5 Dariya News

ਬ੍ਰਹਮ ਗਿਆਨ ਦੇ ਦੁਆਰਾ ਹੀ ਭਾਵਾਂ ਵਿੱਚ ਬਦਲਾਅ ਆਉਂਦਾ ਹੈ

ਗ੍ਰਿਹਸਥ ਵਿੱਚ ਰਹਿੰਦੇ ਹੋਏ ਸਤਿਗੁਰੂ ਦੀਆਂ ਸਿੱਖਿਆਵਾਂ ਦਾ ਅਨੁਸਰਨ ਕਰੋ

5 Dariya News

ਮਨੀਮਾਜਰਾ 05-Apr-2026

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਪਵਿੱਤਰ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ, ਮੌਲੀ ਜਾਗਰਾਂ ਵਿੱਚ ਮਹਿਲ਼ਾ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਹਿਲ਼ਾ ਸ਼ਰਧਾਲੂਆਂ ਨੇ ਗੀਤ, ਵਿਚਾਰ, ਕਵਿਤਾ, ਸਕਿੱਟ ਅਤੇ ਸਾਂਸਕ੍ਰਿਤਿਕ ਪ੍ਰਸਤੁਤੀਆਂ ਰਾਹੀਂ ਸਤਿਗੁਰੂ ਦੀਆਂ ਸਿੱਖਿਆਵਾਂ ਦਾ ਯਸ਼ੋਗਾਨ ਕੀਤਾ।

ਇਸ ਮੌਕੇ ‘ਤੇ ਭੈਣ ਸਿਮਰਨ ਵਰਮਾ ਜੀ, ਪ੍ਰਚਾਰਿਕਾ, ਚੰਡੀਗੜ੍ਹ ਨੇ ਕਿਹਾ ਕਿ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਨਾਲ ਹੀ ਸਾਰੇ ਨਕਾਰਾਤਮਕ ਪੱਖਾਂ ਦਾ ਹੱਲ ਹੋ ਜਾਂਦਾ ਹੈ। ਉਨ੍ਹਾਂ ਇੱਕ ਉਦਾਹਰਨ ਨਾਲ ਸਮਝਾਉਂਦੇ ਹੋਏ ਕਿਹਾ ਕਿ ਅਕਸਰ ਅਸੀਂ ਬਜ਼ਾਰ ਵਿੱਚ ਕੱਪੜਿਆਂ ਦੀ ਦੁਕਾਨ ‘ਤੇ ਕੱਪੜੇ ਵੇਖਣ ਜਾਂਦੇ ਹਾਂ। 

ਦੁਕਾਨਦਾਰ ਸਾਨੂੰ ਕਈ ਕਿਸਮਾਂ ਦੇ ਕੱਪੜੇ ਵਿਖਾਉਂਦਾ ਹੈ, ਪਰ ਚੋਣ ਸਾਨੂੰ ਕਰਨੀ ਹੁੰਦੀ ਹੈ ਕਿ ਕੀ ਖਰੀਦਣਾ ਹੈ। ਇਸੇ ਤਰ੍ਹਾਂ ਅੱਜ ਸਮਾਗਮ ਵਿੱਚ ਸ਼ਰਧਾਲੂਆਂ ਤੋਂ ਵਿਚਾਰ, ਗੀਤ ਆਦਿ ਸੁਣੇ ਹਨ, ਪਰ ਅਸੀਂ ਉਨ੍ਹਾਂ ਵਿੱਚੋਂ ਕੀ ਸਿੱਖਿਆ ਲੈ ਕੇ ਜਾਂਦੇ ਹਾਂ, ਇਹ ਸਾਡੇ ਉੱਤੇ ਨਿਰਭਰ ਕਰਦਾ ਹੈ। ਕੋਸ਼ਿਸ਼ ਕਰੀਏ ਕਿ ਇੱਥੇ ਮਿਲੀ ਸਾਰੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਈਏ।

