ਕਾਂਗਰਸ ਪਾਰਟੀ ਨਹੀਂ, ਸਗੋ ਵੱਖ-ਵੱਖ ਮੁੱਦਿਆਂ ਦਾ ਸਮੂੲ - ਰਣਬੀਰ ਗੰਗਵਾ
5 Dariya News
ਕਰਨਾਲ 02-Apr-2026
ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਕਰਨਾਲ ਵਿੱਚ ਆਯੋਜਿਤ ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿੱਚ 14 ਵਿੱਚੋਂ 8 ਸ਼ਿਕਾਇਤਾਂ ਦਾ ਮੌਕੇ 'ਤੇ ਹੱਲ ਕੀਤਾ ਅਤੇ ਬਾਕੀ 6 'ਤੇ ਅਗਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ ਵੀਰਵਾਰ ਨੂੰ ਪੰਚਾਇਤ ਭਵਨ ਦੇ ਓਡੀਟੋਰਿਅਮ ਵਿੱਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੇ ਬਾਅਦ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਭਾਜਪਾ ਦਫਤਰ 'ਤੇ ਗੇ੍ਰਨੇਡ ਮਾਮਲੇ 'ਤੇ ਪੁੱਛੇ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਨਿੰਦਾਯੋਗ ਘਟਨਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਦੀ ਅੰਦਰੂਣੀ ਕਲਹ 'ਤੇ ਤੰਜ ਕੱਸਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਦੇ ਵੋਟ ਕਦੀ ਇੱਕਜੁੱਟ ਨਹੀਂ ਹੁੰਦੇ।
ਹਰਿਆਣਾ ਵਿੱਚ ਕਾਂਗਰਸ ਕੋਈ ਇੱਕ ਪਾਰਟੀ ਨਹੀਂ, ਸਗੋ ਵੱਖ-ਵੱਖ ਗੁੱਟਾਂ ਦਾ ਸਮੂਹ ਹੈ ਜਿਨ੍ਹਾਂ ਦੇ ਵਿਚਾਰਾਂ ਵਿੱਚ ਕੋਈ ਸਮਾਨਤਾ ਨਹੀਂ ਹੈ। ਹਾਲ ਹੀ ਵਿੱਚ ਹੋਏ ਚੋਣਾਂ ਵਿੱਚ ਕਾਂਗਰਸ ਦੇ 37 ਵਿਧਾਇਕਾਂ ਵਿੱਚੋਂ 9 ਵਿਧਾਇਕਾਂ ਦੇ ਵੋਟ ਉਨ੍ਹਾਂ ਦੇ ਆਪਣੇ ਉਮੀਦਵਾਰ ਨੂੰ ਨਹੀਂ ਮਿਲੇ, ਕਾਂਗਰਸ ਨੂੰ ਆਤਮਚਿੰਤਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੂਜੀ ਪਾਰਟੀਆਂ ਦੇ ਨੇਤਾ ਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਪਾਰਦਰਸ਼ਿਤਾ ਅਤੇ ਕਾਰਜਪ੍ਰਣਾਲੀ ਦੀ ਸ਼ਲਾਘਾ ਕਰ ਰਹੇ ਹਨ।
ਨੌਜੁਆਨਾਂ ਦੇ ਅਵੈਧ ਢੰਗ ਨਾਲ ਵਿਦੇਸ਼ ਦੇ ਮੁੱਦੇ 'ਤੇ ਮੰਤਰੀ ਨੇ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਯੁਵਾ ਗਲਤ ਰਸਤਿਆਂ ਜਾਂ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੀ ਜਾਨ ਅਤੇ ਪੈਸਾ ਜੋਖਿਮ ਵਿੱਚ ਨਾ ਪਾਉਣ। ਹਰਿਆਣਾ ਸਰਕਾਰ ਨੌਜੁਆਨਾਂ ਨੂੰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਅਤੇ ਉੱਥੇ ਰੁਜ਼ਗਾਰ ਦਿਵਾਉਣ ਵਿੱਚ ਪੂਰੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਪਾਲਣ ਕਰਨ ਅਤੇ ਅਧਿਕਾਰਕ ਸਰੋਤਾਂ ਦਾ ਹੀ ਚੋਣ ਕਰਨ।