ਹਰਿਆਣਾ ਰਾਜ ਪਰਵਰਤਨ ਬਿਊਰੋ ਨੇ ਚਲਾਈ ਵਿਸ਼ੇਸ਼ ਮੁਹਿੰਮ
ਏ.ਡੀ.ਜੀ.ਪੀ. ਦੇ ਨਿਰਦੇਸ਼ਾਂ 'ਤੇ 2026 ਵਿੱਚ 90 ਬਿਜਲੀ ਚੋਰ ਗ੍ਰਿਫਤਾਰ - ਹੁਣ ਆਦਤਨ ਬਿਜਲੀ ਚੋਰਾਂ ਨੂੰ ਕੋਈ ਮੁਆਫੀ ਨਹੀਂ - ਨਵਦੀਪ ਸਿੰਘ ਵਿਰਕ
5 Dariya News
ਚੰਡੀਗੜ੍ਹ 08-Apr-2026
ਹਰਿਆਣਾ ਰਾਜ ਪਰਵਰਤਨ ਬਿਊਰੋ (State Enforcement Bureau) ਦੇ ਵਧੀਕ ਡਾਇਰੈਕਟਰ ਜਨਰਲ ਸ੍ਰੀ ਨਵਦੀਪ ਸਿੰਘ ਵਿਰਕ ਨੇ ਇੱਕ ਸਮੀਖਿਆ ਮੀਟਿੰਗ ਵਿੱਚ ਬਿਊਰੋ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੱਕ ਤੋਂ ਵੱਧ ਵਾਰ ਆਦਤਨ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਸਮਾਜ ਨੂੰ ਇਹ ਸਖ਼ਤ ਸੰਦੇਸ਼ ਦੇਣਾ ਹੈ ਕਿ ਬਿਜਲੀ ਚੋਰੀ ਸਿਰਫ਼ ਮਾਲੀਏ ਦਾ ਨੁਕਸਾਨ ਨਹੀਂ ਹੈ ਸਗੋਂ ਇੱਕ ਅਪਰਾਧ ਹੈ।
ਸ੍ਰੀ ਵਿਰਕ ਨੇ ਦੱਸਿਆ ਕਿ ਹਰਿਆਣਾ ਰਾਜ ਪਰਵਰਤਨ ਬਿਊਰੋ ਨੇ ਧਾਰਾ 135 ਆਈ.ਈ.ਸੀ. ਐਕਟ 2003 ਤਹਿਤ ਮੁਕੱਦਮੇ ਦਰਜ ਕਰਕੇ ਜਾਣਬੁੱਝ ਕੇ ਅਤੇ ਆਦਤਨ ਬਿਜਲੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਲ 2026 ਵਿੱਚ ਜਨਵਰੀ ਤੋਂ ਮਾਰਚ ਤੱਕ ਇਸ ਤਰ੍ਹਾਂ ਦੇ 90 ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਕੇ ਗ੍ਰਿਫਤਾਰੀ ਹੋਈ ਹੈ। ਇਸ ਤੋਂ ਬਾਅਦ 6 ਅਪ੍ਰੈਲ 2026 ਨੂੰ ਬਿਜਲੀ ਚੋਰੀ ਦੇ 5 ਮਾਮਲਿਆਂ ਦੇ ਮੁਲਜ਼ਮ ਰਮੇਸ਼ ਪੁੱਤਰ ਧਨਪਤ ਸਿੰਘ, ਵਾਸੀ ਕਲਾ, ਥਾਣਾ ਜਾਟੂਸਾਣਾ, ਜ਼ਿਲ੍ਹਾ ਰੇਵਾੜੀ ਨੂੰ 5 ਮੁਕੱਦਮਿਆਂ ਵਿੱਚ ਬਿਜਲੀ ਚੋਰੀ ਦਾ ਜੁਰਮਾਨਾ ਬਿਜਲੀ ਨਿਗਮ ਵਿੱਚ ਜਮ੍ਹਾਂ ਕਰਵਾਉਣ ਬਾਰੇ ਵਾਰ-ਵਾਰ ਨੋਟਿਸ ਦਿੱਤੇ ਜਾਣ 'ਤੇ ਵੀ ਜੁਰਮਾਨਾ ਰਾਸ਼ੀ ਜਮ੍ਹਾਂ ਨਾ ਕਰਵਾਉਣ ਕਾਰਨ ਆਦਤਨ ਅਪਰਾਧੀ ਮੰਨਦਿਆਂ ਸਾਰੇ ਮਾਮਲਿਆਂ ਵਿੱਚ ਸ਼ਾਮਲ ਕਰਕੇ ਚਲਾਨ ਤਿਆਰ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਤਰ੍ਹਾਂ ਨਿਸ਼ਾਨਦੇਹੀ ਕਰਕੇ ਹਰਿਆਣਾ ਰਾਜ ਪਰਵਰਤਨ ਬਿਊਰੋ ਵੱਲੋਂ ਪੂਰੇ ਰਾਜ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਹਰਿਆਣਾ ਰਾਜ ਪਰਵਰਤਨ ਬਿਊਰੋ ਰੇਵਾੜੀ ਦੇ ਥਾਣਾ ਮੁਖੀ ਪੀ.