ਉਨ੍ਹਾਂ ਅੱਗੇ ਕਿਹਾ ਕਿ ਜੇ ਅਸੀਂ ਸਤਸੰਗ ਦੇ ਅੰਦਰ ਤਾਂ ਦਾਸ ਭਾਵਨਾ ਨਾਲ ਰਹਿੰਦੇ ਹਾਂ ਪਰ ਬਾਹਰ ਮਨ ਅਹੰਕਾਰ ਨਾਲ ਭਰਿਆ ਰਹੇ, ਤਾਂ ਸਾਡੀ ਹਾਲਤ ਉਸ ਸੱਪ ਵਰਗੀ ਹੈ ਜੋ ਦਿਖਣ ਵਿੱਚ ਚੰਗਾ ਲੱਗਦਾ ਹੈ ਪਰ ਉਸ ਦੇ ਅੰਦਰ ਜ਼ਹਿਰ ਹੁੰਦਾ ਹੈ ਜੋ ਕਦੇ ਵੀ ਨੁਕਸਾਨ ਪਹੁੰਚਾ ਸਕਦਾ ਹੈ। ਜਦ ਤੱਕ ਸਾਡੇ ਅੰਦਰ ਅਵਗੁਣਾਂ ਦੇ ਭਾਵ — ਜਿਵੇਂ ਦੂਜਿਆਂ ਦੀ ਨਿੰਦਾ, ਨਫਰਤ, ਅਸੱਤਕਾਰ ਆਦਿ — ਮੌਜੂਦ ਹਨ ਅਤੇ ਅਸੀਂ ਇਸ ਅੰਦਰਲੇ ਜ਼ਹਿਰ ਨੂੰ ਨਹੀਂ ਕੱਢਦੇ, ਤਦ ਤੱਕ ਹਰ ਕੋਈ ਸਾਡਾ ਆਪਣਾ ਨਹੀਂ ਬਣ ਸਕਦਾ। 

ਸਤਿਗੁਰੂ ਸਿਰਫ਼ ਪਿਆਰ ਨਾਲ ਹੀ ਖੁਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਸਾਨੂੰ ਬ੍ਰਹਮ ਗਿਆਨ ਨਾਲ ਜੋੜ ਕੇ ਸਾਡੀ ਨਕਾਰਾਤਮਕਤਾ ਨੂੰ ਸਕਾਰਾਤਮਕਤਾ ਵਿੱਚ ਬਦਲਦਾ ਹੈ। ਉਹ ਸਾਡੇ ਅੰਦਰ ਦੀ ਮਿਠਾਸ ਅਤੇ ਆਦਰ ਦੇ ਭਾਵਾਂ ਨੂੰ ਜੀਵਨ ਵਿੱਚ ਲਿਆਉਂਦਾ ਹੈ। ਜਿਵੇਂ ਕਿਸੇ ਨੂੰ ਇੱਕ ਕੱਪ ਚਾਹ ਵਿੱਚ ਚੀਨੀ ਪਾ ਕੇ ਅਤੇ ਚਮਚਾ ਦੇ ਕੇ ਦਿੱਤਾ ਜਾਵੇ ਪਰ ਉਹ ਚੀਨੀ ਮਿਲਾਏ ਬਿਨਾਂ ਚਾਹ ਪੀ ਲਏ, ਤਾਂ ਪਹਿਲੇ ਘੂੰਟ ਵਿੱਚ ਉਸਨੂੰ ਮਿਠਾਸ ਮਹਿਸੂਸ ਨਹੀਂ ਹੋਵੇਗੀ, ਪਰ ਆਖ਼ਰੀ ਘੂੰਟ ਮਿੱਠੇ ਲੱਗਣਗੇ। 

ਇਸੇ ਤਰ੍ਹਾਂ ਸਤਿਗੁਰੂ ਸੇਵਾ, ਸਿਮਰਨ ਅਤੇ ਸਤਸੰਗ ਰਾਹੀਂ ਅਵਗੁਣਾਂ ਨੂੰ ਗੁਣਾਂ ਵਿੱਚ ਬਦਲ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਤਸੰਗ ਵਿੱਚ ਭਾਵ ਨਾਲ ਜਾ ਕੇ ਹੀ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸੱਚਾ ਸਕੂਨ ਮਿਲਦਾ ਹੈ। ਜਦ ਵੀ ਸਤਸੰਗ ਵਿੱਚ ਆਈਏ, ਭਾਵ ਲੈ ਕੇ ਆਈਏ, ਅਭਾਵ ਨਹੀਂ। ਸਤਸੰਗ ਵਿੱਚ ਅਕਸਰ ਆਉਣਾ ਕਿਉਂ ਜ਼ਰੂਰੀ ਹੈ, ਇਸ ਨੂੰ ਇੱਕ ਮਾਂ ਨੇ ਬੱਚੇ ਨੂੰ ਉਦਾਹਰਨ ਨਾਲ ਸਮਝਾਇਆ। 

ਇੱਕ ਕੋਇਲੇ ਦਾ ਟੁਕੜਾ ਅੰਗੀਠੀ ਵਿੱਚ ਪਾਇਆ ਗਿਆ, ਫਿਰ ਉਸਨੂੰ ਕੱਢ ਕੇ ਰਾਖ ਵਿੱਚ ਰੱਖ ਦਿੱਤਾ ਗਿਆ। ਰਾਖ ਵਿੱਚ ਪੈਂਦੇ ਹੀ ਉਹ ਠੰਢਾ ਹੋ ਕੇ ਆਪਣੇ ਅਸਲੀ ਰੂਪ ਵਿੱਚ ਆ ਗਿਆ। ਫਿਰ ਮਾਂ ਨੇ ਉਸਨੂੰ ਦੁਬਾਰਾ ਅੰਗੀਠੀ ਵਿੱਚ ਪਾਇਆ, ਤਾਂ ਅੱਗ ਦੀ ਤਪਸ਼ ਨਾਲ ਉਹ ਮੁੜ ਚਮਕਣ ਅਤੇ ਗਰਮਾਹਟ ਦੇਣ ਲੱਗ ਪਿਆ। 

