ ਹੈ ਅਤੇ ਜੀਵਨ ਭਰ ਇਸ ਕੰਮ ਵਿਚ ਲਗੇ ਰਹੇ। ਇਸ ਲਈ, ਜੋ ਅੰਬੋਡਰ ਦੀ ਕੁਰਬਾਨੀ ਅਨੁਸਾਰ ਸਨਮਾਨ ਦੀ ਗੱਲ ਕਰੇਗਾ, ਸਮਾਜ ਉਨ੍ਹਾਂ ਲਈ ਤਿਆਰ ਰਹੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਸਰਕਾਰ ਵਿਚ ਗਰੀਬ ਲੋਕਾਂ ਦੇ ਹੱਕ ਸੁਰੱਖਿਅਤ ਹਨ ਅਤੇ ਉਨ੍ਹਾਂ ਨੇ ਹੱਕਾਂ 'ਤੇ ਕੋਈ ਡਾਕਾ ਨਹੀਂ ਪਾ ਸਕਦਾ।

ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਨੇ ਕਿਹਾ ਕਿ ਬਾਬਾ ਸਾਹਿਬ ਵੱਲੋਂ ਬਣੇ ਸੰਵਿਧਾਨ ਅਨੁਸਾਰ ਅਸੀਂ ਹਰੇਕ ਤਰ੍ਹਾਂ ਦੀ ਤਾਕਤ ਮਿਲੀ ਹੈ ਅਤੇ ਅੱਜ ਦੇਸ਼ ਉਨ੍ਹਾਂ ਦੇ ਵਿਖਾਏ ਰਸਤੇ 'ਤੇ ਚਲ ਕੇ ਤਰੱਕੀ ਦੀ ਰਾਹ ਵੱਲ ਵੱਧ ਰਹਿ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਬਣਾਏ ਗਏ ਬਾਬਾ ਸਾਹਿਬ ਦੇ ਮਹੱਤਵਪੂਰਨ ਪੰਜ ਤੀਰਥ 'ਤੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਵਲੋਂ ਨਾਰੀ ਸ਼ਕਤੀ ਵੰਦਨਾ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਤਿ ਮਹਿਲਾ ਸਸ਼ਕਤੀਕਰਣ ਲਈ ਲਾਡੋ ਲਕਸ਼ੀ ਯੋਜਨਾ, ਡ੍ਰੋਨ ਦੀਦੀ, ਲਖਪਤੀ ਦੀਦੀ ਸਬੰਧੀ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਇਯ ਤੋਂ ਇਲਾਵਾ 16 ਤੋਂ 18 ਅਪ੍ਰੈਲ ਤਕ ਸੰਸਦ ਵਿਚ ਵਿਸ਼ੇਸ਼ ਸ਼ੈਸਨ ਦੌਰਾਨ ਮਹਿਲਾਵਾਂ ਨੂੰ 33 ਫੀਸਦੀ ਰਾਂਖਵੇ ਦਾ ਲਾਭ ਦੇਣ ਦਾ ਕੰਮ ਕੀਤਾ ਜਾਵੇਗਾ।