5 Dariya News

ਸ਼੍ਰੋਮਣੀ ਅਕਾਲੀ ਦਲ ਨੂੰ ਪਠਾਨਕੋਟ ਤੇ ਗੁਰਦਾਸਪੁਰ ਵਿਚ ਮਿਲਿਆ ਵੱਡਾ ਹੁਲਾਰਾ

ਸੀਨੀਅਰ ਕਾਂਗਰਸੀ, ਆਪ ਤੇ ਭਾਜਪਾ ਆਗੂ ਪਾਰਟੀ ਵਿਚ ਹੋਏ ਸ਼ਾਮਲ

5 Dariya News

ਪਠਾਨਕੋਟ 28-Mar-2026

ਅਕਾਲੀ ਦਲ ਨੂੰ ਅੱਜ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪੀ ਏ ਡੀ ਬੀ  ਪਠਾਨਕੋਟ ਦੇ ਸਾਬਕਾ ਚੇਅਰਮੈਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਕਲੇਰ ਅਤੇ ਆਪ ਦੇ ਪਠਾਨਕੋਟ, ਭੋਆ ਅਤੇ ਸੁਜਾਨਪੁਰ ਦੇ ਹਲਕਾ ਇੰਚਾਰਜ ਸੰਜੀਵ ਸ਼ਰਮਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਸ ਨਾਲ ਦਿੱਲੀ ਦੀਆਂ ਇਹਨਾਂ ਤਿੰਨ ਪਾਰਟੀਆਂ ਨੂੰ ਸਰਹੱਦੀ ਜ਼ਿਲ੍ਹਿਆਂ ਵਿਚ ਵੱਡਾ ਝਟਕਾ ਲੱਗਾ। ਇਥੇ ਪਾਰਟੀ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ ਦੇ ਨਾਲ ਮਿਲ ਕੇ ਵੱਡੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੈ ਕਿਹਾ ਕਿ ਸੂਬੇ ਭਰ ਵਿਚ ਪੰਜਾਬੀਆਂ ਨੇ ਮਹਿਸੂਸ ਕਰ ਲਿਆ ਹੈ ਕਿ ਸਿਰਫ ਇਕ ਖੇਤਰੀ ਪਾਰਟੀ ਹੀ ਪੰਜਾਬ ਨੂੰ ਮੌਜੂਦਾ ਮਾੜੇ ਹਾਲਾਤਾਂ ਵਿਚੋਂ ਕੱਢ ਸਕਦੀ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਦਾ ਵਿਕਾਸ ਅਤੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦਾ ਇਕ ਵੱਡਾ ਰਿਕਾਰਡ ਹੈ ਜੋ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਇਸ ਸਰਹੱਦੀ ਸੂਬੇ ਵਿਚ ਲੋੜੀਂਦਾ ਹੈ। ਸਰਦਾਰ ਅਵਤਾਰ ਸਿੰਘ ਕਲੇਰ ਤੇ ਸਮਰਥਕਾਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਦਾਰ ਕਲੇਰ ਇਕ ਜ਼ਮੀਨੀ ਪੱਧਰ ਦੇ ਨੇਤਾ ਹਨ ਜੋ ਲੋਕਾਂ ਨਾਲ ਜੁੜੇ ਹੋਏ ਹਨ।

ਉਹਨਾਂ ਨੇ ਸਰਦਾਰ ਕਲੇਰ ਨੂੰ ਅਕਾਲੀ ਦਲ ਦਾ ਪਠਾਨਕੋਟ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਸਰਦਾਰ ਬਾਦਲ ਨੇ ਕਿਹਾ ਕਿ ਇਸ ਜ਼ਿਲ੍ਹੇ ਵਿਚ ਆਪ ਦਾ ਮੁਕੰਮਲ ਸਫਾਇਆ ਹੋ ਗਿਆ ਹੈ ਕਿਉਂਕਿ ਸ੍ਰੀ ਸੰਜੀਵ ਸ਼ਰਮਾ ਜੋ ਕਿ ਆਪਣੇ ਪਠਾਨਕੋਟ, ਭੋਆ ਤੇ ਸੁਜਾਨਪੁਰ ਤੋਂ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਉਹਨਾਂ ਨੇ ਉਹਨਾਂ ਨੂੰ ਸੁਜਾਨਪੁਰ ਤੋਂ ਅਕਾਲੀ ਦਲ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ। ਇ

ਸ ਮੌਕੇ ਵਿਜੇ ਬਾਗੀ ਸਾਬਕਾ ਡਾਇਰੈਕਟਰ ਪੀ ਏ ਡੀ ਬੀ, ਮਨਜਿੰਦਰ ਕੌਰ ਕਲੇਰ ਸਰਪੰਚ ਪਿੰਡ ਲਮੀਣੀ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਨਮੋਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਸੈਲ, ਸੁਸ਼ਮਾ ਦੇਵੀ ਸਰਪੰਚ ਪਿੰਡ ਪੰਗੋਲੀ ਭਾਜਪਾ, ਅਜੈ ਮਹਾਜਨ ਭਾਜਪਾ ਯੁਵਾ ਮੋਰਚਾ, ਸੋਮ ਰਾਜ, ਬਲਵੰਤ ਸਿੰਘ ਸਾਬਕਾ ਆਪ ਸਰਪੰਚ ਤੇ ਹੋਰਨਾਂ ਨੇ ਵੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸਰਦਾਰ ਬਾਦਲ ਨੇ ਇਹਨਾਂ ਸਾਰਿਆਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਤੇ ਐਲਾਨ ਕੀਤਾ ਕਿ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।