ਇਸੇ ਤਰ੍ਹਾਂ ਸੰਸਾਰ ਵਿੱਚ ਰਹਿੰਦੇ ਹੋਏ ਸਾਡੇ ਮਨ ‘ਤੇ ਵੀ ਨਿੰਦਾ, ਚੁਗਲੀ ਅਤੇ ਨਕਾਰਾਤਮਕਤਾ ਦੀ ਧੂੜ ਪੈ ਜਾਂਦੀ ਹੈ, ਜੋ ਸਤਸੰਗ ਵਿੱਚ ਆ ਕੇ ਸੰਤ ਜਨਾਂ ਦੇ ਬਚਨਾਂ ਦੀ ਤਪਸ਼ ਨਾਲ ਦੂਰ ਹੋ ਜਾਂਦੀ ਹੈ ਅਤੇ ਅਭਾਵ ਭਾਵ ਵਿੱਚ ਬਦਲ ਜਾਂਦੇ ਹਨ। ਉਨ੍ਹਾਂ ਇੱਕ ਹੋਰ ਉਦਾਹਰਨ ਨਾਲ ਸਮਝਾਇਆ ਕਿ ਇੱਕ ਰਾਜੇ ਨੇ ਤਿੰਨ ਪ੍ਰਸ਼ਨ ਕੀਤੇ। 

ਸਭ ਤੋਂ ਵਧੀਆ ਸੇਜ ਮਖਮਲੀ ਸੇਜ ਨਹੀਂ ਹੁੰਦੀ, ਸਗੋਂ ਜਦੋਂ ਅਸੀਂ ਆਪਣੀ ਚਿੰਤਾ ਪ੍ਰਭੂ ਪਰਮਾਤਮਾ ਨੂੰ ਸਮਰਪਿਤ ਕਰ ਦਿੰਦੇ ਹਾਂ ਤਾਂ ਜੰਗਲ ਵਿੱਚ ਵੀ ਆਰਾਮਦਾਇਕ ਨੀਂਦ ਆ ਜਾਂਦੀ ਹੈ — ਉਹੀ ਸਭ ਤੋਂ ਚੰਗੀ ਸੇਜ ਹੈ। ਦੂਜਾ, ਸਭ ਤੋਂ ਸ਼੍ਰੇਸ਼ਠ ਅਤੇ ਪਵਿੱਤਰ ਜਲ ਗੰਗਾ ਦਾ ਹੀ ਹੋਵੇ, ਇਹ ਲਾਜ਼ਮੀ ਨਹੀਂ; ਜੋ ਜਲ ਪਿਆਸ ਬੁਝਾ ਦੇਵੇ, ਉਹੀ ਸਰਵੋਤਮ ਹੈ। ਤੀਜਾ, ਭਾਵੇਂ ਸਭ ਤੋਂ ਮਿੱਠਾ ਫਲ ਆਮ ਹੋਵੇ, ਪਰ ਸੇਵਾ ਦਾ ਫਲ ਸਭ ਤੋਂ ਮਿੱਠਾ ਹੁੰਦਾ ਹੈ। 

ਉਸ ਦੀ ਮਿਠਾਸ ਗਲੇ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਸਦਾ ਲਈ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਗ੍ਰਿਹਸਥ ਵਿੱਚ ਰਹਿੰਦੇ ਹੋਏ ਸਤਿਗੁਰੂ ਦੀਆਂ ਸਿੱਖਿਆਵਾਂ ਦਾ ਅਨੁਸਰਨ ਕਰਦਿਆਂ ਆਪਣੇ ਅਭਾਵਾਂ ਨੂੰ ਭਾਵਾਂ ਵਿੱਚ ਬਦਲਣਾ ਹੀ ਸੱਚੀ ਭਗਤੀ ਹੈ। ਇਸ ਮੌਕੇ ‘ਤੇ ਸਥਾਨਕ ਮੁਖੀ ਸ੍ਰੀ ਅਮਰਜੀਤ ਸਿੰਘ ਜੀ ਨੇ ਭੈਣ ਸਿਮਰਨ ਵਰਮਾ ਜੀ, ਜੋਨਲ ਇੰਚਾਰਜ, ਸੰਯੋਜਕਾਂ, ਮੁਖੀਆਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।