ਐੱਸ.ਆਈ./ਐੱਸ.ਐੱਚ.ਓ. ਨਰੇਸ਼ ਕੁਮਾਰ ਅਤੇ ਤਫਤੀਸ਼ੀ ਅਧਿਕਾਰੀ ਐੱਸ.ਆਈ. ਭਾਰਤ ਸ਼ਰਮਾ ਨੇ ਸ਼ਲਾਘਾਯੋਗ ਕੰਮ ਕੀਤਾ ਹੈ।
ਆਦਤਨ ਬਿਜਲੀ ਚੋਰਾਂ ਦੇ ਵਿਰੁੱਧ ਹਰਿਆਣਾ ਰਾਜ ਇਨਫੋਰਸਮੈਂਟ ਦੀ ਹੁਣ ਤੱਕ ਦੀ ਕਾਰਵਾਈ
ਪੰਚਕੂਲਾ ਵਿੱਚ 1, ਫਰੀਦਾਬਾਦ ਵਿੱਚ 13, ਨੂੰਹ ਵਿੱਚ 2, ਗੁਰੂਗ੍ਰਾਮ ਵਿੱਚ 48, ਰੇਵਾੜੀ ਵਿੱਚ 3, ਫਤਿਹਾਬਾਦ ਵਿੱਚ 30, ਜੀਂਦ ਵਿੱਚ 104, ਹਿਸਾਰ ਵਿੱਚ 136, ਸਿਰਸਾ ਵਿੱਚ 33, ਝੱਜਰ ਵਿੱਚ 6, ਚਰਖੀ ਦਾਦਰੀ ਵਿੱਚ 8, ਰੋਹਤਕ ਵਿੱਚ 2, ਸੋਨੀਪਤ ਵਿੱਚ 2, ਭਿਵਾਨੀ ਵਿੱਚ 10 ਕੁੱਲ ਮਿਲਾ ਕੇ 397 ਮੁਲਜ਼ਮ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਵਧੀਕ ਪੁਲਿਸ ਮਹਾਨਿਰਦੇਸ਼ਕ ਨੇ ਇਸ ਮੁਹਿੰਮ ਲਈ ਥਾਣਾ ਪ੍ਰਬੰਧਕਾਂ ਅਤੇ ਜਾਂਚ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੁਲਿਸ ਮਹਾਨਿਰੀਖਕ ਸ਼੍ਰੀ ਕੁਲਦੀਪ ਸਿੰਘ ਅਤੇ ਪੁਲਿਸ ਸੁਪਰਡੈਂਟ ਸ਼੍ਰੀ ਤਾਹਿਰ ਹੁਸੈਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਬਿਜਲੀ ਚੋਰੀ ਦੀ ਵਸੂਲੀ ਤੋਂ 32.28 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ। ਉਹਨਾਂ ਦੱਸਿਆ ਕਿ ਅੰਬਾਲਾ ਵਿੱਚ 1.98, ਕੁਰੂਕਸ਼ੇਤਰ 1.09, ਪੰਚਕੂਲਾ 0.16, ਯਮੁਨਾਨਗਰ 0.62, ਫਰੀਦਾਬਾਦ 4.37, ਪਲਵਲ 1.92, ਨੂੰਹ 0.81, ਗੁਰੂਗ੍ਰਾਮ 4.28, ਮਹਿੰਦਰਗੜ੍ਹ 0.41, ਰੇਵਾੜੀ 1.54, ਫਤਿਹਾਬਾਦ 1.93, ਜੀਂਦ 1.96, ਹਿਸਾਰ 2.2, ਸਿਰਸਾ 0.96, ਕਰਨਾਲ 0.67, ਪਾਣੀਪਤ 1.31, ਕੈਥਲ 2.12, ਝੱਜਰ 1.6, ਚਰਖੀ ਦਾਦਰੀ 0.93, ਰੋਹਤਕ 1.92, ਸੋਨੀਪਤ 1.8 ਅਤੇ ਭਿਵਾਨੀ ਵਿੱਚ 2.8 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ।