ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ BE 6 ਲਈ ਲਾਂਚ ਕੀਤਾ ਧਮਾਕੇਦਾਰ ਐਂਥਮ, ਪ੍ਰੈੱਸ ਕਾਨਫਰੰਸ ‘ਚ ਛਾਇਆ ਜਲਵਾ
5 Dariya News
ਮੋਹਾਲੀ 11-Apr-2026
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਨੇ ਮਹਿੰਦਰਾ ਦੀ ਨਵੀਂ ਅਤੇ ਸਟਾਈਲਿਸ਼ ਕਾਰ BE 6 ਨਾਲ ਇੱਕ ਸ਼ਾਨਦਾਰ ਮਿਊਜ਼ਿਕ ਕੋਲੈਬੋਰੇਸ਼ਨ ਪੇਸ਼ ਕੀਤਾ ਹੈ। ਇਹ ਖਾਸ ਗੀਤ ਅੱਜ ਮੋਹਾਲੀ ਵਿੱਚ ਹੋਈ ਭਵਿਆ ਪ੍ਰੈੱਸ ਕਾਨਫਰੰਸ ਦੌਰਾਨ ਲਾਂਚ ਕੀਤਾ ਗਿਆ, ਜਿੱਥੇ ਮੀਡੀਆ, ਫੈਨਜ਼ ਅਤੇ ਇੰਡਸਟਰੀ ਨਾਲ ਜੁੜੇ ਲੋਕਾਂ ਵਿੱਚ ਇਸਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਗੀਤ ਵਿੱਚ ਅਦਾਕਾਰਾ ਈਸ਼ਾ ਸ਼ਰਮਾ ਆਪਣੀ ਗਲੈਮਰਸ ਹਾਜ਼ਰੀ ਨਾਲ ਖਾਸ ਆਕਰਸ਼ਣ ਬਣਦੀ ਨਜ਼ਰ ਆਈ। ਦੇਸੀ ਕ੍ਰੂ ਦੇ ਧਮਾਕੇਦਾਰ ਮਿਊਜ਼ਿਕ ਅਤੇ ਖਾਰੇ ਆਲਾ ਗੋਪੀ ਦੇ ਸ਼ਾਨਦਾਰ ਬੋਲਾਂ ਨੇ ਗੀਤ ਨੂੰ ਹੋਰ ਵੀ ਐਨਰਜੀ ਨਾਲ ਭਰ ਦਿੱਤਾ ਹੈ। ਗੀਤ ਵਿੱਚ ਮਹਿੰਦਰਾ BE 6 ਨੂੰ ਸਿਰਫ ਇੱਕ ਕਾਰ ਨਹੀਂ, ਸਗੋਂ ਸਟਾਈਲ, ਪਾਵਰ ਅਤੇ ਨਵੇਂ ਦੌਰ ਦੀ ਪਛਾਣ ਵਜੋਂ ਪੇਸ਼ ਕੀਤਾ ਗਿਆ ਹੈ।ਮਹਿੰਦਰਾ BE 6 ਆਪਣੀ ਆਕਰਸ਼ਕ ਡਿਜ਼ਾਈਨ, ਦਮਦਾਰ ਲੁੱਕ ਅਤੇ ਮੌਡਰਨ ਸਟਾਈਲ ਕਰਕੇ ਨੌਜਵਾਨਾਂ ਨੂੰ ਕਾਫੀ ਪਸੰਦ ਆ ਰਹੀ ਹੈ।
ਇਸਦੀ ਸਪੋਰਟੀ ਪਹਿਚਾਣ ਅਤੇ ਫਿਊਚਰਿਸਟਿਕ ਡਿਜ਼ਾਈਨ ਗੀਤ ਦੀ ਐਨਰਜੀ ਨਾਲ ਬਿਲਕੁਲ ਮੇਲ ਖਾਂਦੀ ਹੈ। ਇਸੇ ਕਰਕੇ ਇਹ ਕੋਲੈਬੋਰੇਸ਼ਨ ਨੌਜਵਾਨ ਦਰਸ਼ਕਾਂ ਵਿੱਚ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਪ੍ਰੈੱਸ ਕਾਨਫਰੰਸ ਦਾ ਮਾਹੌਲ ਵੀ ਕਿਸੇ ਵੱਡੇ ਐਂਟਰਟੇਨਮੈਂਟ ਲਾਂਚ ਤੋਂ ਘੱਟ ਨਹੀਂ ਸੀ। ਦਿਲਪ੍ਰੀਤ ਢਿੱਲੋਂ ਅਤੇ ਈਸ਼ਾ ਸ਼ਰਮਾ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਵੀ ਖਾਸ ਬਣਾ ਦਿੱਤਾ। ਇਹ ਵਿਲੱਖਣ ਮਿਊਜ਼ਿਕ ਅਤੇ ਬ੍ਰਾਂਡਿੰਗ ਸਹਿਯੋਗ ਸੋਸ਼ਲ ਮੀਡੀਆ ਅਤੇ ਮਿਊਜ਼ਿਕ ਪਲੇਟਫਾਰਮਾਂ ‘ਤੇ ਵੱਡਾ ਧਮਾਕਾ ਕਰਨ ਲਈ ਤਿਆਰ ਹੈ।